ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਮੀਡੀਆ ਵੈੱਬਸਾਈਟ Facebook ਨੇ ਸਾਲ 2017 'ਚ ਇਕ ਸਪਾਈਵੇਅਰ Pegasus ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਇਹ ਸਪਾਈਵੇਅਰ ਜਿਸ ਗਰੁੱਪ ਨੇ ਬਣਾਇਆ ਸੀ ਉਸ ਗਰੁੱਪ ਨੇ ਜਾਣਕਾਰੀ ਦਿੱਤੀ ਹੈ। Facebook ਰਾਹੀਂ ਕਿਸੇ ਵੀ ਡਿਵਾਈਜ਼ ਨੂੰ ਜੇਲਬ੍ਰੇਕ ਕੀਤਾ ਜਾ ਸਕਦਾ ਹੈ ਜਿਸ ਮਗਰੋਂ ਉਸ ਨੂੰ ਮਾਲਵੇਅਰ 'ਚ ਇੰਸਟਾਲ ਕੀਤਾ ਜਾਂਦਾ ਹੈ। ਹਾਲਾਂਕਿ, ਹੁਣ ਸਵਾਲ ਇਹ ਉੱਠਦਾ ਹੈ ਕਿ Facebook ਇਹ ਸਪਾਈਵੇਅਰ ਕਿਸ ਲਈ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। Vice Motherboard ਦੀ ਰਿਪੋਰਟ ਮੁਤਾਬਕ Facebook ਦੇ ਪ੍ਰਤੀਨਿਧਤਾਵਾਂ ਨੇ ਕੋਰਟ੍ਰੋਵਰਸ਼ੀਅਲ ਸਰਵਿਲੈਂਸ ਵੈਂਡਰ ਦੇ NSO ਗਰੁੱਪ ਨੂੰ ਇਹ ਸਪਾਈਵੇਅਰ ਖਰੀਦਣ ਲਈ ਇਹ ਸੰਪਰਕ ਕੀਤਾ ਸੀ। ਇਸ 'ਚ ਕੰਪਨੀ ਆਪਣੇ ਯੂਜ਼ਰਜ਼ ਨੂੰ ਬਿਹਤਰ ਤਰੀਕੇ ਨਾਲ ਮਨੀਟਰ ਕਰਨਾ ਚਾਹੁੰਦਾ ਸੀ। ਇਸ ਸਮੇਂ Facebook ਨੇ NSO 'ਤੇ ਇਸ ਗੱਲ ਨੂੰ ਲੈ ਕੇ ਕੇਸ ਕੀਤਾ ਹੈ ਇਸ ਹੈਕਿੰਗ ਫਰਮ ਨੇ WhatsApp ਦੇ ਭੇਤ ਦੀ ਵਰਤੋਂ ਕਰ ਕੇ ਸਰਕਾਰ ਨੂੰ ਯੂਜ਼ਰਜ਼ ਦਾ ਡਾਟਾ ਉਪਲੱਬਧ ਕਰਵਾਉਣ 'ਚ ਮਦਦ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ NSO ਗਰੁੱਪ ਇਕ Pegasus ਨਾਮ ਦਾ ਪ੍ਰੋਡਕਟ ਵੇਚਦਾ ਹੈ ਜੋ ਅਪਰੇਟਰਜ਼ ਨੂੰ ਰਿਮੋਟਲੀ ਯੂਜ਼ਰਜ਼ ਸੈਲਫੋਲ ਦਾ ਅਕਸੈਸ ਕਰਨ ਦਾ ਅਕਸੈਸ ਦਿੰਦਾ ਹੈ।

ਜਾਣੋ Pegasus ਕਿਸ ਤਰ੍ਹਾਂ ਕਰਦਾ ਹੈ

ਇਸ ਟੂਲ ਦੀ ਵਰਤੋਂ ਯੂਜ਼ਰਜ਼ ਦੀ ਡਿਵਾਈਜ਼ ਨੂੰ ਜੇਸਬ੍ਰੇਕ ਕਰਨ ਲਈ ਕੀਤਾ ਜਾਂਦਾ ਹੈ। ਇਸ 'ਚ ਯੂਜ਼ਰਜ਼ ਦੇ ਫੌਨ 'ਚ ਇਕ ਮੈਸੇਜ ਰਾਹੀਂ ਇਕ ਲਿੰਕ ਭੇਜਿਆ ਜਾਂਦਾ ਹੈ। ਇਸ ਨਾਲ ਯੂਜ਼ਰਜ਼ ਦੀ ਡਿਵਾਈਜ਼ ਨੂੰ ਜੇਲਬ੍ਰੇਕ ਕੀਤਾ ਜਾਂਦਾ ਹੈ ਤੇ ਡਾਟਾ ਚੋਰੀ ਕੀਤਾ ਜਾਂਦਾ ਹੈ। ਇਹ ਡਾਟਾ ਉਸ ਵਿਅਕਤੀ ਜਾਂ ਸੰਗਠਨ ਨੂੰ ਅਕਸਪੋਰਟ ਕੀਤਾ ਜਾਂਦਾ ਹੈ ਜਿਸ ਨੇ ਲਿੰਕ ਭੇਜਿਆ ਹੋਇਆ। NSO ਨੇ ਕਿਹਾ ਕਿ ਸੀ ਉਹ ਆਪਣੇ ਪ੍ਰੋਡੈਕਟ ਸਿਰਫ਼ ਕੂਟਨੀਤਕ ਸਰਕਾਰ (sovereign government) ਤੇ ਨਿਊਜ਼ ਏਜੰਸੀਆਂ ਨੂੰ ਹੀ ਵੇਚਦਾ ਹੈ। ਹਾਲਾਂਕਿ NSO ਦੇ ਸੀਈਓ ਸ਼ੈਲੇ ਹੁਲਿਆ ਨੇ ਕਿਹਾ ਸੀ ਕਿ ਸਾਲ 2017 ਅਕਤੂਬਰ 'ਚ Facebook ਦੇ ਦੋ ਪ੍ਰਤੀਨਿਧਤਾਵਾਂ ਨੇ Pegasus ਸਾਫਟਵੇਅਰ ਨੂੰ ਖਰੀਦਣ ਲਈ NSO ਨਾਲ ਸੰਪਰਕ ਕੀਤਾ ਸੀ। Facebook ਨੇ ਇਸ ਟੂਲ ਨੂੰ ਖਰੀਦਣ 'ਚ ਦਿਲਚਪਸੀ ਇਸ ਲਈ ਦਿਖਾਈ ਸੀ ਕਿਉਂਕਿ ਉਨ੍ਹਾਂ ਦਾ ਖ਼ੁਦ ਦਾ ਸਾਫਟਵੇਅਰ ਐਪਲ ਫੋਨ ਦੇ ਡਾਟਾ ਇਕੱਠਾ ਕਰਨ 'ਚ ਘੱਟ ਅਸਰਦਾਰ ਸੀ।

ਸ਼ੈਲੇ ਹੁਲਿਆ ਨੇ ਦੱਸਿਆ ਕਿ Facebook ਦੇ ਪ੍ਰਤੀਨਿਧਤਾਵਾਂ ਨੇ ਕਿਹਾ ਸੀ ਕਿ

ਕੰਪਨੀ ਚਿੰਤਤ ਸੀ ਕਿ Onavo Protect ਰਾਹੀਂ ਯੂਜ਼ਰਜ਼ ਦਾ ਡਾਟਾ ਇਕੱਠਾ ਕਰਨ ਦਾ ਉਸ ਦਾ ਤਰੀਕਾ ਐਂਡਰਾਈਡ ਡਿਵਾਈਜ਼ ਦੀ ਤੁਲਨਾ 'ਚ Apple ਡਿਵਾਈਜ਼ 'ਤੇ ਘੱਟ ਅਸਰਦਾਰ ਸੀ ਨਾਲ ਹੀ ਇਹ ਕਿਹਾ ਸੀ ਕਿ Apple ਡਿਵਾਈਜ਼ 'ਤੇ ਯੂਜ਼ਰਜ਼ ਦੀ ਨਿਗਰਾਨੀ ਕਰਨ ਲਈ ਕੰਪਨੀ Pegasus ਦਾ ਸਹਿਣਸ਼ੀਲਤਾ ਦੀ ਵਰਤੋਂ ਕਰਨਾ ਚਾਹੁੰਦੀ ਹੈ।

Posted By: Rajnish Kaur