ਨਵੀਂ ਦਿੱਲੀ, ਜੇਐੱਨਐੱਨ : WhatsApp ਨੇ ਹਰ ਕਿਸੇ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਹਾਲਾਂਕਿ ਜ਼ਰਾ ਜਿਹੀ ਭੁੱਲ ਤੁਹਾਨੂੰ ਭਾਰੀ ਨੁਕਸਾਨ ਵੀ ਪਹੁੰਚਾ ਸਕਦੀ ਹੈ। ਦਰਅਸਲ WhatsApp ’ਤੇ ਕੀਤੀਆਂ ਗਈਆਂ ਕੁਝ ਗ਼ਲਤੀਆਂ ਨਾਲ ਤੁਹਾਡੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਨਾਲ ਹੀ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਅਜਿਹੇ ’ਚ WhatsApp ਇਸਤੇਮਾਲ ਕਰਦੇ ਸਮੇਂ ਸਾਵਧਾਨੀ ਬਰਤਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ WhatsApp ਨੇ 20 ਲੱਖ ਭਾਰਤੀ ਅਕਾਊਂਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। WhatsApp ਦੀ ਮੰਨੀਏ ਤਾਂ ਦੁਨੀਆ ਭਰ ’ਚ ਔਸਤਨ ਹਰ ਮਹੀਨੇ 80 ਲੱਖ WhatsApp ਅਕਾਊਂਟਾਂ ਨੂੰ ਬੰਦ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਅਕਾਊਂਟ ਦੇ ਬੰਦ ਹੋਣ ਦੀ ਕੀ ਵਜ੍ਹਾ ਹੈ?


WhatsApp ਅਕਾਊਂਟ ਨੂੰ ਦੋ ਤਰ੍ਹਾਂ ਨਾਲ ਸਥਾਈ ਤੇ ਅਸਥਾਈ ਤੌਰ ’ਤੇ ਬੰਦ ਕੀਤਾ ਜਾਂਦਾ ਹੈ। ਸਥਾਈ ਤੌਰ ’ਤੇ ਬੈਨ ਅਕਾਊਂਟ ਨੂੰ ਦੋਬਾਰਾ ਤੋਂ ਐਕਟਿਵ ਕੀਤਾ ਜਾ ਸਕੇਗਾ। ਹਾਲਾਂਕਿ ਅਸਥਾਈ ਤੌਰ ’ਤੇ ਬੰਦ ਅਕਾਊਂਟ ਨੂੰ Review ਤੋਂ ਬਾਅਦ ਦੋਬਾਰਾ ਤੋਂ ਚਾਲੂ ਕਰ ਦਿੱਤਾ ਜਾਂਦਾ ਹੈ।


Spam Message


ਸਪੈਮ ਮੈਸੇਜ (spam message) ਭੇਜਣ ਵਾਲਿਆਂ ਖ਼ਿਲਾਫ਼ WhatsApp ਸਖ਼ਤ ਐਕਸ਼ਨ ਲੈਂਦਾ ਹੈ। WhatsApp ਉਨ੍ਹਾਂ ਨੰਬਰਾਂ ਨੂੰ ਟਰੈਕ ਕਰਦਾ ਹੈ, ਜਿਸ ਨਾਲ ਦਿਨ ਭਰ ’ਚ ਹਜ਼ਾਰਾਂ ਦੀ ਗਿਣਤੀ ’ਚ ਮੈਸੇਜ ਭੇਜੇ ਜਾਂਦੇ ਹਨ। ਨਾਲ ਹੀ ਬਿਨਾ ਸੇਵ ਨੰਬਰ ਤੋਂ ਆਉਣ ਵਾਲੇ ਮੈਸੇਜ ’ਤੇ ਵੀ WhatsApp ਨਜ਼ਰ ਰੱਖਦਾ ਹੈ। ਅਜਿਹੇ ’ਚ WhatsApp ਅਕਾਊਂਟ ਨੂੰ ਬੈਨ ਕਰ ਦਿੱਤਾ ਜਾਂਦਾ ਹੈ। WhatsApp ਮੈਸੇਜ ਨੂੰ ਪੜਿ੍ਹਆ ਨਹੀਂ ਸਕਦਾ ਹੈ ਪਰ WhatsApp ਨੂੰ ਪੈਸਾ ਡਬਲ ਕਰਨ ਦੀ ਸਕੀਮ ਭੇਜਣ ਦੀ ਸ਼ਿਕਾਇਤ ’ਤੇ ਅਕਾਊਂਟ ਬੈਨ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ Porn ਖ਼ਾਸ ਕਰ ਕੇ Chiles Porn Content ਨੂੰ ਭੇਜਣ ’ਤੇ ਸਿੱਧਾ ਅਕਾਊਂਟ ਬੈਨ ਕਰ ਦਿੱਤਾ ਜਾਂਦਾ ਹੈ। ਨਾਲ ਹੀ ਇਸ ਸਥਿਤੀ ’ਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।


third party app


WhatsApp third party app ਦੀ ਮਦਦ ਨਾਲ WhatsApp ਇਸਤੇਮਾਲ ਦੀ ਇਜਾਜ਼ਤ ਨਹੀਂ ਦਿੰਦਾ ਹੈ ਪਰ ਮਾਰਕਿਟ ’ਚ WhatsApp Mode, WhatsSpp Pulse, GB WhatsApp ਨਾਂ ਨਾਲ ਕੋਈ ਸਾਰੇ ਐਪ ਮੌਜੂਦ ਹਨ। WhatsApp ਅਜਿਹੇ ਐਪ ਦੀ ਹਰ ਮਹੀਨੇ ਸਕੈਨਿੰਗ ਕਰਦਾ ਹੈ ਜੋ ਥਰਡ ਪਾਰਟੀ ਐਪ ਚੱਲਾ ਰਹੇ ਹਨ। ਥਰਡ ਪਾਰਟੀ ਐਪ ਚਲਾਉਣ ਵਾਲੇ ਅਕਾਊਂਟ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਇਹ ਅਸਥਾਈ ਬੈਨ ਹੁੰਦਾ ਹੈ। ਇਸ ਤਰ੍ਹਾਂ WhatsApp ਯੂਜ਼ਰ ਨੂੰ Origin App ’ਚ ਸਵਿਚ ਹੋਣ ਦਾ ਮੌਕਾ ਦਿੰਦਾ ਹੈ। ਸਵਿਚ ਕਰਨ ’ਤੇ ਦੋਬਾਰਾ ਤੋਂ ਅਕਾਊਂਟ ਨੂੰ ਐਕਟਿਵ ਕੀਤਾ ਜਾ ਸਕਦਾ ਹੈ। ਥਰਡ ਪਾਰਟੀ ਐਪ ’ਚ original app ਦੇ ਮੁਕਾਬਲੇ ਜ਼ਿਆਦਾ ਫੀਚਰਜ਼ ਹੁੰਦੇ ਹਨ।


WhatsApp ਹੈਕ


ਜੇ ਕੋਈ WhatsApp ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਕੰਪਨੀ WhatsApp ਹੈਕ ਕਰਨ ਦੇ ਦੋਸ਼ ’ਚ ਲੀਗਲ ਨੋਟਿਸ ਭੇਜ ਸਕਦੀ ਹੈ। ਅਜਿਹੇ ’ਚ ਤੁਹਾਨੂੰ ਜੇਲ੍ਹ ਦੀ ਹਵਾ ਕੱਟਣੀ ਪੈ ਸਕਦੀ ਹੈ। ਨਾਲ ਹੀ ਤੁਹਾਨੂੰ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।


ਅਪਰਾਧ ’ਚ ਸ਼ਾਮਲ ਰਹਿਣ ’ਤੇ


ਸੁਰੱਖਿਆ ਏਜੰਸੀਆਂ ਦੀ ਸ਼ਿਕਾਇਤ ’ਤੇ WhatsApp ਅਕਾਊਂਟ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਨਾਲ ਹੀ ਫਿਰਕੂ ਦੰਗੇ ਭੜਕਾਉਣ ਵਾਲੇ ਮੈਸੇਜ ਫਾਰਵਰਡ ਕਰਨ ’ਤੇ ਤੁਹਾਡੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਨਾਲ ਹੀ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।


Copy-Right ਉਲੰਘਣਾ ’ਤੇ


WhatsApp ਨੂੰ ਕਿਸੇ ਫਿਲਮ ਜਾਂ ਹੋਰ ਸਮੱਗਰੀ ਦੀ Pirac ਕਰਨ ’ਤੇ ਤੁਹਾਡੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਨਾਲ ਹੀ ਪੁਲਿਸ ਸ਼ਿਕਾਇਤ ਹੋਣ ’ਤੇ ਤੁਹਾਨੂੰ ਜੇਲ੍ਹ ਲੀ ਜਾਣਾ ਪੈ ਸਕਦਾ ਹੈ।

Posted By: Rajnish Kaur