ਨਵੀਂ ਦਿੱਲੀ, ਜੇਐੱਨਐੱਨ : Audio Based Social Media Platform Swell ਅੱਜ ਭਾਵ 10 ਜੂਨ 2021 ਨੂੰ ਭਾਰਤ ’ਚ ਲਾਂਚ ਹੋ ਗਿਆ ਹੈ। ਇਹ ਇਕ ਆਡੀਓ ਐਪ ਬੈਸਡ ਸੋਸ਼ਲ ਮੀਡੀਆ ਪਲੇਟਫਾਰਮ ਹੈ। ਇਸ ਨੂੰ android ਦੇ ਨਾਲ ਆਈਓਐੱਸ ਯੂਜ਼ਰ ਲਈ ਉਪਲਬਧ ਕਰਵਾਇਆ ਗਿਆ ਹੈ। Swell ਐਪ ਨੂੰ Google Play Store ਤੇ Apple App Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। Swell ਇਕ ਕਾਫੀ ਲਾਈਟਵੇਟ ਐਪ ਹੈ, ਜਿਸ ਦਾ ਸਾਈਜ਼ ਕਰੀਬ 17ਐੱਮਬੀ ਹੈ। Swell ਐਪ ’ਤੇ ਕੋਈ ਵੀ ਆਡੀਓ ਪੋਸਟ ਕਰ ਸਕਦਾ ਹੈ। ਨਾਲ ਹੀ ਕਿਸੇ ਹੋਰ ਯੂਜ਼ਰ ਨੂੰ ਫਾਲੋ ਕਰ ਸਕਦਾ ਹੈ। ਇਸ ਤੋਂ ਇਲਾਵਾ ਪੋਸਟ ’ਤੇ ਟਿੱਪਣੀ ਤੇ ਲਾਈਕ ਕਰਨ ਦੀ ਸਹੂਲਤ ਮਿਲਦੀ ਹੈ।

ਇਸ ਆਡੀਓ ਬੈਸਟ ਪਲੇਟਫਾਰਮ ਦੇ ਇਸਤੇਮਾਲ ’ਚ ਭਾਸ਼ਾ ਦੀ ਪਾਬੰਦੀ ਨਹੀਂ ਰਹੇਗੀ, ਜੋ ਕਿ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਫ ਤੌਰ ’ਤੇ ਦੇਖੀ ਜਾ ਸਕਦਾ ਹੈ। Swell ਐਪ ’ਚ ਪਬਲਿਕ ਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਸਕਦੀ ਹੈ। Swell ਦੀ ਪ੍ਰਾਈਵੇਟ ਗੱਲਬਾਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋਵੇਗੀ, ਜਿਸ ਨੂੰ ਕੋਈ ਵੀ Access ਨਹੀਂ ਕਰ ਪਾਏਗਾ।


Clubhouse ਨਾਲ ਤੁਲਣਾ ਕਰਨਾ ਗ਼ਲਤ


Swell ਐਪ ਦੀ ਤੁਲਣਾ Clubhouse ਨਾਲ ਕਰਨਾ ਗ਼ਲਤ ਹੋਵੇਗਾ। ਦੱਸਣਯੋਗ ਹੈ ਕਿ Clubhouse ਵੀ ਇਕ ਆਡੀਓ ਬੈਸਡ ਸੋਸ਼ਲ ਮੀਡੀਆ ਪਲੇਟਫਾਰਮ ਹੈ। ਹਾਲਾਂਕਿ Clubhouse ਇਕ ਰਿਅਲ ਟਾਈਮ ਆਡੀਓ ਚੈਟ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜਿਸ ਲਈ ਤੁਹਾਨੂੰ ਅਲਗ ਤੋਂ ਸਮਾਂ ਕੱਢਣਾ ਪੈਂਦਾ ਹੈ। ਜਦਕਿ ਇਸ ਦੇ ਉਲਟ Swell ’ਤੇ ਕਿਸੇ ਵੀ ਸਮੇਂ Access ਕੀਤਾ ਜਾ ਸਕੇਗਾ। ਨਾਲ ਹੀ ਟਿੱਪਣੀ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਕਿਸੇ ਹੋਰ ਯੂਜ਼ਰ ਦੇ ਪੋਸਟ ’ਤੇ ਕਿਸੇ ਵੀ ਸਮੇਂ ਟਿੱਪਣੀ ਕਰ ਸਕੇਗਾ।


Swell ਐਪ ਹੈ ਪੂਰੀ ਤਰ੍ਹਾਂ secure


Swell ਐਪ ਦੀ ਲਾਂਚਿੰਗ ਦੇ ਸਮੇਂ ਜੇਐੱਨਐੱਨ ਨੇ Swell ਦੇ Co-Founder Arish Ali ਨਾਲ ਗੱਲਬਾਤ ਕੀਤੀ। ਆਰਿਸ਼ ਨੇ ਦੱਸਿਆ ਕਿ ਇਹ ਇਕ Easy to use platform ਹੈ। ਆਰਿਸ਼ ਮੁਤਾਬਕ ਅਜੇ ਤਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਪੋਸਟ ਲੋਕਾਂ ਨੂੰ divide ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ Swell ’ਤੇ ਲੋਕ ਗੱਲਬਾਤ ਦੌਰਾਨ ਇਕ ਦੂਜੇ ਨੂੰ ਸਮਝਣ ਦਾ ਕੰਮ ਕਰਦੇ ਹਨ। ਇਸ ਮਾਮਲੇ ’ਚ Swell ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖ ਹੈ। ਆਰਿਸ਼ ਨੇ ਦੱਸਿਆ ਕਿ Swell ਪਲੇਟਫਾਰਮ ਭਾਰਤ ਸਰਕਾਰ ਦੀ ਨਵੀਂ ਸੋਸ਼ਲ ਮੀਡੀਆ ਗਾਈਡਲਾਈਨ ਦਾ ਪੂਰੀ ਤਰ੍ਹਾਂ ਪਾਲਣ ਕਰਦਾ ਹੈ।


ਇਸ ਤਰ੍ਹਾਂ ਕਰੋ ਇਸਤੇਮਾਲ


- ਜੇ ਤੁਸੀਂ android ਤੇ ਆਈਓਐੱਸ ਯੂਜ਼ਰ ਹੋ ਤਾਂ ਐਪ ਨੂੰ ਗੂਗਲ ਪਲੇ ਸਟੋਰ ਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰੋ।


- ਡਾਊਨਲੋਡ ਤੋਂ ਬਾਅਦ ਐਪ Access ਕਰਨ ਲਈ ਫੇਸਬੁੱਕ, ਜੀ-ਮੇਲ ਜਾਂ ਕਿਸੇ ਹੋਰ ਈਮੇਲ ਤੇ ਐਪਲ ਆਈ ਦੀ ਜ਼ਰੂਰਤ ਹੋਵੇਗੀ।


- ਇਸ ਤੋਂ ਬਾਅਦ ਯੂਜ਼ਰ ਆਪਣੀ ਪਸੰਦ ਦੀ ਕੈਟੇਗਰੀ ਦਾ ਚੋਣ ਕਰ ਸਕਣਗੇ, ਇਸ ’ਚ ਕਈ ਤਰ੍ਹਾਂ ਦੇ Topic ਮਿਲਣਗੇ।


- ਇਸ ਤੋਂ ਬਾਅਦ language select ਕਰਨ ਦਾ ਆਪਸ਼ਨ ਹੋਵੇਗਾ।

Posted By: Rajnish Kaur