ਨਵੀਂ ਦਿੱਲੀ, ਟੈੱਕ ਡੈਸਕ: HBO ਮੈਕਸ ਤੇ ਡਿਜ਼ਨੀ ਪਲੱਸ ਵਰਗੀਆਂ ਹੋਰ ਸਟ੍ਰੀਮਿੰਗ ਸੇਵਾਵਾਂ ਦੇ ਵੱਧ ਰਹੇ ਮੁਕਾਬਲੇ ਦੇ ਵਿਚਕਾਰ Netflix ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚ ਆਪਣੇ ਵੀਡੀਓ ਸਟ੍ਰੀਮਿੰਗ ਗਾਹਕਾਂ ਲਈ ਮਹੀਨੇ ਦੀ ਸਬਸਕ੍ਰਿਪਸ਼ਨ ਤੇ ਕੀਮਤਾਂ ਵਧਾ ਰਿਹਾ ਹੈ। ਕੈਲੀਫੋਰਨੀਆ-ਅਧਾਰਤ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਲਾਨ ਦੇ ਅਧਾਰ 'ਤੇ, US ਵਿਚ ਮਹੀਨੇ ਦੀ ਸਬਸਕ੍ਰਿਪਸ਼ਨ ਕੀਮਤਾਂ ਨੂੰ 1 ਡਾਲਰ ਤੋਂ 2 ਡਾਲਰ ਤੱਕ ਵਧਾ ਰਹੀ ਹੈ।

15.49 ਡਾਲਰ ਪ੍ਰਤੀ ਮਹੀਨਾ ਹੋਇਆ ਡਬਲ ਸਕਰੀਨ ਸਟ੍ਰੀਮਿੰਗ ਪਲਾਨ

ਸਭ ਤੋਂ ਵੱਧ ਵਿਕਣ ਵਾਲੀ ਸਟ੍ਰੀਮਿੰਗ ਹੁਣ US ਵਿਚ 13.99 ਡਾਲਰ ਤੋਂ ਵੱਧ ਕੇ $15.49 ਡਾਲਰ ਪ੍ਰਤੀ ਮਹੀਨਾ ਹੋ ਜਾਵੇਗੀ, ਜਿਸ ਵਿਚ ਇੱਕੋ ਸਮੇਂ ਸਟ੍ਰੀਮਿੰਗ ਲਈ ਵੱਧ ਤੋਂ ਵੱਧ ਦੋ ਸਕਰੀਨ ਦੀ ਇਜਾਜ਼ਤ ਹੋਵੇਗੀ। ਸਟੈਂਡਰਡ Netflix ਪਲਾਨ ਦੀ ਕੀਮਤ ਹੁਣ US ਵਿਚ HBO Max ਅਤੇ Disney Plus ਤੋਂ ਵੱਧ ਹੋਵੇਗੀ। AT&T ਇੰਕ ਦਾ HBO Max ਆਉਣ ਵਾਲੇ ਸਮੇ ਵਿਚ 11.99 ਡਾਲਰ ਪ੍ਰਤੀ ਮਹੀਨਾ ਦੀ ਸਾਲਾਨਾ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰੇਗਾ। ਵਾਲਟ ਡਿਜ਼ਨੀ ਕੰਪਨੀ ਦੇ ਡਿਜ਼ਨੀ ਪਲੱਸ ਦੀ ਕੀਮਤ 7.99 ਡਾਲਰ ਪ੍ਰਤੀ ਮਹੀਨਾ ਜਾਂ 79.99 ਡਾਲਰ ਪ੍ਰਤੀ ਸਾਲ ਹੈ।

ਤੁਹਾਨੂੰ ਦੱਸ ਦਈਏ ਕਿ ਵਨ ਸਟ੍ਰੀਮ ਵਾਲੇ ਪਲਾਨ 1 ਡਾਲਰ ਤੋਂ 10 ਡਾਲਰ ਕਰ ਦਿੱਤੀ ਗਈ ਹੈ। ਉਥੇ ਹੀ ਇਸ ਦਾ ਸਭਤੋਂ ਮਹਿੰਗਾਂ ਪਲਾਨ ਜੋ ਇਕ ਨਾਲ 4 ਸਕਰੀਨ ਤੇ ਚਲ ਸਕਦਾ ਹੈ। ਉਥੇ ਹੀ ਅਲਟਰਾ ਐਚਡੀ ਹੈ, ਜਿਸ ਦੀ ਕੀਮਤ 2 ਤੋਂ 20 ਡਾਲਰ ਤੱਕ ਵਧ ਗਈ ਹੈ।

ਕੈਨੇਡਾ ਵਿਚ ਵੀ ਮਹਿੰਗੇ ਹੋਏ ਪਲਾਨ

ਕੈਨੇਡਾ ਵਿਚ Standard Plan 14.99 ਕੈਨੇਡੀਅਨ ਡਾਲਰ ਤੋਂ ਵੱਧ ਕੇ 16.49 ਕੈਨੇਡੀਅਨ ਡਾਲਰ ਹੋ ਗਿਆ ਹੈ। ਦੂਜੇ ਪਾਸੇ ਜੇਕਰ ਪ੍ਰੀਮੀਅਮ ਪਲਾਨ ਦੀ ਗੱਲ ਕਰੀਏ ਤਾਂ ਇਹ 2 ਤੋਂ ਵਧ ਕੇ 20.99 ਕੈਨੇਡੀਅਨ ਡਾਲਰ ਹੋ ਗਈ ਹੈ, ਪਰ ਬੇਸਿਕ ਪਲਾਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਇਹ ਪਲਾਨ 9.99 ਕੈਨੇਡੀਅਨ ਡਾਲਰ 'ਤੇ ਬਣਿਆ ਹੋਇਆ ਹੈ।

ਸਕਰੀਨਾਂ ਦੀ ਗਿਣਤੀ ਦੇ ਆਧਾਰ 'ਤੇ ਪਲਾਨ ਵੱਖ-ਵੱਖ ਹੁੰਦੇ ਹਨ। ਯੂਜ਼ਰਸ ਇੱਕੋ ਸਮੇਂ ਵੀਡੀਓ ਨੂੰ ਸਟ੍ਰੀਮ ਕਰ ਸਕਦੇ ਹਨ ਤੇ ਉਹਨਾਂ ਡਿਵਾਈਸਾਂ ਦੀ ਗਿਣਤੀ ਜੋ ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹਨ।

ਅਮਰੀਕਾ ਤੇ ਕੈਨੇਡਾ ਦੇ ਯੂਜ਼ਰਸ ਲਈ ਵੀ ਲਾਗੂ ਨਵੇਂ ਪਾਨ

US ਅਤੇ ਕੈਨੇਡਾ ਦੇ ਉਪਭੋਗਤਾਵਾਂ ਲਈ Netflix ਪਲਾਨ ਵਿਚ ਕੀਮਤ ਵਿਚ ਵਾਧਾ ਨਵੇਂ ਗਾਹਕਾਂ ਲਈ ਤੁਰੰਤ ਪ੍ਰਭਾਵੀ ਹੈ। ਮੌਜੂਦਾ ਗਾਹਕ ਆਉਣ ਵਾਲੇ ਹਫ਼ਤਿਆਂ ਵਿਚ ਨਵੀਆਂ ਕੀਮਤਾਂ ਦੇਖਣਗੇ।

Netflix ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਲੋਕਾਂ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਨੋਰੰਜਨ ਦੇ ਵਿਕਲਪ ਹਨ ਅਤੇ ਅਸੀਂ ਆਪਣੇ ਮੈਂਬਰਾਂ ਲਈ ਹੋਰ ਵੀ ਵਧੀਆ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

Posted By: Tejinder Thind