ਨਵੀ ਦਿੱਲੀ, ਟੈਕ ਡੈਸਕ : Tecno ਨੇ ਭਾਰਤ 'ਚ ਇਕ ਨਵਾਂ ਬਜਟ ਸਮਾਰਟਫੋਨ Tecno Spark Power 2 Air ਲਾਂਚ ਕਰ ਦਿੱਤਾ ਹੈ। ਫੋਨ ਦੋ ਕਲਰ ਵੈਰੀਏਂਟ Ice Jadeite ਤੇ Cosmic Shine 'ਚ ਵਿਰਕੀ ਲਈ ਉਪਲਬਧ ਰਹੇਗਾ। ਇਸ ਫੋਨ ਨੂੰ ਭਾਰਤ 'ਚ 8,499 ਰੁਪਏ 'ਚ ਪੇਸ਼ ਕੀਤਾ ਗਿਆ ਹੈ। Tecno Spark Power 2 Air ਦੀ ਵਿਕਰੀ 20 ਸਤੰਬਰ ਦੀ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕ ਫੋਨ ਨੂੰ Flipkart ਤੋਂ ਖਰੀਦ ਪਾਓਗੇ। ਫੋਨ ਨੂੰ ਦਮਦਾਰ 6000mAh ਬੈਟਰੀ ਤੇ 13MP ਕਵਾਰਡ ਸੈੱਟਅਪ ਨਾਲ ਪੇਸ਼ ਕੀਤਾ ਗਿਆ ਹੈ।

ਸੈਪੇਸੀਫਿਕੇਸ਼ਨ

Tecno Spark Power 2 Air ਸਮਾਰਟਫੋਨ 'ਚ 7 ਇੰਚ ਦੀ ਐੱਚਡੀ ਪਲਸ ਡਾਟ ਨਾਚ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੇਜੋਲਿਊਸ਼ਨ 1640/720 ਪਿਕਸਲ ਹੋਵੇਗਾ ਜਦਕਿ ਸਕਰੀਨ ਆਸਪੈਕਟ ਰੇਸ਼ਯੋ 20.5:9 ਹੋਵੇਗਾ। ਦੂਜੇ ਪਾਸੇ ਸਕਰੀਨ ਟੂ ਬਾਡੀ ਰੇਸ਼ੋ 90.6% ਹੋਵੇਗਾ। ਫੋਨ HIOS 6.1 ਬੈਸਟ ਐਡਰਾਈਂਡ 10 'ਤੇ ਕੰਮ ਕਰੇਗਾ। ਫੋਨ 'ਚ ਕਵਾਰਡ-ਕੋਰ Helio A22 ਚਿਪਸੇਟ ਦੀ ਵਰਤੋਂ ਕੀਤੀ ਗਈ ਹੈ ਜੋ 2.0GHz CPU ਸਪੋਰਟ ਨਾਲ ਆਵੇਗੀ।

ਕੈਮਰਾ ਤੇ ਬੈਟਰੀ

ਜੇਕਰ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਫੋਨ ਦੇ ਰਿਅਰ 'ਚ ਕਵਾਰਡ ਕੈਮਰਾ ਸੈਟਅਪ ਮਿਲੇਗਾ ਜਿਸ ਦਾ ਪ੍ਰਾਇਮਰੀ ਕੈਮਰਾ 13MP ਦਾ ਹੋਵੇਗਾ। ਦੂਜੇ ਪਾਸੇ 2MP ਦਾ ਬੋਕੇਹ ਤੇ ਮਾਈਕ੍ਰੋਲੈਂਸ ਮਿਲੇਗਾ। ਇਸ ਤੋਂ ਇਲਾਵਾ ਇਕ ਹੋਰ ਕੈਮਰਾ ਮਿਲੇਗਾ। ਸੈਲਫੀ ਲਈ 8MP ਦਾ ਕੈਮਰਾ ਦਿੱਤਾ ਗਿਆ ਹੈ ਜੋ 81 ਡਿਗਰੀ ਵਿਯੂ ਐਂਗਲ ਨਾਲ ਆਉਂਦਾ ਹੈ। Tecno Spark Power 2 Air ਸਮਾਰਟਫੋਨ 2GB ਰੈਮ ਸਪੋਰਟ ਨਾਲ ਆਉਂਦਾ ਹੈ। ਦੂਜੇ ਪਾਸੇ 32GB ਦਾ ਇਨਬਲਿਟ ਸਟੋਰੇਜ ਮਿਲਦਾ ਹੈ। ਨਾਲ ਹੀ ਫੋਨ ਦੇ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256GB ਤਕ ਵਧਾਇਆ ਜਾ ਸਕਦਾ ਹੈ। ਫੋਨ 'ਚ ਪਾਵਰਬੈਕਅਪ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ।

Posted By: Ravneet Kaur