ਨਈ ਦੁਨੀਆ : ਸਾਊਥ ਕੋਰੀਆਈ ਕੰਪਨੀ Samsung ਆਪਣੇ Foldable smartphone lineup ’ਚ ਨਵਾਂ ਪ੍ਰਯੋਗ ਕਰ ਰਹੀ ਹੈ ਤੇ ਇਸ ’ਚ ਨਵੀਂ ਤਕਨੀਕ ਨੂੰ ਸ਼ਾਮਲ ਕਰਨ ’ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਆਪਣੇ ਪਹਿਲੇ Tri-Folding Tablet ’ਤੇ ਕੰਮ ਕਰ ਰਹੀ ਹੈ, ਜੋ Galaxy Z Fold Series ਦਾ ਇਕ ਹਿੱਸਾ ਹੋਵੇਗਾ। ਸੈਮਸੰਗ ਹੁਣ ਤਕ ਤਿੰਨ Foldable smartphone launch ਕਰ ਚੁੱਕੀ ਹੈ, ਜਿਸ ’ਚ Galaxy Fold, Galaxy Z Fold 2 ਤੇ Galaxy Z Flip ਸ਼ਾਮਲ ਹੈ ਪਰ ਇਹ ਸਾਰੇ ਸਿੰਗਲ ਫੋਲਡ Mechanism ’ਤੇ ਕੰਮ ਕਰਦੇ ਹਨ। ਸੈਮਸੰਗ ਕੰਪਨੀ ਹੁਣ ਇਸ ਦੌਰਾਨ ਹੋਰ ਇਕ ਕਦਮ ਅੱਗੇ ਵਧਾਉਂਦੇ ਹੋਏ ਆਪਣੇ ਪਹਿਲੇ Tri Folding Tablet ’ਤੇ ਕੰਮ ਕਰ ਰਹੀ ਹੈ। ਇਸ ਨਵੇਂ ਫੋਲਡਿੰਗ ਟੈਬਲੇਟ ਨੂੰ Galaxy Z Fold Tab ਕਿਹਾ ਜਾ ਸਕਦਾ ਹੈ ਤੇ ਉਙ ਅਗਲੇ ਸਾਲ ਲਾਂਚ ਹੋ ਸਕਦਾ ਹੈ।


ਕਿਸ ਤਰ੍ਹਾਂ ਮਿਲੀ ਖ਼ਬਰ ?


ਦਰਅਸਲ ਇਕ ਰਿਪੋਰਟ ਮੁਤਾਬਕ Samsung ਨੇ European Union Intellectual Property Office ( EUIPO ) ਨਾਲ ਇਕ Tri-Folding Tablet ਲਈ ਇਕ Trademark registered ਕੀਤਾ ਹੈ। ਇਸ ਮੁਤਾਬਕ ਇਹ Folding Tablet ਕੰਪਨੀ ਦੀ Galaxy Z Fold Series ਦਾ ਹੀ ਇਕ ਹਿੱਸਾ ਹੋਵੇਗਾ।


ਕੀ ਹੋਵੇਗੀ Galaxy Z Fold Tab ਦੀ ਖ਼ਾਸੀਅਤ


ਕੰਪਨੀ ਨੇ ਟਰੇਡਮਾਰਡ ਐਪਲੀਕੇਸ਼ਨ ਨੂੰ ਸਮਾਰਟਫੋਨ, ਟੈਬਲੇਟ ਕੰਪਿਊਟਰ ਨਾਲ Classifieds ਕੀਤਾ ਹੈ। ਅਪਕਮਿੰਗ ਡਿਵਾਇਸ ’ਚ Galaxy Z Fold 2 ਤੇ Galaxy Z Flip ਦੇ ਸਮਾਨ Ultra-Thin Glass ਦੀ ਸਹੂਲਤ ਹੈ।

ਇਹ ਨਵੇਂ Samsung Galaxy S21Ultra ਦੀ ਤਰ੍ਹਾਂ ਹੀ S-Pen ਸਪੋਰਟ ਨਾਲ ਆਵੇਗਾ।

ਇਸ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਗਈ ਹੈ ਜੋ ਇਹ ਸੰਕੇਤ ਦਿੰਦੀ ਹੈ ਕਿ ਡਿਵਾਇਸ ਦਿਖਣ ’ਚ ਕਿਸ ਤਰ੍ਹਾਂ ਦਾ ਹੋ ਸਕਦਾ ਹੈ।


ਕੰਪਨੀ 2022 ਦੀ ਪਹਿਲੀ ਤਿਮਾਹੀ ’ਚ Galaxy Z Fold Tab ਲਾਂਚ ਕਰ ਸਕਦੀ ਹੈ


ਵੈਸੇ ਕੰਪਨੀ ਇਸ 28 ਅਪ੍ਰੈਲ ਨੂੰ ਆਪਣਾ ਤੀਜਾ Galaxy Unpacked Event ਕਰਵਾਏਗੀ। ਕੰਪਨੀ ਨੇ ਟੀਜ਼ਰ ਰਾਹੀਂ ਦੱਸਿਆ ਹੈ ਕਿ ਇਸ ਆਨਲਾਈਨ Event ’ਚ ਕੰਪਨੀ ਆਪਣੇ ਸਭ ਤੋਂ ਸ਼ਕਤੀਸ਼ਾਲੀ Galaxy ਡਿਵਾਇਸ ਨੂੰ ਪੇਸ਼ ਕਰੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਪ੍ਰੋਗਰਾਮ ’ਚ ਕੰਪਨੀ 11ਵੀਂ ਪੀੜ੍ਹੀ ਦੇ Intel processor ਨਾਲ ਲੈਸ ਗੈਲੇਕਸੀ laptop ਦੀ Latest range ਨੂੰ ਪੇਸ਼ ਕਰੇਗੀ।

Posted By: Rajnish Kaur