ਨਵੀਂ ਦਿੱਲੀ : BSNL Cheapest Plan: ਟੈਲੀਕਾਮ ਕੰਪਨੀ BSNL ਵੱਲ਼ੋਂ ਆਪਣੇ ਤਿੰਨ ਸਸਤੇ ਪ੍ਰੀ-ਪੇਡ ਰਿਚਾਰਜ ਪਲਾਨ ਨੂੰ ਪੇਸ਼ ਕੀਤਾ ਗਿਆ ਹੈ। ਇਹ ਰਿਚਾਰਜ ਪਲਾਨ 56 ਰੁਪਏ, 57 ਰੁਪਏ ਤੇ 58 ਰੁਪਏ ਵਿਚ ਆਉਂਦੇ ਹਨ। ਜਿੱਥੇ ਇਕ ਪਾਸੇ ਟੈਲੀਕਾਮ ਕੰਪਨੀਆਂ ਆਪਣੇ ਪ੍ਰੀ-ਪੇਡ ਪਲਾਨ ਦੀਆਂ ਕੀਮਤਾਂ ਵਿਚ ਇਜ਼ਾਫਾ ਕਰ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ BSNL ਨੇ ਆਪਣੇ ਸਸਤੇ ਪ੍ਰੀ-ਪੇਡ ਪਲਾਨ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਹੈ। ਨਾਲ ਹੀ ਇਨ੍ਹਾਂ ਪਲਾਨ ਵਿਚ ਮਿਲਣ ਵਾਲੇ Benefits ਵਿਚ ਕੋਈ ਕਟੌਤੀ ਨਹੀਂ ਕੀਤੀ ਹੈ। BSNL ਵੱਲੋਂ 58 ਰੁਪਏ ਵਾਲੇ ਪਲਾਨ ਦੀ ਕੀਮਤ ਇਕ ਰੁਪਏ ਘਟ ਕੇ 57 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ 57 ਰੁਪਏ ਵਾਲੇ ਪਲਾਨ ਵਿਚ 56 ਰੁਪਏ ਤੇ 56 ਰੁਪਏ ਵਾਲੇ ਪਲਾਨ ਦੀ 54 ਰੁਪਏ ਵਿਚ ਪੇਸ਼ ਕੀਤਾ ਗਿਆ ਹੈ।

- KeralaTelecom.info ਦੀ ਰਿਪੋਰਟ ਮੁਤਾਬਕ BSNL ਦੇ 54 ਰੁਪਏ ਵਾਲੇ ਪ੍ਰੀ-ਪੇਡ ਪਲਾਨ ਵਿਚ 5,600 ਸੈਕੰਡ ਟਾਕ ਟਾਈਮ ਆਫਰ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਵੈਲੀਡਿਟੀ ਪਹਿਲਾਂ ਦੀ ਤਰ੍ਹਾਂ ਹੀ 8 ਦਿਨਾਂ ਦੀ ਹੈ।

- BSNL ਦੇ 57 ਰੁਪਏ ਵਾਲੇ ਪ੍ਰੀ-ਪੇਡ ਪਲਾਨ 30 ਦਿਨਾਂ ਦੀ ਇੰਟਰਨੈਸ਼ਨਲ ਰੋਮਿੰਗ ਦੇ ਨਾਲ ਆਉਂਦਾ ਹੈ। ਇਹ ਤਿੰਨਾਂ ਪਲਾਨਜ਼ ਸਿਰਫ਼ ਰਿਜਾਰਚ ਲਈ ਉਪਲਬਧ ਹਨ।

- ਬੀਐੱਸਐੱਨਐੱਲ ਦੀ ਅਧਿਕਾਰਤ ਸਾਈਟ ਦੀ ਰਿਪੋਰਟ ਦੇ ਅਨੁਸਾਰ, 54 ਰੁਪਏ, 56 ਰੁਪਏ ਅਤੇ 57 ਰੁਪਏ ਦੇ ਪਲਾਨ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਚੇਨਈ, ਦਮਨ ਤੇ ਦੀਵ, ਗੁਜਰਾਤ ਅਤੇ ਹਰਿਆਣਾ ਸਰਕਲਾਂ ਵਿੱਚ ਵੀ ਉਪਲਬਧ ਹੋਣਗੇ।

- ਬੀਐੱਸਐੱਨਐੱਲ ਦੇ ਗਾਹਕ ਸਮਾਰਟਫੋਨ ਤੋਂ 123 'ਤੇ ਮੈਸੇਜ ਭੇਜ ਕੇ ਸੋਧੇ ਪ੍ਰੀ-ਪੇਡ ਪਲਾਨ ਦਾ ਅਨੰਦ ਲੈ ਸਕਦੇ ਹਨ. ਗਾਹਕ My BSNL Aap ਅਤੇ ਬੀਐੱਸਐੱਨਐੱਲ ਸਾਈਟ 'ਤੇ ਜਾ ਕੇ ਵੀ ਨਵੇਂ ਪਲਾਨ ਦਾ ਲਾਭ ਲੈ ਸਕਦੇ ਹਨ।

Posted By: Rajnish Kaur