ਨਵੀਂ ਦਿੱਲੀ, ਜੇਐੱਨਐੱਨ : Amazon Prime Plan Price Hike: ਆਨਲਾਈਨ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਐਮਾਜ਼ੋਨ ਪ੍ਰਾਈਮ (Amazon Prime) ਦੇ ਮੈਂਬਰਸ਼ਿਪ ਪਲਾਨ ਵਿਚ ਵਾਧਾ ਹੋ ਸਕਦਾ ਹੈ। ਐਮਾਜ਼ੋਨ ਪ੍ਰਾਈਸ ਸਬਸਕ੍ਰਿਪਸ਼ਨ ਕੀਮਤਾਂ 14 ਦਸੰਬਰ ਤੋਂ ਲਾਗੂ ਹੋਣਗੀਆਂ। ਰਿਪੋਰਟ ਮੁਤਾਬਕ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ 50 ਫੀਸਦੀ ਤਕ ਮਹਿੰਗਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ, ਐਮਾਜ਼ੋਨ ਪ੍ਰਾਈਮ ਦਾ ਸਾਲਾਨਾ ਪਲਾਨ 14 ਦਸੰਬਰ ਤੋਂ ਬਾਅਦ 1,499 ਰੁਪਏ ਵਿਚ ਆਵੇਗਾ, ਜੋ ਮੌਜੂਦਾ ਸਮੇਂ ਵਿਚ 999 ਰੁਪਏ ਵਿਚ ਆਉਂਦਾ ਹੈ। ਮਤਲਬ ਸਾਲਾਨਾ ਪਲਾਨ 'ਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਸ ਨੂੰ ਤਿੰਨ ਮਹੀਨਿਆਂ ਦੇ ਪਲਾਨ ਲਈ 329 ਰੁਪਏ ਦੀ ਬਜਾਏ 459 ਰੁਪਏ ਖਰਚ ਕਰਨੇ ਪੈਣਗੇ। ਜਦੋਂ ਕਿ ਮਹੀਨਾਵਾਰ ਪਲਾਨ 129 ਰੁਪਏ ਦੀ ਬਜਾਏ 179 ਰੁਪਏ ਵਿਚ ਆਵੇਗਾ।

ਇਨ੍ਹਾਂ ਯੂਜ਼ਰਜ਼ 'ਤੇ ਨਹੀਂ ਪਵੇਗਾ ਅਸਰ

Amazon Prime ਮੈਂਬਰਸ਼ਿਪ ਦੀਆਂ ਵਧ ਕੀਮਤਾਂ ਦੇ ਅਸਰ ਉਨ੍ਹਾਂ ਗਾਹਕਾਂ 'ਤੇ ਨਹੀਂ ਪਵੇਗਾ, ਜਿਨ੍ਹਾਂ ਨੇ Amazon Prime ਮੈਂਬਰਸ਼ਿਪ ਪਲਾਨ ਲਈ ਆਟੋ ਰੀਨਿਊ ਆਪਸ਼ਨ ਸਲੈਕਟ ਕੀਤਾ ਹੈ ਤਾਂ ਅਜਿਹੇ ਯੂਜ਼ਰਜ਼ 'ਤੇ ਫਿਲਹਾਲ ਮਹਿੰਗਾਈ ਦਾ ਬੋਝ ਨਹੀਂ ਪਵੇਗਾ। ਸਾਧਾਰਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ Amazon Prime ਦੇ ਆਟੋ ਰੀਨਿਊ ਆਪਸ਼ਨ ਵਾਲੇ ਗਾਹਕ ਦਾ ਪਲਾਨ 14 ਦਸੰਬਰ ਦੇ ਬਾਅਦ ਵੀ ਖ਼ਤਮ ਹੁੰਦਾ ਹੈ ਤਾਂ ਅਜਿਹੇ ਲੋਕ ਪੁਰਾਣੀਆਂ ਦਰਾਂ Amazon Prime ਮੈਂਬਰਸ਼ਿਪ ਜਾਰੀ ਰੱਖ ਸਕਣਗੇ ਪਰ ਇਹ ਸਹੂਲਤ ਸਿਰਫ਼ ਇਕ ਵਾਰ ਲਈ ਹੋਵੇਗੀ।

Airtel ਤੇ Vi ਪਲਾਨ ਦੀਆਂ ਵਧੀਆਂ ਕੀਮਤਾਂ

ਟੈਲੀਕਾਮ ਕੰਪਨੀ Airtel ਤੇ Vodafone-Idea (VI) ਵੱਲੋਂ ਰਿਚਾਰਜ ਪਲਾਨ ਦੀਆਂ ਕੀਮਤਾਂ ਵਿਚ ਕਰੀਬ 20 ਤੋਂ 25 ਫ਼ੀਸਦੀ ਦਾ ਇਜ਼ਾਫਾ ਕਰ ਦਿੱਤਾ ਗਿਆ ਹੈ। Airtel ਦੀਆਂ ਨਵੀਆਂ ਕੀਮਤਾਂ 26 ਨਵੰਬਰ ਤੋਂ ਦੇਸ਼ ਭਰ ਵਿਚ ਲਾਗੂ ਹੋ ਰਹੀਆਂ ਹਨ। ਜਦਕਿ ਇਕ ਦਿਨ ਪਹਿਲਾਂ 25 ਨਵੰਬਰ ਨੂੰ ਦੇਸ਼ ਵਿਚ Vi ਦੀਆਂ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ। ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਜਲਦ Reliance Jio ਦੀ ਤਰ੍ਹਾਂ ਰਿਚਾਰਜ ਪਲਾਨ ਵਿਚ ਇਜਾਫਾ ਕੀਤਾ ਜਾ ਸਕਦਾ ਹੈ ਪਰ ਇਹ ਇਜਾਫਾ Airtel ਤੇ Vi ਤੋਂ ਘੱਟ ਹੋਵੇਗਾ।

Posted By: Rajnish Kaur