ਨਵੀਂ ਦਿੱਲੀ, ਜੇਐੱਨਐੱਨ : Apple ਵੱਲੋਂ iPhone S5 ਮਾਡਲ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਐਪਲ ਦਾ ਸਭ ਤੋਂ ਸਸਤਾ 5G ਆਈਫੋਨ ਹੋਵੇਗਾ। ਫੋਨ ਇਕ A14 Bionic ਚਿਪਸੇਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਸਾਲ 2022 ’ਚ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ ਸਭ ਤੋਂ ਸਸਤੇ 5G ਫੋਨ ਨੂੰ iphone SE 3 ਦੇ ਨਾਂ ਨਾਲ ਜਾਣਿਆ ਜਾ ਸਕਦਾ ਹੈ। ਇਸ ਦਾ ਖ਼ਲਾਸਾ DigiTimes ਦੀ ਰਿਪੋਰਟ ਤੋਂ ਹੋਇਆ ਹੈ। ਇਸੇ ਤਰ੍ਹਾਂ ਦਾ ਦਾਅਵਾ ਕੁਝ ਮਹੀਨੇ ਪਹਿਲਾਂ ਟੀਐੱਫ Securities Analyst Ming-Chi Kuo ਨੇ ਕੀਤਾ ਸੀ। iPhone SE ਸਮਾਰਟਫੋਨ ਨੂੰ ਨਵੀਂ ਚਿਪਸੇਟ ਨਾਲ ਅਪਡੇਟ ਕੀਤਾ ਜਾ ਸਕਦਾ ਹੈ।


Apple ਲਾਂਚ ਕਰੇਗਾ ਸਭ ਤੋਂ ਸਸਤਾ 5G iphone


DigiTimes ਦੇ ਦਾਅਵੇ ਮੁਤਾਬਕ ਅਪਕਮਿੰਗ iPhone SE ਹੁਣ ਤਕ ਦਾ ਸਭ ਤੋਂ ਸਸਤਾ 57 iphone ਹੋਵੇਗਾ। ਲੀਕ ਰਿਪੋਰਟਾਂ ਮੁਤਾਬਕ ਆਈਫੋਨ ਐੱਸਈ ’ਚ Touch 94 ਸੈਂਸਰ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਨਾਲ ਹੀ ਹੋਮ ਬਟਨ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਆਈਫੋਨ ਐੱਸਈ ਦਾ A14 Bi9onic ਸਭ ਤੋਂ ਅਹਿਮ ਅਪਗਰੇਡ ਹੋ ਸਕਦਾ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ ਆਈਫੋਨ ਐੱਸਈ ਸੀਰੀਜ ਦੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ’ਚ ਕਰੀਬ 2 ਸਾਲ ਦਾ ਲੰਬਾ ਸਮਾਂ ਲੱਗ ਸਕਦਾ ਹੈ। Apple iPhone ਦੀ ਲਾਈਨਅਪ ਆਈਫੋਨ 13 ਸੀਰੀਜ਼ ਦੀ ਇਸ ਸਾਲ ਸਤੰਬਰ ’ਚ ਲਾਂਚਿੰਗ ਹੋਵੇਗੀ। ਇਸ ਦਾ ਨਾਂ ਆਈਫੋਨ 13 ਹੋਵੇਗਾ। ਹਾਲਾਂਕਿ ਕੁਝ ਰਿਪੋਰਟਾਂ ’ਚ ਆਈਫੋਨ 13 ਸੀਰੀਜ਼ ਨੂੰ ਆਈਫੋਨ 12S ਦੇ ਨਾਂ ਨਾਲ ਪੇਸ਼ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ।


ਮਿਲਣਗੇ Always on display feature


ਐਪਲ ਦੇ ਅਪਕਮਿੰਗ ਆਈਫੋਨ ’ਚ Always on display feature ਦਿੱਤਾ ਜਾ ਸਕਦਾ ਹੈ। ਦਾ ਵਰਜ ਦੀ ਖ਼ਬਰ ਮੁਤਾਬਕ ਅਪਕਮਿੰਗ ਆਈਫੋਨ ਨੂੰ Apple Watch ਦੀ ਤਰ੍ਹਾਂ Always-on-display feature ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਪਕਮਿੰਗ ਆਈਫੋਨ ’ਚ ਛੋਟਾ notch ਦਿੱਤਾ ਸਕਦਾ ਹੈ, ਜਿਸ ਦਾ Refresh Rate 120Hz ਹੋਵੇਗਾ। ਨਾਲ ਹੀ ਇਸ ’ਚ ਦਮਦਾਰ ਏ15 ਚਿਪਸੇਟ ਮਿਲ ਸਕਦਾ ਹੈ। ਅਗਾਮੀ ਆਈਫੋਨ 13 ਸੀਰੀਜ਼ ਦਾ top-model ’ਚ ਐੱਲਟੀਪੀਓ ਡਿਸਪਲੇ ਦਿੱਤਾ ਜਾਵੇਗਾ ਤੇ ਇਸ ’ਚ ਦਮਦਾਰ ਬੈਟਰੀ-ਕੈਮਰਾ ਮਿਲ ਸਕਦਾ ਹੈ।

Posted By: Rajnish Kaur