ਨਵੀਂ ਦਿੱਲੀ, ਟੈੱਕ ਡੈਸਕ: ਕਾਲ ਡਰਾਪ ਮੋਬਾਇਲ ਯੂਜਰਸ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਕਾਲ ਡਰਾਪ ਦੀ ਸਮੱਸਿਆ ਸਿਰਫ਼ ਪੇਂਡੂ ਖੇਤਰਾਂ ਵਿਚ ਹੀ ਨਹੀਂ ਸਗੋਂ ਦਿੱਲੀ ਵਰਗੇ ਸ਼ਹਿਰੀ ਖੇਤਰਾਂ ਵਿਚ ਵੀ ਹੈ। ਖ਼ਰਾਬ ਨੈੱਟਵਰਕ ਕਾਰਨ ਸਿਰਫ਼ ਕਾਲਿੰਗ ਹੀ ਨਹੀਂ ਬਲਕਿ ਇੰਟਰਨੈੱਟ ਦੀ ਵਰਤੋਂ ਵਿਚ ਵੀ ਦਿੱਕਤ ਆ ਰਹੀ ਹੈ। ਅਜਿਹੀ ਕਿਸੇ ਵੀ ਸਮੱਸਿਆ ਦੀ ਸ਼ਿਕਾਇਤ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI)ਨੂੰ ਕੀਤੀ ਜਾ ਸਕਦੀ ਹੈ। ਇਸਦੇ ਲਈ, TRAI ਦੀ ਐਪ TRAI MY Call ਐਪ ਉਪਲਬਧ ਹੈ। ਜਿੱਥੇ ਤੁਸੀਂ ਕਾਲ ਡਰਾਪ, ਕੇਬਲ ਜਾਂ ਟੀਵੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਸ਼ਿਕਾਇਤ ਕਰ ਸਕਦੇ ਹੋ। ਇਹ ਐਪ ਐਂਡਰਾਇਡ ਦੇ ਨਾਲ-ਨਾਲ iOS ਯੂਜਰਸ ਲਈ ਉਪਲਬਧ ਹੈ।

ਸ਼ਿਕਾਇਤ ਤੇ ਟੈਲੀਕਾਮ ਕੰਪਨੀਆਂ ਨੂੰ ਲਗ ਸਕਦਾ ਹੈ ਜੁਰਮਾਨਾ

ਜੇ ਤੁਹਾਡੀ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਸਬੰਧਿਤ ਟੈਲੀਕਾਮ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦਰਅਸਲ ਟਰਾਈ ਨੇ 1 ਅਕਤੂਬਰ 2018 ਵਿਚ ਇਕ ਨਿਯਮ ਪਾਸ ਕੀਤਾ ਸੀ, ਜਿਸਦੇ ਤਹਿਤ ਕਾਲ ਡਰਾਪ ਤੇ 5 ਲੱਖ ਦਾ ਜੁਰਮਾਨਾ ਲਗਉਣ ਦੀ ਵਿਵਸਥਾ ਹੈ। ਇਸ ਨਿਯਮ ਦੇ ਤਹਿਤ ਇਕ ਮਹੀਨੇ ਦੇ ਅੰਦਰ 2 ਫੀਸਦੀ ਤੋਂ ਜ਼ਿਆਦਾ ਕਾਲ ਡਰਾਪ ਹੋਣ ਤੇ ਟੈਲੀਕਾਮ ਕੰਪਨੀਆਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗ ਸਕਦਾ ਹੈ।

ਸ਼ਿਕਾਇਤ ਕਿਵੇਂ ਕਰਨੀ ਹੈ ਜਾਣੋ

ਸਭ ਤੋਂ ਪਹਿਲਾਂ ਫੋਨ 'ਚ MyCall ਐਪ ਡਾਊਨਲੋਡ ਕਰੋ।

ਇਸ ਤੋਂ ਬਾਅਦ ਐਪ ਨੂੰ ਜ਼ਰੂਰੀ ਪਰਮਿਸ਼ਨ ਨੂੰ ਖੋਲ੍ਹਣਾ ਹੋਵੇਗਾ। ਇਸ ਵਿਚ ਸੰਪਰਕ, ਕਾਲ ਹਿਸਟਰੀ, ਮੈਸੇਜ ਤੇ ਲੋਕੇਸ਼ਨ ਸ਼ਾਮਲ ਹੋਣਗੇ।

ਕਿਸੇ ਨੂੰ ਹੁਣੇ ਕਾਲ ਕਰੋ ਜਾਂ ਕਿਸੇ ਦੇ ਕਾਲ ਕਰਨ ਦੀ ਉਡੀਕ ਕਰੋ।

ਜਿਵੇਂ ਹੀ ਕਾਲ ਡਿਸਕਨੈਕਟ ਹੁੰਦੀ ਹੈ ਤਾਂ ਇੱਕ ਪੌਪ-ਅੱਪ ਵਿੰਡੋ ਦਿਖਾਈ ਦੇਵੇਗੀ, ਜਿਸ ਵਿਚ ਕਾਲ ਨੂੰ ਰੇਟ ਕਰਨ ਦਾ ਆਪਸ਼ਨ ਹੈ।

ਨਾਲ ਹੀ ਕਾਲ ਡਰਾਪ ਦਾ ਆਪਸ਼ਨ ਵੀ ਹੋਵੇਗਾ। ਜੇਕਰ ਤੁਹਾਨੂੰ ਕਾਲ ਡਰਾਪ ਦੀ ਸਮੱਸਿਆ ਹੈ, ਤਾਂ 'ਕਾਲ ਡਰਾਪ' ਬਟਨ 'ਤੇ ਟੈਪ ਕਰੋ।

ਫਿਰ 'ਸਬਮਿਟ' ਬਟਨ 'ਤੇ ਕਲਿਕ ਕਰੋ।

ਸਬਮਿਟ ਬਟਨ ਦਬਾਉਣ ਤੋਂ ਬਾਅਦ ਤੁਹਾਡੀ ਸ਼ਿਕਾਇਤ ਦਰਜ ਕੀਤੀ ਜਾਵੇਗੀ।

Posted By: Tejinder Thind