ਨਵੀਂ ਦਿੱਲੀ, ਰਾਇਟਰਜ਼ : Tiktok ਦੇ ਅਮਰੀਕੀ ਅਪਰੇਸ਼ਨਜ਼ ਦੀ ਵਿਕਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਦਾ ਦੌਰ ਜਾਰੀ ਸੀ। ਇਸ ਗੱਲਬਾਤ ਦੇ ਦੌਰ 'ਚ ਸਭ ਤੋਂ ਪਹਿਲਾਂ ਨਾਂ Microsoft ਕੰਪਨੀ ਦਾ ਆਉਂਦਾ ਸੀ। ਹਾਲਾਂਕਿ ਹੁਣ Microsoft ਕੰਪਨੀ ਇਸ ਡੀਲ ਤੋਂ ਹੱਟ ਗਈ ਹੈ। Microsoft ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਚਾਇਨਾ ਬੇਸਿਡ ByteDance ਕੰਪਨੀ Tiktok ਦੇ ਅਮਰੀਕੀ ਆਪਰੇਸ਼ਨਜ਼ ਨੂੰ Microsoft ਨਹੀਂ ਵੇਚੇਗੀ। ਇਸ ਡੀਲ 'ਚ ਅੰਜ਼ਾਮ ਤਕ ਨਾ ਪਹੁੰਚਾਉਣ ਦੀ ਵਜ੍ਹਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਇਨ੍ਹਾਂ ਜ਼ਰੂਰ ਹੈ ਕਿ Tiktok ਦੀ ਮੁੱਖ ਕੰਪਨੀ ByteDance ਤੇ ਦਿੱਗਜ ਟੈੱਕ ਕੰਪਨੀ Microsoft 'ਚ Tiktok ਖਰੀਦਦਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਰਿਪੋਰਟ ਦੇ ਮੁਤਾਬਕ Tiktok ਦੀ ਓਨਰ ਕੰਪਨੀ Bytedance ਨੇ Microsoft ਦੇ ਮੁਕਾਬਲੇ Oracle ਕੰਪਨੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ। ਅਜਿਹੇ 'ਚ Tiktok ਦੀ ਕਮਾਨ Microsoft ਦੀ ਬਜਾਏ Oracle ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਫਿਲਹਾਲ ਇਸ ਬਾਰੇ ਕੋਈ ਆਫੀਸ਼ੀਅਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। Microsoft ਵੱਲੋਂ ਐਤਵਾਰ ਨੂੰ ਕਿਹਾ ਗਿਆ ਸੀ ਕਿ ਖਰੀਦਦਾਰੀ ਦੀ ਪ੍ਰਕਿਰਿਆ ਨੂੰ Tiktok ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਲੈ ਕੇ Tiktok ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਟਰੰਪ ਤੋਂ ਮਿਲੀ ਸੀ Tiktok ਨੂੰ ਬੰਦ ਕਰਨ ਦੀ ਧਮਕੀ

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ Tiktok ਦੇ ਅਮਰੀਕੀ ਅਪਰੇਸ਼ਨਜ਼ ਨੂੰ ਵਿਕਰੀ ਦਾ ਆਦੇਸ਼ ਦਿੱਤਾ ਸੀ। ਨਾਲ ਹੀ ਅਜਿਹਾ ਨਾ ਹੋਣ 'ਤੇ ਪਾਪੂਲਰ ਸ਼ਾਰਟ ਵੀਡੀਓ ਐਪ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ। ਟਰੰਪ ਨੇ Tiktok ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ ਸੀ।

Tiktok ਤੇ Oracle 'ਚ ਡੀਲ 'ਤੇ ਬਣੀ ਸਹਿਮਤੀ

ਇਸ ਤੋਂ ਪਹਿਲਾਂ ਖਬਰ ਸੀ ਕਿ Tiktok ਦੇ ਅਮਰੀਕਾ ਅਪ੍ਰੇਸ਼ਨਜ਼ ਦੀ ਵਿਕਰੀ ਨੂੰ ਲੈ ਕੇ ਆਖਰੀ ਫੈਸਲਾ ਲਿਆ ਗਿਆ ਹੈ। ਹਾਲਾਂਕਿ ਹੁਣ ਸਰਕਾਰ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ। Oracle ਤੇ Bytedance 'ਚ Tiktok ਦੇ ਅਮਰੀਕੀ ਅਪ੍ਰੇਸ਼ਨਜ਼ ਦੀ ਪੇਸ਼ਕਸ਼ 'ਤੇ ਆਮ ਸਹਿਮਤੀ ਬਣ ਗਈ ਹੈ ਪਰ ਹਿੱਸੇਦਾਰੀ ਨੂੰ ਲੈ ਕੇ ਹੁਣ ਵੀ ਗੱਲਬਾਤ ਜਾਰੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਇਸ ਡੀਲ ਨੂੰ ਮਨਜ਼ੂਰੀ ਮਿਲੇਗੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਸਥਿਤੀ ਸਪੱਸ਼ਟ ਨਹੀਂ ਹੋਈ ਹੈ।

Posted By: Ravneet Kaur