Apple iPhone 13 ਸੀਰੀਜ਼ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਹ ਸੀਰੀਜ਼ 14 ਸਤੰਬਰ ਨੂੰ ਲਾਂਚ ਕੀਤੀ ਜਾਵੇਗੀ। ਇਸ ਨਾਲ ਹੀ, ਇਸ ਦੇ ਲਾਂਚ ਤੋਂ ਪਹਿਲਾਂ ਹੀ ਕੰਪਨੀ ਲਈ ਬੁਰੀ ਖ਼ਬਰ ਹੈ। ਦਰਅਸਲ, ਇਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਆਈਫੋਨ 13 ਸੀਰੀਜ਼ ਦੇ ਬਾਰੇ 'ਚ ਯੂਜ਼ਰਜ਼ 'ਚ ਜ਼ਿਆਦਾ ਕ੍ਰੇਜ਼ ਨਹੀਂ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਇੰਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੀ ਘਾਟ ਹੈ। ਆਓ ਜਾਣਦੇ ਹਾਂ ਬਾਰੇ...

ਸਰਵੇ 'ਚ 5000 ਲੋਕਾਂ ਨੂੰ ਕੀਤਾ ਗਿਆ ਸ਼ਾਮਲ

Sellwell ਵੱਲੋਂ ਕੀਤੇ ਗਏ ਇੱਕ ਸਰਵੇਖਣ 'ਚ 18 ਸਾਲ ਤੋਂ ਵੱਧ ਉਮਰ ਦੇ ਲਗਭਗ ਪੰਜ ਹਜ਼ਾਰ ਐਂਡਰਾਇਡ ਯੂਜ਼ਰਜ਼ ਨੂੰ ਇਸ ਬਾਰੇ ਪੁੱਛਿਆ ਗਿਆ ਸੀ, ਉਨ੍ਹਾਂ 'ਚੋਂ ਲਗਪਗ 82 ਫ਼ੀਸਦੀ ਨੇ iPhone 13 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਇਸ ਸਰਵੇ 'ਚ, ਸਿਰਫ 18 ਫੀਸਦੀ ਲੋਕਾਂ ਨੇ iPhone 13 ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ। ਦੂਜੇ ਪਾਸੇ ਜੇਕਰ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ, ਸਾਲ 2020 'ਚ 33 ਫ਼ੀਸਦੀ ਐਂਡਰਾਇਡ ਯੂਜ਼ਰਜ਼ iPhone 12 ਖਰੀਦਣਾ ਚਾਹੁੰਦੇ ਸਨ।

ਇਹ ਮੁੱਖ ਕਾਰਨ ਹੈ

ਸਰਵੇ 'ਚ, ਜਦੋਂ ਇਨ੍ਹਾਂ ਉਪਭੋਗਤਾਵਾਂ ਨੂੰ iPhone 13 'ਚ ਘਟ ਦਿਲਚਸਪੀ ਬਾਰੇ ਪੁੱਛਿਆ ਗਿਆ ਤਾਂ ਐਂਡਰਾਇਡ ਦੇ 32 ਫ਼ੀਸਦੀ ਯੋਜ਼ਰਜ਼ ਨੇ ਕਿਹਾ ਕਿ ਕੰਪਨੀ iPhone 13 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਰੀਡਰ ਨਹੀਂ ਦੇ ਰਹੀ ਹੈ ਤੇ ਇਹੀ ਕਾਰਨ ਹੈ ਕਿ ਉਪਭੋਗਤਾ ਇਸ ਨੂੰ ਖਰੀਦਣ ਲਈ ਉਤਸ਼ਾਹਿਤ ਨਹੀਂ ਹਨ। ਹਾਲਾਂਕਿ ਕੰਪਨੀ ਨੇ ਪਹਿਲਾਂ ਇਹ ਫੀਚਰ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਕੰਪਨੀ ਅਜਿਹਾ ਫੀਚਰ ਨਹੀਂ ਦੇ ਰਹੀ ਹੈ।

ਕੀਮਤ

iPhone 13 ਦੀ ਕੀਮਤ ਦੀ ਗੱਲ ਕਰੀਏ ਤਾਂ ਐਪਲ ਇਸ ਨੂੰ ਘੱਟ ਕੀਮਤ 'ਤੇ ਲਾਂਚ ਕਰੇਗਾ। ਰਿਪੋਰਟਾਂ ਦੇ ਅਨੁਸਾਰ, ਆਉਣ ਵਾਲੀ ਸੀਰੀਜ਼ ਦੀ ਕੀਮਤ iPhone 12 ਤੋਂ ਘੱਟ ਹੋਵੇਗੀ। iPhone 13 ਦੇ 4 72 ਰੈਮ ਵੇਰੀਐਂਟ ਦੀ ਕੀਮਤ 973 ਡਾਲਰ ਭਾਵ ਲਗਪਗ 71,512 ਰੁਪਏ ਹੋਵੇਗੀ, ਜੋ ਕਿ iPhone 12 ਦੀ ਕੀਮਤ ਤੋਂ 3,000 ਰੁਪਏ ਤੋਂ ਘੱਟ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ iPhone 13 ਦੇ 12872 ਮਾਡਲ ਨੂੰ 1051 ਡਾਲਰ ਭਾਵ ਲਗਭਗ 77,254 ਰੁਪਏ 'ਚ ਖਰੀਦ ਸਕੋਗੇ। ਨਾਲ ਹੀ, 25672 ਵੇਰੀਐਂਟ ਦੀ ਕੀਮਤ $ 1174 ਯਾਨੀ 86,285 ਰੁਪਏ ਹੋ ਸਕਦੀ ਹੈ।

Posted By: Rajnish Kaur