ਨਵੀਂ ਦਿੱਲੀ, ਜੇਐੱਨਐੱਨ : Airtel Vs Vi: ਦੇਸ਼ ਦੀ ਦਿੱਗਜ਼ ਟੈਲੀਕਾਮ ਕੰਪਨੀ Airtel ਤੇ Vodafone idea ਨੇ ਆਪਣੇ ਪ੍ਰੀਪੇਡ ਪਲਾਂਸ ਦੀ ਕੀਮਤਾਂ ਵਿਚ ਕੀਮਤਾਂ ਵਧਾ ਕੇ ਉਪਭੋਗਤਾਵਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਅਜਿਹੇ 'ਚ ਹੁਣ ਯੂਜ਼ਰਸ ਲਈ ਸਹੀ ਪ੍ਰੀਪੇਡ ਪਲਾਨ ਦੀ ਚੋਣ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਅੱਜ ਇਸ ਖਬਰ 'ਚ ਅਸੀਂ ਯੂਜ਼ਰਸ ਲਈ ਦੋਵਾਂ ਕੰਪਨੀਆਂ ਦੇ ਕੁਝ ਚੁਣੇ ਹੋਏ ਰੀਚਾਰਜ ਪਲਾਨ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ ਘੱਟ ਹੈ। ਇਨ੍ਹਾਂ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਹਾਈ ਸਪੀਡ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ।

Airtel ਦਾ 359 ਰੁਪਏ ਵਾਲਾ ਪ੍ਰੀਪੇਡ ਪਲਾਨ

Airtel ਇਸ ਪ੍ਰੀਪੇਡ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਪ੍ਰੀਪੇਡ ਪਲਾਨ ਵਿੱਚ ਪ੍ਰਤੀ ਦਿਨ 2GB ਡੇਟਾ ਅਤੇ 100SMS ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਪਲਾਨ 'ਚ Amazon Prime Video ਦੀ ਸਬਸਕ੍ਰਿਪਸ਼ਨ, ਮੁਫਤ ਆਨਲਾਈਨ ਕੋਰਸ, ਮੁਫਤ ਕਾਲਰ ਟਿਊਨ ਅਤੇ ਵਿੰਕ ਮਿਊਜ਼ਿਕ ਵੀ ਦਿੱਤੇ ਜਾਣਗੇ।

Airtel ਦਾ 479 ਰੁਪਏ ਵਾਲਾ ਪ੍ਰੀਪੇਡ ਪਲਾਨ

Airtel ਇਸ ਪ੍ਰੀਪੇਡ ਪਲਾਨ ਵਿੱਚ 1.5GB ਡੇਟਾ ਅਤੇ 100SMS ਉਪਲਬਧ ਹਨ। ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਪਲਾਨ 'ਚ ਐਮਾਜ਼ਾਨ ਪ੍ਰਾਈਮ ਵੀਡੀਓ, ਮੁਫਤ ਆਨਲਾਈਨ ਕੋਰਸ, ਮੁਫਤ ਕਾਲਰ ਟਿਊਨ ਅਤੇ ਵਿੰਕ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ। ਇਸ ਪੈਕ ਦੀ ਵੈਧਤਾ 56 ਦਿਨਾਂ ਦੀ ਹੈ।

Vi ਦਾ 299 ਰੁਪਏ ਵਾਲਾ ਪ੍ਰੀਪੇਡ ਪਲਾਨ

ਵੋਡਾਫੋਨ ਆਈਡੀਆ ਦੇ ਇਸ ਪ੍ਰੀਪੇਡ ਪਲਾਨ ਦੀ ਸਮਾਂ ਸੀਮਾ 28 ਦਿਨ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.5GB ਡਾਟਾ ਅਤੇ 100SMS ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਤੋਂ ਇਲਾਵਾ ਪ੍ਰੀਪੇਡ ਪੈਕ 'ਚ ਲਾਈਵ ਟੀਵੀ, ਵੀ ਮੂਵੀਜ਼ ਅਤੇ ਵੀਕੈਂਡ ਡਾਟਾ ਰੋਲਓਵਰ ਵਰਗੀਆਂ ਸੇਵਾਵਾਂ ਤਕ ਪਹੁੰਚ ਦਿੱਤੀ ਜਾਵੇਗੀ।

Posted By: Rajnish Kaur