ਨਵੀਂ ਦਿੱਲੀ, ਜੇਐੱਨਐੱਨ : TECNO Spark 7 ਸਮਾਰਟਫੋਨ ਨੂੰ ਯੂਜ਼ਰਜ਼ E-commerce site Amazon ਦੇ ਰਾਹੀਂ ਅੱਜ ਦੁਪਹਿਰ 12 ਵਜੇ ਸ਼ੁਰੂ ਹੋਣ ਵਾਲੀ ਸੇਲ ’ਚੋਂ ਖਰੀਦ ਸਕਦੇ ਹਨ। ਘੱਟ ਬਜਟ ਰੇਂਜ ਦੇ ਤਹਿਤ ਲਾਂਚ ਕੀਤੇ ਗਏ ਇਸ ਸਮਾਰਟਫੋਨ ਨੂੰ ਹੋਰ ਵੀ ਘੱਟ ਕੀਮਤ ’ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ ’ਚ ਯੂਜ਼ਰਜ਼ ਨੂੰ ਦਮਦਾਰ ਬੈਟਰੀ ਤੋਂ ਲੈ ਕੇ ਬਿਹਤਰੀਨ ਕੈਮਰਾ ਕਵਾਲਿਟੀ ਤਕ ਕਈ ਖ਼ਾਸ ਫੀਚਰਜ਼ ਦੀ ਸਹੂਲਤ ਮਿਲੇਗੀ। ਇਹ Storage variants ਤੇ ਤਿੰਨ ਕਲਰ ਆਪਸ਼ਨ ’ਚ ਉਪਲਬਧ ਹੈ। ਜਾਣਦੇ ਹਨ ਇਸ ਦੀ ਕੀਮਤ ਤੇ ਸੇਲ ਆਫਰ ਦੇ ਬਾਰੇ ’ਚ ਸਭ ਕੁਝ...


TECNO Spark 7 ਦੀ ਕੀਮਤ


ਨੂੰ ਦੋ Storage variants ’ਚ ਖਰੀਦਿਆ ਜਾ ਸਕਦਾ ਹੈ। ਇਸ ਦੇ 2ਜੀਬੀ + 32 ਜੀਬੀ ਸਟੋਰੇਜ ਮਾਡਲ ਦੀ ਕੀਮਤ 6,999 ਰੁਪਏ ਹੈ। ਜਦਕਿ ਯੂਜ਼ਰਜ਼ ਇਸ ਦੇ 3ਜੀਬੀ + 64ਜੀਬੀ ਸਟੋਰੇਜ ਮਾਡਲ ਨੂੰ 7,999 ਰੁਪਏ ’ਚ ਖਰੀਦ ਸਕਦੇ ਹਨ। ਇਹ ਸਮਾਰਟਫੋਨ Spruce Green, Magnet Black ਤੇ Morpheus Blue ਕਲਰ ਆਪਸ਼ਨ ’ਚ ਉਪਲਬਧ ਹੋਵੇਗਾ। ਇਸ ਨੂੰ Exclusive E-commerce site ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਸੇਲ ਅੱਜ ਭਾਵ 16 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ। ਵੈਸੇ ਇਸ ਸਮਾਰਟਫੋਨ ਦੀ ਅਸਲ ਕੀਮਤ 7,499 ਰੁਪਏ ਤੇ 8,499 ਰੁਪਏ ਹੈ ਪਰ ਇਨ੍ਹਾਂ ਨੂੰ ਲਾਂਚ ਆਫਰ ਦੇ ਤਹਿਤ ਘੱਟ ਕੀਮਤ ’ਚ ਉਪਲਬਧ ਕਰਵਾਇਆ ਜਾ ਰਿਹਾ ਹੈ।


Specifications


TECNO Spark 7 ’ਚ 6,53 ਇੰਚ ਦਾ ਐੱਚਡੀ ਡਿਸਪਲੇ ਦਿੱਤਾ ਗਿਆ ਹੈ ਜੋ ਕਿ Waterdrop notch ਨਾਲ ਆਉਂਦਾ ਹੈ। ਇਸ ਸਮਾਰਟਫੋਨ ’ਚ Security ਲਈ Rear mounted fingerprint scanner ਦਿੱਤਾ ਗਿਆ ਹੈ। ਫੋਨ ’ਚ ਫੋਟੋਗ੍ਰਾਫੀ ਲਈ 16 ਐੱਮਪੀ ਦਾ ਰਿਅਰ ਕੈਮਰਾ ਸੇਟਅਪ ਦਿੱਤਾ ਗਿਆ ਹੈ ਜੋ ਕਿ ਏਆਈ ਲੈਂਸ ਤੇ ਕਵਾਡ ਫਲੈਸ਼ ਨਾਲ ਆਉਂਦਾ ਹੈ। ਉੱਥੇ ਹੀ ਇਸ ’ਚ ਵੀਡੀਓ ਕਾਲਿੰਗ ਤੇ ਸੈਲਫੀ ਦੀ ਸਹੂਲਤ ਲਈ ਯੂਜ਼ਰਜ਼ ਨੂੰ 8 ਐੱਮਪੀ ਦਾ ਫਰੰਟ ਕੈਮਰਾ ਮਿਲੇਗਾ।

Posted By: Rajnish Kaur