ਨਵੀਂ ਦਿੱਲੀ, ਜੇਐੱਨਐੱਨ : WhatsApp ਦੀ Parents Company Facebook ਦੀ ਜਲਦ Re-branding ਹੋਣ ਜਾ ਰਹੀ ਹੈ। ਅਜਿਹੇ ਵਿਚ ਫੇਸਬੁੱਕ ਨੂੰ ਇਕ ਨਵੇਂ ਬ੍ਰਾਂਡ ਨੇਮ ਨਾਲ ਜਾਵੇਗਾ। ਇਸ ਦਾ ਐਲਾਨ ਅਗਲੇ ਕੁਝ ਹਫ਼ਤਿਆਂ ਵਿਚ ਹੋ ਸਕਦਾ ਹੈ। ਦਰਅਸਲ ਫੇਸਬੁੱਕ ਕੰਪਨੀ ਆਪਣੇ ਕਾਰੋਬਾਰ ਦਾ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ। ਇਸ ਲਈ ਕੰਪਨੀ ਨੇ ਗੂਗਲ ਦੀ ਤਰਜ਼ 'ਤੇ ਫੇਸਬੁੱਕ ਦੀ ਰੀ-ਬ੍ਰਾਂਡਿੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਕਿਉਂ ਨਾਂ ਬਦਲਣ ਦੀ ਪਈ ਜ਼ਰੂਰਤ

ਦਰਅਸਲ ਫੇਸਬੁੱਕ ਦੀ ਸ਼ੁਰੂਆਤ ਇਕ ਸੋਸ਼ਲ ਮੀਡੀਆ ਕੰਪਨੀ ਦੇ ਤੌਰ 'ਤੇ ਹੋਈ ਸੀ ਪਰ ਮੌਜੂਦਾ ਸਮੇਂ ਵਿਚ ਫੇਸਬੁੱਕ ਦੇ ਤਹਿਤ ਤਮਾਮ ਕੰਪਨੀਆਂ ਕੰਮ ਕਰ ਰਹੀਆਂ ਹਨ। ਅਜਿਹੇ ਵਿਚ ਫੇਸਬੁੱਕ ਆਪਣੀਆਂ ਤਮਾਮ ਸਹਾਇਕ ਕੰਪਨੀਆਂ ਨੂੰ ਇਕ ਬ੍ਰਾਂਡ ਨੇਮ ਦੇ ਤਹਿਤ ਲਿਆਉਣਾ ਚਾਹੁੰਦਾ ਹੈ। ਇਸ ਨਾਲ ਫੇਸਬੁੱਕ ਨੂੰ ਆਪਣੇ ਕਾਰੋਬਾਰ ਨੂੰ ਹੋਰ ਬਹਿਤਰ ਢੰਗ ਨਾਲ ਵਧਾਉਣ ਵਿਚ ਮਦਦ ਮਿਲੇਗੀ।

Facebook ਇਸ ਤਰ੍ਹਾਂ ਕਰਨ ਵਾਲੀ ਪਹਿਲੀ ਕੰਪਨੀ ਨਹੀਂ

ਦੱਸਣਯੋਗ ਹੈ ਕਿ Facebook ਪਹਿਲੀ ਅਜਿਹੀ ਕੰਪਨੀ ਨਹੀਂ ਹੈ ਜੋ ਆਪਣਾ ਬ੍ਰਾਂਡ ਨੇਮ ਬਦਲਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2016 ਵਿਚ ਗੂਗਲ ਨੇ ਖ਼ੁਦ Re-branding ਕਰਦੇ ਹੋਏ ਇਸ ਨੂੰ Alphabet ਕਰ ਦਿੱਤਾ ਸੀ ਜਿਸ ਦੇ ਤਹਿਤ ਮੌਜੂਦਾ ਸਮੇਂ ਵਿਚ ਸਰਚ ਇੰਜ਼ਨ ਪਲੇਟਫਾਰਮ ਗੂਗਲ ਤੇ ਇਸ ਦੀ ਸਹਾਇਕ ਕੰਪਨੀਆਂ ਕੰਮ ਕਰ ਰਹੀਆਂ ਹਨ। ਉਹ ਸਾਲ 2016 ਵਿਚ Snapchat ਨੇ ਖੁਦ ਨੂੰ Re-branded ਕਰਦੇ ਹੋਏ ਇਸ ਨੂੰ Snap Inc ਨਾਂ ਦਿੱਤਾ ਸੀ। ਠੀਕ ਇਸ ਦੀ ਤਰਜ਼ 'ਤੇ ਫੇਸਬੁੱਕ ਜਿਵੇਂ ਕਿ Instagram ਤੇ WhatsApp ਇਕ ਨਵੇਂ ਬ੍ਰਾਂਡ ਨੇਮ ਦੇ ਤਹਿਤ ਅੰਤਰਗਤ ਕੰਮ ਕਰਨਗੀ। ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ 28 ਅਕਤੂਬਰ ਦੇ ਆਪਣੇ ਸਾਲਾਨਾ Connect Conference ਨੂੰ ਇਸ ਬਾਰੇ ਵਿਚ ਸੰਕੇਤ ਦਿੱਤਾ ਸੀ।

ਕੀ ਹੋਵੇਗਾ ਯੂਜ਼ਰਜ਼ 'ਤੇ ਅਸਰ

ਹਾਲਾਂਕਿ ਫੇਸਬੁੱਕ ਵੱਲੋਂ ਫਿਲਹਾਲ ਇਸ ਬਾਰੇ ਵਿਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਫੇਸਬੁੱਕ ਵਿਚ ਪਹਿਲਾਂ ਤੋਂ ਹੀ 10,000 ਤੋਂ ਜ਼ਿਆਦਾ ਕਰਮਚਾਰੀ ਹਨ, ਜੋ ਨਵੇਂ-ਨਵੇਂ ਪ੍ਰੋਡਕਟ ਜਿਵੇਂ ਕਿ AR Glasses 'ਤੇ ਕੰਮ ਕਰ ਰਹੇ ਹਨ। ਨਾਲ ਹੀ ਖ਼ਬਰ ਹੈ ਕਿ Facebook ਵੱਲੋਂ ਸਮਾਰਟਫੋਨ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਾ Metaverse 'ਤੇ ਕੰਮ ਕਰ ਰਹੀ ਹੈ। ਅਜਿਹੇ ਵਿਚ ਫੇਸਬੁੱਕ ਆਪਣੇ ਸਾਰੇ ਕਾਰੋਬਾਰ ਨੂੰ ਬਹਿਤਰ ਢੰਗ ਨਾਲ ਮੈਨੇਜ ਕਰਨਾ ਚਾਹੁੰਦੀ ਹੈ। ਫੇਸਬੁੱਕ ਨੂੰ ਨਵੇਂ ਬ੍ਰਾਂਡ ਨੇਮ ਨਾਲ ਪੇਸ਼ ਕੀਤੇ ਜਾਣ ਨਾਲ ਯੂਜ਼ਰਜ਼ 'ਤੇ ਸਿੱਧੇ ਤੌਰ 'ਤੇ ਕੋਈ ਅਸਰ ਨਹੀਂ ਪਵੇਗਾ।

Posted By: Rajnish Kaur