ਨਵੀਂ ਦਿੱਲੀ : Tecno ਨੇ ਆਪਣੇ ਬਜਟ ਰੇਂਜ ਸੈਗਮੈਂਟ 'ਚ ਇਕ ਹੋਰ ਨਵਾਂ ਸਮਾਰਟਫੋਨ ਸ਼ਾਮਲ ਕਰਦੇ ਹੋਏ Camon 12 Air ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਡਾਟ ਨਾਚ ਡਿਸਪਲੇਅ ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵਰਗੇ ਫ਼ੀਚਰ ਦਿੱਤੇ ਗਏ ਹਨ। ਇਹ ਸਮਾਰਟਫੋਨ ਫਿਲਹਾਲ ਸਿਰਫ਼ ਆਨਲਾਈਨ ਮਾਰਕੀਟ 'ਚ ਹੀ ਸੇਲ ਲਈ ਉਪਲਬਧ ਹੋਵੇਗਾ। ਇਸ ਦੀ ਕੀਮਤ 9,999 ਹੈ। ਇਸ ਨੂੰ Baby Blue ਤੇ Stellar Purple ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।

Tecno Camon 12 Air ਦੇ ਫ਼ੀਚਰਜ਼ ਤੇ ਸਪੈਸੀਫਿਕੇਸ਼ਨਜ਼

Tecno Camon 12 Air 'ਚ 6.55 ਇੰਚ ਦੀ HD+ Dot-in ਡਿਸਪਲੇਅ ਦਿੱਤੀ ਗਈ ਹੈ। ਜਿਸ ਦੀ ਸਕ੍ਰੀਨ 1600 x 720 ਪਿਕਸਲ ਤੇ 90.3 ਫ਼ੀਸਦੀ ਸਕ੍ਰੀਨ ਟੂ ਬਾਡੀ ਰੇਸ਼ਓ ਮੌਜੂਦ ਹੈ। ਬਜਟ ਰੇਂਜ ਦੇ ਇਸ ਸਮਾਰਟਫੋਨ ਨੂੰ MediaTek Helio P22 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 4ਜੀਬੀ ਰੈਮ ਤੇ 64 ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਜਿਸ ਨੂੰ ਯੂਜ਼ਰਜ਼ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 128 ਜੀਬੀ ਤਕ ਐਕਸਪੈਂਡ ਕਰ ਸਕਦੇ ਹਨ।

Tecno Camon 12 Air ਦੇ ਫੋਟੋਗ੍ਰਾਫੀ ਸੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟੱਪ ਦਿੱਤਾ ਗਿਆ ਹੈ। ਜਿਸ 'ਚ f/1.8 aperture ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ 120-degree ਵਾਈਡ ਐਂਗਲ ਲੈਂਸ ਦੇ ਨਾਲ 5 ਮੈਗਾਪਕਸਲ ਦਾ ਸੈਕੰਡਰੀ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਕਵਾਡ ਐੱਲਈਡੀ ਫਲੈਸ਼ ਦੀ ਸੁਵਿਧਾ ਉਪਲਬਧ ਹੈ। ਵੀਡੀਓ ਕਾਲਿੰਗ ਤੇ ਸੈਲਫੀ ਦੇ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਜਿਸ 'ਚ f/2.0 aperture ਤੇ 81-degree ਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ।

ਪਾਵਰ ਬੈਕਅਪ ਲਈ Tecno Camon 12 Air 'ਚ 4,000 ਐੱਮਏਐੱਚ ਦੀ ਬੈਟਰੀ ਮੌਜੂਦ ਹੈ। Android 9.0 Pie 'ਤੇ ਇਸ ਸਮਾਰਟਫੋਨ 'ਚ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਫ਼ੀਚਰ ਦਿੱਤਾ ਗਿਆ ਹੈ।

Posted By: Sarabjeet Kaur