ਨਵੀਂ ਦਿੱਲੀ, ਆਈਏਐਨਐਸ : ਫਰਾਂਸ 'ਚ ਤੀਜੀ ਵਾਰ ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੇ ਦੌਰ 'ਚੋਂ ਲੰਘ ਰਿਹਾ ਹੈ। ਅਜਿਹੇ 'ਚ Apple ਨੇ ਫਰਾਂਸ ਦੇ ਆਪਣੇ ਸਟੋਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਬਾਕੀ ਦੁਨੀਆਭਰ 'ਚ Apple ਸਟੋਰ ਚਾਲੂ ਹੈ। Appleinsider ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ Apple ਕੰਪਨੀ ਨੇ ਫਰਾਂਸ ਦੇ ਸਾਰੇ 20 ਸਟੋਰਾਂ ਨੂੰ ਬੰਦ ਕਰਨਾ ਦਾ ਫੈਸਲਾ ਲਿਆ ਗਿਆ ਹੈ। Apple Opera ਦੀ ਪੈਰਿਸ ਸਾਈਟ ਮੁਤਾਬਕ Apple ਸਟੋਰ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ 'ਚ ਆਨਲਾਈਨ ਪ੍ਰਾਡੈਕਟ ਖਰੀਦਣ ਲਈ ਲਗਪਗ 45 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ। ਅਜਿਹੇ 'ਚ ਇਸ ਸਾਲ ਵੀ ਆਨਲਾਈਨ ਸੇਲ ਵੱਧਣ ਦੀ ਉਮੀਦ ਹੈ।

Apple ਸਟੋਰ ਤੇ ਸਕੂਲ ਫਰਾਂਸ 'ਚ ਬੰਦ

Apple ਕੰਪਨੀ ਨੇ ਕਿਹਾ ਕਿ ਅਗਲੇ ਨੋਟਿਸ ਤਕ Apple ਸਟੋਰ ਨੂੰ ਬੰਦ ਰੱਖਿਆ ਜਾਵੇਗਾ। ਇਸ ਵਾਰ ਦੇ ਲਾਕਡਾਊਨ 'ਚ ਫਰਾਂਸ ਦੀ ਸਿਟੀ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨੂੰ ਜਨਵਰੀ ਦੇ ਲਾਕਡਾਊਨ ਦੌਰਾਨ ਚਾਲੂ ਰੱਖਿਆ ਗਿਆ ਸੀ। ਫਰਾਂਸ 'ਚ ਸਕੂਲ ਨੂੰ ਪਹਿਲੇ ਹੀ ਤਿੰਨ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਵਾਰ ਲਾਕਡਾਊਨ ਦੌਰਾਨ ਨਾਨ ਅਸੈਂਸ਼ੀਅਲ ਸਟੋਰ ਨੂੰ ਬੰਦ ਰੱਖਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ।

ਕੋਵਿਡ-19 ਦੇ ਨਵੇਂ ਮਾਮਲਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਵੱਲੋਂ ਤੋਂ ਅਗਲੇ ਆਦੇਸ਼ ਤਕ ਬੱਚਿਆਂ ਦੇ ਸਕੂਲ ਨੂੰ ਬੰਦ ਰੱਖਿਆ ਜਾਵੇਗਾ। ਨਾਲ ਹੀ ਘਰੇਲੂ ਉਡਾਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਟੀਵੀ ਭਾਸ਼ਣ 'ਚ ਇਮੈਨੂਅਲ ਮੈਕ੍ਰੋਂ ਨੇ ਕਿਹਾ ਕਿ ਅਸੀਂ ਕੋਵਿਡ ਨੂੰ ਕੰਟਰੋਲ ਦੇ ਸਾਰੇ ਉਪਾਅ ਕਰ ਰਹੇ ਹਾਂ।

Posted By: Ravneet Kaur