Technology News: ਇੰਟਰਨੈੱਟ ਦੀ ਘਟ ਤੇਜ਼ੀ (Slow Internet Speed) ਹਰ ਇੱਕ ਨੂੰ ਪਰੇਸ਼ਾਨ ਕਰਦੀ ਹੈ। ਕੋਰੋਨਾ ਦੇ ਚਲਦਿਆਂ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਨੇ ਘਰ 'ਚ ਹੀ ਵਾਈ-ਫਾਈ ਲਗਾ ਲਏ ਹਨ ਤਾਂ ਕਿ ਕੰਮ ਆਸਾਨੀ ਕੀਤਾ ਜਾ ਸਕੇ।

ਕੰਮ ਦੇ ਸਮੇਂ ਇੰਟਰਨੈੱਟ ਦੀ ਤੇਜ਼ੀ ਵਿੱਚ ਰੁਕਾਵਟ ਆਉਂਦੀ ਹੈ ਤਾਂ ਦਿੱਕਤ ਹੋ ਜਾਂਦੀ ਹੈ। ਇੰਨਾ ਹੀ ਨਹੀਂ ਕਈ ਵਾਰੀ ਮਨੋਰੰਜਨ ਵਿਚਕਾਰ ਹੀ ਤੇਜ਼ ਗਤੀ ਰੁਕਾਵਟ ਪੈਦਾ ਕਰਦੀ ਹੈ। ਫਿਲਮ ਵੇਖਣੀ ਹੋਵੇ ਜਾਂ ਗੇਮ ਖੇਡਣੀ, ਇੰਟਰਨੈੱਟ ਦੀ ਗਤੀ ਨਾ ਹੋਵੇ ਤਾਂ ਮਜ਼ਾ ਨਹੀਂ ਆਉਂਦਾ ਹੈ। ਜੇਕਰ ਤੁਹਾਨੂੰ ਵੀ ਵਾਈ-ਫਾਈ ਕੁਨੈਕਸ਼ਨ ਦੀ ਗਤੀ ਘੱਟ ਲਗਦੀ ਹੈ ਤਾਂ ਤੁਸੀ ਇਥੇ ਦਿੱਤੇ ਢੰਗ ਅਪਣਾ ਕੇ ਸਪੀਡ ਤੇਜ਼ ਕਰ ਸਕਦੇ ਹੋ....


Router ਨੂੰ ਸਹੀ ਜਗ੍ਹਾ 'ਤੇ ਲਗਾਉ:

Wifi ਕੁਨੈਕਸ਼ਨ ਦੀ ਗਤੀ ਵਿਚ ਰੂਟਰ ਕਾਫੀ ਮਹੱਤਵਪੂਰਨ ਹੈ। ਜੇਕਰ ਇਹ ਸਹੀ ਥਾਂ ਨਾ ਰੱਖਿਆ ਜਾਵੇ ਤਾਂ ਸਿਗਲਨ ਸਹੀ ਨਹੀਂ ਫੜਦਾ, ਜਿਸ ਕਾਰਨ ਰਫ਼ਤਾਰ ਘਟ ਜਾਂਦੀ ਹੈ। ਦਰਅਸਲ, ਵਾਈ-ਫਾਈ ਕੁਨੈਕਸ਼ਨ ਵਿੱਚ ਸਿਗਨਲ ਨੂੰ ਇਲੈਕਟ੍ਰੋਮੈਗਨਟਿਕ ਰੇਡੀਏਸ਼ਨ ਰਾਹੀਂ ਭੇਜਿਆ ਜਾਂਦਾ ਹੈ, ਜਿਹੜੀ ਕੁੱਝ ਆਬਜੈਕਟਸ ਰਾਹੀਂ ਰੁਕ ਜਾਂਦੀਆਂ ਹਨ ਤੇ ਕੁੱਝ ਆਬਜ਼ੈਕਟਸ ਨਾਲ ਪਾਸ ਹੋ ਜਾਂਦੀਆਂ ਹਨ।


ਜਿਵੇਂ ਰੂਟਰ ਨੂੰ ਜੇਕਰ ਘਰ ਵਿਚ ਇਲੈਕਟ੍ਰਾਨਿਕ ਸਾਮਾਨ ਨੇੜੇ ਲਾਇਆ ਜਾਂਦਾ ਹੈ ਤਾਂ ਸਿਗਨਲ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਜੇਕਰ ਐਂਟੀਨਾ ਵਾਲਾ ਰੂਟਰ ਹੈ ਤਾਂ ਇਸਦਾ ਐਂਟੀਨਾ ਉਪਰ ਰੱਖੋ ਤਾਂ ਕਿ ਸਿਗਨਲ ਸਹੀ ਫੜ ਸਕੇ।

Wireless Range Extender:

ਹਰ ਵਾਈ-ਫਾਈ ਉਤਾਪਦ ਇੱਕ ਨਿਸ਼ਚਤ ਰੇਂਜ ਵਾਲਾ ਹੁੰਦਾ ਹੈ। ਜੇਕਰ ਤੁਸੀਂ ਉਸ ਨੂੰ ਰੇਂਜ ਤੋਂ ਬਾਹਰ ਹੋ ਤਾਂ ਤੁਸੀਂ ਵਧੀਆ ਸਿਗਨਲ ਨਹੀਂ ਲੈ ਸਕਦੇ ਅਤੇ ਤੁਹਾਡੀ ਕਾਰਗੁਜਾਰੀ ਘੱਟ ਜਾਵੇਗੀ। ਇਸ ਲਈ ਤੁਸੀਂ ਰੇਂਜ ਐਕਸਟੈਂਡਰ ਦੀ ਵਰਤੋਂ ਕਰ ਸਕਦੇ ਹੋ, ਜੋ ਕਿ ਰੂਟਰ ਤੋਂ ਸਿਗਨਲ ਲੈ ਕੇ ਦੂਰ ਤੱਕ ਭੇਜ ਦੇਵੇਗਾ।

Wifi Router ਨੂੰ Reboot ਕਰੋ :

ਗਤੀ ਵਧਾਉਣ ਲਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਈ-ਫਾਈ ਰੂਟਰ ਨੂੰ ਰੀਬੂਟ ਕਰ ਲਓ। ਜਿਵੇਂ ਹੀ ਤੁਸੀ ਇਸ ਨੂੰ ਰੀਬੂਟ ਕਰਦੇ ਹੋ ਤਾਂ ਇਸਦੀ ਪੁਰਾਣੀ ਮੈਮਰੀ ਸਾਫ ਹੋ ਜਾਂਦੀ ਹੈ ਅਤੇ ਸਾਰੀ ਤਾਜ਼ਾ ਜਾਣਕਾਰੀ ਅਪਡੇਟ ਹੁੰਦੀ ਹੈ।

Wifi Password ਨਾ ਕਰੋ ਸ਼ੇਅਰ:

ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮਜਬੂਤ ਵਾਈ-ਫਾਈ ਪਾਉਣ ਲਈ ਤੁਸੀ ਆਪਣਾ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਜ਼ਿਆਦਾ ਲੋਕਾਂ ਵੱਲੋਂ ਵਰਤੋਂ ਕਰਨ ਨਾਲ ਇਸ ਦੀ ਰਫ਼ਤਾਰ ਘੱਟ ਜਾਂਦੀ ਹੈ।

Posted By: Rajnish Kaur