ਨਵੀਂ ਦਿੱਲੀ, ਜੇਐੱਨਐੱਨ : Chinese Mobile Ban: ਭਾਰਤ 'ਚ festival season ਬਿਲਕੁੱਲ ਨਜ਼ਦੀਕ ਹੈ। ਅਜਿਹਾ 'ਚ ਸਾਰੇ ਸਸਤੇ 'ਚ ਸਮਾਰਟਫੋਨ ਸਮੇਤ electronic device ਖਰੀਦਣ ਦੀ ਸੋਚ ਰਹੇ ਹੋਣਗੇ ਪਰ ਇਸ ਦੌਰਾਨ ਚੀਨੀ ਮੋਬਾਈਲ 'ਤੇ ਜਾਸੂਸੀ ਕਰਨ ਦੇ ਦੋਸ਼ ਲੱਗੇ ਹਨ। ਆਮ ਤੌਰ 'ਤੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਭਾਰਤ 'ਚ ਚੀਨੀ ਮੋਬਾਈਲ ਦੇ ਬੈਨ ਦੀ ਮੁਹਿੰਮ ਚੱਲਦੀ ਸੀ ਪਰ ਇਸ ਵਾਰ ਯੂਰਪ ਦੇ ਦੇਸ਼ Lithuania ਦੇ ਰੱਖਿਆ ਮੰਤਰੀ ਨੇ ਚੀਨੀ ਮੋਬਾਈਲ ਨਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਕਿਹਾ ਗਿਆ ਹੈ ਕਿ ਲੋਕ ਆਪਣੇ ਕੋਲ ਮੌਜੂਦ ਮੇਡ ਇਨ ਚਾਈਨਾ ਮੋਬਾਈਲ ਤੁਰੰਤ ਸੁੱਟ ਦੇਣ। Lithuania ਦੇ ਰੱਖਿਆ ਮੰਤਰਾਲੇ ਵੱਲੋਂ ਚੀਨੀ ਮੋਬਾਈਲ ਫੋਨ 'ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ। lithuania ਦੇ ਰੱਖਿਆ ਮੰਤਰਾਲੇ ਵੱਲੋਂ ਸਰਕਾਰੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਚੀਨੀ ਫੋਨ ਤੇ Device 'ਚ censorship ਮੌਜੂਦ ਹੈ।

ਰੱਖਿਆ ਮੰਤਰਾਲੇ ਨੇ ਲਾਇਆ ਗੰਭੀਰ ਦੋਸ਼

ਰੱਖਿਆ ਮੰਤਰਾਲੇ ਦੀ ਨੈਸ਼ਨਲ ਸਾਈਬਰ ਸਿਕਓਰਿਟੀ ਸੈਂਟਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਸਮਾਰਟਫੋਨ ਕੰਪਨੀ Xiaomi ਵੱਲੋ ਯੂਰਪ 'ਚ ਜਾਣ ਵਾਲੇ flagship phone 'ਚ ਇਨ-ਬਿਲਟ-ਸੈਂਸਰ ਦਿੱਤਾ ਜਾਂਦਾ ਹੈ, ਜੋ Free Tibet, Long live Taiwan independence ਤੇ democracy movement ਜਿਹੇ ਸ਼ਬਦਾਂ ਨੂੰ ਪਛਾਣ ਕਰ ਕੇ ਉਨ੍ਹਾਂ ਨੂੰ ਬਲਾਕ ਕਰਨ ਦਾ ਕੰਮ ਕਰਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਰਪੀਅਨ ਰੀਜਨ 'ਚ ਵੇਚੇ ਜਾਣ ਵਾਲੇ Xiaomi ਦੇ Mi 10T 5G ਸਮਾਰਟਫੋਨ 'ਚ ਇਸ ਤਰ੍ਹਾਂ ਦੀ ਸਮਰੱਥਾ ਮੌਜੂਦਾ ਹੈ। ਇਹ ਇਕ software based ਪ੍ਰਕਿਰਿਆ ਹੈ, ਜਿਸ ਨੂੰ ਯੂਰਪ 'ਚ ਟਰਨ ਆਫ ਕੀਤਾ ਜਾ ਸਕਦਾ ਹੈ ਪਰ ਰਿਪੋਰਟ 'ਚ ਚਿੰਤਾ ਜਤਾਈ ਜਾ ਰਹੀ ਹੈ ਕਿ ਇਸ ਨੂੰ ਕਿਸੇ ਵੀ ਸਮੇਂ ਰਿਮੋਟਲੀ ਆਨ (remotely on) ਕੀਤਾ ਜਾ ਸਕਦਾ ਹੈ।

ਚੀਨੀ ਫੋਨ ਨਾ ਖਰੀਦਣ ਦੀ ਦਿੱਤੀ ਸਲਾਹ

ਅਜਿਹੇ 'ਚ Lithuania ਦੇ ਉਪ ਰੱਖਿਆ ਮੰਤਰੀ Margiris Abukevicius ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਨਵਾਂ ਚੀਨੀ ਸਮਾਰਟਫਓਨ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤਕ Xiaomi ਦੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਦੀ ਰਿਪੋਰਟ ਵਿਚ ਕਿਹਾ ਹੈ ਕਿ Xiaomi ਫੋਨ encrypted phone data ਨੂੰ ਸਿੰਗਾਪੁਰ ਦੇ ਸਰਵਰ 'ਤੇ ਭੇਜਿਆ ਹੈ। ਇਹ ਹੁਆਵੇਈ ਦੇ ਪੀ 40 5 ਜੀ ਸਮਾਰਟਫੋਨ ਵਿੱਚ ਪਾਇਆ ਗਿਆ ਸੀ. ਪਰ ਇਹ ਵਨਪਲੱਸ ਵਰਗੇ ਹੋਰ ਚੀਨੀ ਸਮਾਰਟਫੋਨਸ ਵਿੱਚ ਨਹੀਂ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਦੇਸ਼ਾਂ ਦੇ ਆਗੂ ਪਹਿਲਾਂ ਹੀ ਚੀਨ ਦੇ 5ਜੀ ਨੈੱਟਵਰਕ (Chinese 5G Network) ਨੂੰ ਲੈ ਕੇ ਚਿੰਤਾ ਪ੍ਰਗਟਾ ਚੁੱਕੇ ਹਨ।

Posted By: Rajnish Kaur