ਨਵੀਂ ਦਿੱਲੀ, ਟੇਕ ਡੈਸਕ। TWS ਪਹਿਨਣਯੋਗ ਤੇ ਆਡੀਓ ਬ੍ਰਾਂਡ Crossbeats ਨੇ Ignite S4 ਸਮਾਰਟਵਾਚ ਲਾਂਚ ਕੀਤੀ ਗਈ ਹੈ। ਇਹ Ignite 3 ਸਮਾਰਟਵਾਚ ਦਾ ਅਪਗ੍ਰੇਡ ਵਰਜਨ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ Ignite S4 ਸਮਾਰਟਵਾਚ ਯੂਜਰਸ ਲਈ ਕਨੈਕਟਡ ਅਤੇ ਆਰਮ ਦਾਇਕ ਅਨੁਭਵ ਲਈ ਐਡਵਾਂਸਡ ਹਾਰਡਵੇਅਰ ਪ੍ਰਦਾਨ ਕੀਤਾ ਗਿਆ ਹੈ। Ignite S4 ਸਮਾਰਟਵਾਚ crossbeats.com ਵੈੱਬਸਾਈਟ ਤੋਂ ਖਰੀਦੀ ਜਾ ਸਕਦੀ ਹੈ। ਇਸ ਦੀ ਕੀਮਤ 4,999 ਰੁਪਏ ਹੈ।

Crossbeats Ignite S4 ਸਮਾਰਟਵਾਚ 384x480 ਪਿਕਸਲ ਰੈਜ਼ੋਲਿਊਸ਼ਨ ਵਾਲੀ 1.8-ਇੰਚ HD 3D ਕਰਵਡ ਡਿਸਪਲੇਅ ਦਿੱਤਾ ਗਿਆ ਹੈ। ਇਹ ਡਿਸਪਲੇ 60Hz ਦੀ ਰਿਫਰੈਸ਼ ਰੇਟ ਤੇ 600 nits ਦੀ ਚੋਟੀ ਦੀ ਚਮਕ ਨਾਲ ਆਉਂਦੀ ਹੈ। ਗ੍ਰਾਹਕ ਦੀ ਸਿਹਤ ਨੂੰ ਟ੍ਰੈਕ ਕਰਨ ਲਈ, ਇਸ ਵਿਚ ਹਾਰਟ ਰੇਟ, SpO2, ਬਲੱਡ ਪ੍ਰੈਸ਼ਰ ਤੇ ਬਲੱਡ ਗਲੂਕੋਜ਼ ਮਾਨੀਟਰ ਵਰਗੇ ਫੀਚਰ ਦਿੱਤੇ ਗਏ ਹਨ।

ਸਮਾਰਟ ਫੀਚਰਸ

ਕੰਪਨੀ ਦੇ ਅਨੁਸਾਰ, ਨਵੀਂ Ignite S4 ਸਮਾਰਟਵਾਚ ਕੁਝ ਨਵੇਂ ਸਿਹਤ ਸਬੰਧਤ ਵਿਸ਼ੇਸ਼ਤਾਵਾਂ ਨਾਲ ਜਿਵੇਂ ਕਿ ਬਲੱਡ ਗਲੂਕੋਜ਼ ਟ੍ਰੈਕਿੰਗ ਦੇ ਨਾਲ ਆਉਂਦੀ ਹੈ। Ignite S4 ਲੋਕੇਸ਼ਨ ਸ਼ੇਅਰ ਵਿਕਲਪ ਪੇਸ਼ ਕਰਦਾ ਹੈ। ਨਾਲ ਹੀ ਸਮਾਰਟਵਾਚ ਵਾਇਸ ਕੰਟਰੋਲ ਦੇ ਨਾਲ ਆਉਂਦੀ ਹੈ। ਸਮਾਰਟਵਾਚ ਟਾਈਮਪੀਸ ਸਪਲਿਟ ਸਕ੍ਰੀਨ ਡਿਸਪਲੇਅ, ਟ੍ਰਿਪਲ ਥੀਮ ਤੇ ਅਨੁਕੂਲਿਤ ਵਿਜੇਟਸ ਦੇ ਨਾਲ ਆਉਂਦੀ ਹੈ।

ਕਨੈਕਟੀਵਿਟੀ

ਵਾਚ ਵਿਚ ਆਡੀਓ ਕਾਲਿੰਗ ਦੇ ਨਾਲ ਹਮੇਸ਼ਾ ਆਨ ਡਿਸਪੇਲਅ, ਰਿਮੋਟ ਕੈਮਰਾ, ਸਪਲਿਟ ਸਕਰੀਨ, ਕੈਲਕੁਲੇਟਰ, ਲੋਕੇਸ਼ਨ ਸ਼ੇਅਰਿੰਗ, ਵੌਇਸ ਅਸਿਸਟੈਂਟ, ਮੌਸਮ ਤੇ ਸੰਗੀਤ ਕੰਟਰੋਲ ਤੋਂ ਇਲਾਵਾ ਕਈ ਹੋਰ ਸਮਾਰਟ ਫੀਚਰਸ ਉਪਲਬਧ ਹਨ। ਕਰਾਸਬੀਟਸ ਦੀ ਇਹ ਘੜੀ ਪੂਰੇ ਮੈਟਲ ਡਿਜ਼ਾਈਨ ਦੇ ਨਾਲ ਆਉਂਦੀ ਹੈ।

ਬੈਟਰੀ

1p67 ਵਾਟਰ ਪਰੂਫ ਰੇਟਿੰਗ ਵਾਲੀ ਇਹ ਵਾਚ ਕੰਪਨੀ 300mAh ਬੈਟਰੀ ਆਫਰ ਕਰ ਰਹੀ ਹੈ। ਸਮਾਰਟਵਾਚ ਸਿੰਗਲ ਚਾਰਜ ਵਿਚ 3 ਦਿਨ ਬੈਟਰੀ ਲਾਈਫ ਦੇ ਨਾਲ ਆਉਂਦੂ ਹੈ। ਇਸ ਵਿਚ ਕਨੈਕਟੀਵਿਟੀ ਦੇ ਲਈ ਬਲੂਟੁੱਥ 5.2 ਦਿੱਤਾ ਗਿਆ ਹੈ। ਇਹ ਵਾਚ iOS 9 ਅਤੇ ਇਸ ਤੋਂ ਬਾਅਦ ਦੇ OS 'ਤੇ ਚੱਲਣ ਵਾਲੇ Apple ਡਿਵਾਈਸਾਂ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ ਹੀ, ਇਸ ਨੂੰ ਐਂਡਰਇਡ 4.4 ਅਤੇ ਇਸ ਤੋਂ ਉੱਪਰ ਚੱਲ ਰਹੇ ਡਿਵਾਈਸਾਂ ਨਾਲ ਜੋੜਿਆ ਜਾ ਸਕਦਾ ਹੈ।

Posted By: Tejinder Thind