ਨਵੀਂ ਦਿੱਲੀ, ਜੇਐੱਨਐੱਨ : ਅੱਜ ਦੇ ਸਮੇਂ ’ਚ ਸਮਾਰਟਫੋਨ (Smartphone) ਦਾ craze ਇੰਨਾਂ ਵਧ ਗਿਆ ਹੈ ਕਿ ਹੁਣ ਲੋਕ ਸਮੇਂ-ਸਮੇਂ ’ਤੇ ਆਪਣਾ ਫੋਨ ਬਦਲਦੇ ਹਨ। ਕਈ ਵਾਰ ਤਾਂ ਲੋਕ ਸ਼ੌਕ ਪੂਰਾ ਕਰਨ ਲਈ second hand ਭਾਵ ਪੁਰਾਣਾ ਸਮਾਰਟਫੋਨ ਤਕ ਖਰੀਦ ਲੈਂਦੇ ਹਨ। ਹਾਲਾਂਕਿ second hand ਸਮਾਰਟ ਫੋਨ ਖਰੀਦਣ ਸਮੇਂ ਸਾਵਧਾਨੀ ਬਰਤਨੀ ਚਾਹੀਦੀ ਹੈ। ਨਾਲ ਹੀ ਇਹ ਵੀ ਜਾਂਚ ਕਰ ਲਈ ਚਾਹੀਦੀ ਹੈ ਕਿ ਫੋਨ ਚੋਰੀ ਦਾ ਤਾਂ ਨਹੀਂ ਹੈ। ਇਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਆਪਣੇ ਆਧਿਕਾਰਤ ਟਵਿੱਟਰ ਅਕਾਊਂਟ ’ਤੇ ਟਵੀਟ ਕੀਤਾ ਹੈ।


ਦਿੱਲੀ ਪੁਲਿਸ (Delhi Police) ਨੇ ਟਵੀਟ ਕਰ ਕੇ ਕਿਹਾ ਹੈ ਕਿ second hand ਭਾਵ ਪੁਰਾਣਾ ਸਮਾਰਟਫੋਨ ਖਰੀਦੇ ਸਮੇਂ ਸਾਵਧਾਨ ਰਹੋ। ਹੋ ਸਕਦਾ ਹੈ ਕਿ ਡਿਵਾਈਸ ਚੋਰੀ ਦਾ ਹੋਵੇ ਜਾਂ ਇਸ ਦਾ ਇਸਤੇਮਾਲ ਕਿਸੇ ਅਪਰਾਧ ’ਚ ਕੀਤਾ ਗਿਆ ਹੋਵੇ। ਚੋਰੀ ਜਾ ਅਪਰਾਧ ’ਚ ਵਰਤੇ ਗਏ ਫੋਨ ਦੇ IMEI ਨੰਬਰ ਨੂੰ Zipnet ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ। ਇਨ੍ਹਾਂ ਨੰਬਰ ਨੂੰ ਬਲਾਕ ਕਰ ਲਈ @DoT_India ਨਾਲ ਸ਼ੇਅਰ ਕੀਤਾ ਗਿਆ ਹੈ। ਜੇ ਤੁਸੀਂ ਵੀ ਪੁਰਾਣਾ ਸਮਾਰਟਫੋਨ ਖਰੀਦਣ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਫੋਨ ਦੇ ਆਈਐੱਮਈਆਈ ਨੰਬਰ ਨੂੰ Zipnet ਵੈੱਬਸਾਈਟ ’ਤੇ ਜ਼ਰੂਰ ਚੈੱਕ ਕਰੋ।


ਇਸ ਤਰ੍ਹਾਂ ਕਰੋ ਮੋਬਾਈਲ ਦਾ ਆਈਐੱਮਈਆਈ ਨੰਬਰ ਚੈੱਕ


- IMEI ਨੰਬਰ ਚੈੱਕ ਕਰਨ ਲਈ ਸਭ ਤੋਂ ਪਹਿਲਾਂ Zipnet ਵੈੱਬਸਾਈਟ ’ਤੇ ਜਾਓ


- ਇੱਥੇ ਉਸ ਪੁਰਾਣੇ ਮੋਬਾਈਲ ਦਾ ਆਈਐੱਮਈਆਈ ਨੰਬਰ Enter ਕਰੋ, ਜਿਸ ਨੂੰ ਤੁਸੀਂ ਖਰੀਦਣ ਜਾ ਰਹੇ ਹੋ।


- ਜੇ ਫੋਨ ਚੋਰੀ, ਗੁੰਮ ਜਾਂ ਕਿਸੇ ਗ਼ੈਰ ਕਾਨੂੰਨੀ ਕੰਮ ’ਚ ਇਸਤੇਮਾਲ ਹੋਇਆ ਹੋਵੇਗਾ ਤਾਂ ਤੁਹਾਨੂੰ ਉਸ ਦਾ IMEI ਨੰਬਰ ਵੈੱਬਸਾਈਟ ’ਤੇ ਮਿਲ ਜਾਵੇਗਾ।


ਇਨ੍ਹਾਂ ਸੂਬਿਆਂ ’ਚ ਐਕਟਿਵ ਹੈ ਵੈੱਬਸਾਈਟ


- ਦਿੱਲੀ


- ਹਰਿਆਣਾ


- ਉੱਤਰ ਪ੍ਰਦੇਸ਼


- ਰਾਜਸਥਾਨ


- ਪੰਜਾਬ


- ਚੰਡੀਗੜ੍ਹ


- ਉੱਤਰਾਖੰਡ


- ਹਿਮਾਚਲ ਪ੍ਰਦੇਸ਼


IMEI ਨੰਬਰ


ਜਾਣਕਾਰੀ ਯੋਗ ਹੈ ਕਿ IMEI ਨੰਬਰ 15 ਅੰਕ ਦਾ ਹੁੰਦਾ ਹੈ। ਹਰ ਮੋਬਾਈਲ ਦਾ ਇਹ ਨੰਬਰ ਵੱਖਰਾ-ਵੱਖਰਾ ਹੁੰਦਾ ਹੈ। ਇਸ ਨੰਬਰ ਰਾਹੀਂ ਮੋਬਾਈਲ ਦੀ ਪਛਾਣ ਕੀਤੀ ਜਾਂਦੀ ਹੈ।

Posted By: Rajnish Kaur