ਨਵੀਂ ਦਿੱਲੀ : ਦੁਨੀਆ ਭਰ 'ਚ ਕੈਸ਼ਲੈੱਸ ਪੇਮੈਂਟ ਦਾ ਦੌਰ ਚੱਲ ਰਿਹਾ ਹੈ। ਕਈ ਦੇਸ਼ਾਂ 'ਚ ਮੋਬਾਈਲ ਵਾਇਲਟ ਨਾਲ ਲੈ ਕੇ ਡਿਜੀਟਲ ਪੇਮੈਂਟ ਦੇ ਜ਼ਰੀਏ ਲੋਕ ਆਨਲਾਈਨ ਜਾਂ ਆਫਲਾਈਨ ਭੁਗਤਾਨ ਕਰ ਰਹੇ ਹਨ। ਅਜਿਹੇ 'ਚ ਸਮਾਰਟਫੋਨ ਦੇ ਆਪਰੇਟਿੰਗ ਸਿਸਟਮ ਬਾਣਾਉਣ ਵਾਲੀਅਾਂ ਕੰਪਨੀਆਂ Apple Pay ਤੇ Google Pay ਨੇ ਵੀ ਆਪਣੇ ਈ-ਪੇਮੈਂਟ ਯਾਨਿ ਸਮਾਰਟਫੋਨ ਪੇਮੈਂਟ ਸਿਸਟਮ ਲਾਂਚ ਕਰ ਚੁੱਕੀ ਹੈ। ਉਥੇ ਹੀ ਭਾਰਤ 'ਚ ਵੀ 2016 'ਚ ਹੋਈ ਨੋਟਬੰਦੀ ਤੋਂ ਬਾਅਦ PaYtm, MobiKWiK, PhonePay ਜਿਹੇ ਮੋਬਾਈਲ ਵਾਲਿਟ ਜ਼ਰੀਏ ਲੋਕ ਭੁਗਤਾਨ ਕਰਨ ਲੱਗੇ ਹਨ। ਇਸ ਤਰ੍ਹਾਂ ਅਸੀਂ ਕੈਸ਼ ਜ਼ਰੀਏ ਭੁਗਤਾਨ ਨੂੰ ਅਲਵਿਦਾ ਕਰ ਰਹੇ ਹਾਂ। ਛੋਟੇ ਸ਼ਹਿਰ ਤੋਂ ਲੈ ਕੇ ਮਹਾਨਗਰਾਂ 'ਚ ਕੈਸ਼ਲੈੱਸ ਪੇਮੈਂਟ ਜਾਂ ਈ-ਪੇਮੈਂਟ ਦੇ ਜ਼ਰੀਏ ਭੁਗਤਾਨ ਕਰਨ ਨੂੰ ਵਾਧਾ ਮਿਲਦਾ ਹੈ। ਆਈਏ, ਜਾਣਦੇ ਹਨ Apple Pay ਤੇ Google Pay ਕਿਵੇਂ ਸਮਾਰਟਫੋਨ ਯੂਜ਼ਰਸ ਨੂੰ ਕੈਸ਼ਲੈੱਸ ਪੇਮੈਂਟ ਕਈ ਪ੍ਰੇਰਿਤ ਕਰ ਰਿਹਾ ਹੈ।


ਬੈਂਕ ਅਕਾਊਂਟ ਹੋਣਾ ਲਾਜ਼ਮੀ?

ਇਨ੍ਹਾਂ ਦਿਨਾਂ 'ਚ ਪਲੇਟਫਾਰਮ ਨੂੰ ਵਰਚਤਣ ਲਈ ਬੈੱਕ ਅਕਾਊਂਟ ਜਾਂ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਹਾਲਾਂਕਿ ਦੋਵਾਂ ਹੀ ਪਲੇਟਫਾਰਮਾਂ ਲਈ ਵੱਖ-ਵੱਖ ਕ੍ਰੇਡਿਟ ਜਾਂ ਬੈਂਕ ਦਾ ਟਾਈ-ਅਪ ਹੋ ਸਕਦਾ ਹੈ। ਇਨ੍ਹਾਂ ਦੋਵਾਂ ਹੀ ਪਲੇਟਫਾਰਮਾਂ 'ਤੇ ਆਪਣੇ ਕ੍ਰੈਡਿਟ ਕਾਰਡ, ਡੇਬਿਟ ਕਾਰਡ ਜਾਂ ਬੈਂਕ ਅਕਾਊਂਟ ਨੂੰ ਲਿੰਕ ਕਰਨਾ ਕਾਫੀ ਕਰਨਾ ਕਾਫੀ ਆਸਾਨ ਹੈ। UPI ਦੇ ਜ਼ਰੀਏ ਵੀ ਤੁਸੀਂ Google Pay 'ਚ ਬੈਂਕ ਅਕਾਊਂਟ ਨੂੰ ਜੋੜ ਸਕਦੇ ਹਨ। ਇਸ ਲਈ ਤੁਸੀਂ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਆਧਾਰ ਨੰਬਰ ਦੀ ਵੀ ਵਰਤੋਂ ਕਰ ਸਕਦੇ ਹੋ।

ਕਿਥੇ ਹੋ ਸਕਦੀ ਹੈ ਇਸ ਦੀ ਵਰਤੋਂ

Apple Pay ਤੇ Google Pay ਦੇ ਜ਼ਰੀਏ ਤੁਸੀਂ ਬੈਂਕ ਅਕਾਊਂਟ 'ਚ ਪੈਸੇ ਟਰਾਂਸਫਰ ਕਰਨ ਤੋਂ ਲੈ ਕੇ ਮੋਬਾਈਲ ਰਿਚਾਰਜ, ਬਿਲ ਪੇਮੈਂਟ ਆਦਿ ਵੀ ਕਰ ਸਕਦੇ ਹੋ। ਉਥੇ ਹੀ ਕਈ ਰਿਟੇਲਰਸ ਵੀ ਹੁਣ ਇਨ੍ਹਾਂ ਕੈਸ਼ਲੈੱਸ ਪੇਮੈਂਟ ਦੀ ਵੀ ਵਰਤੋਂ ਕਰ ਲੱਗੇ ਹਨ। ਜੇਕਰ ਤੁਸੀਂ ਐਂਡਰਾਇਡ ਜਾਂ ਆਈਓਐੱਸ ਤੋਂ ਆਪਰੇਟ ਵਾਲੇ ਸਮਾਰਟਵਾਚ ਦੀ ਵੀ ਵਰਤੋਂ ਕਰਦੇ ਹੋ ਤਾਂ ਵੀ ਤੁਸੀਂ ਇਨ੍ਹਾਂ ਪੇਮੈਂਟ ਮੋਡਸ ਦੇ ਜ਼ਰੀਏ ਪੇਮੈਂਟ ਕਰ ਸਕਦੇ ਹੋ। ਇਸ ਲਈ ਸਮਾਰਟਵਾਚ ਨੂੰ ਦੋ ਵਾਰ ਟੈਪ ਕਰਨਾ ਪਵੇਗਾ।

ਟੈਕਸ ਵੀ ਭਰਨਾ ਪਵੇਗਾ?

Apple Pay ਲਈ ਯੂਜ਼ਰਸ ਨੂੰ ਸਰਵਿਸ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਭਾਰਤ ਤੇ ਹੋਰ ਦੇਸ਼ਾਂ 'ਚ ਇਸਦੀ ਸ਼ੁਰੂਆਤ ਅਜੇ ਨਹੀਂ ਹੈ। ਜਦਕਿ Google Pay ਲਈ ਤੁਹਾਨੂੰ ਕੋਈ ਵਾਧੂ ਟੈਕਸ ਨਹੀਂ ਦੇਣਾ ਪਵੇਗਾ। ਨਾਲ ਹੀ ਤੁਹਾਨੂੰ ਕੈਸ਼ਬੈਕ ਦਾ ਵੀ ਲਾਭ ਮਿਲਦਾ ਹੈ।

Posted By: Amita Verma