ਨਵੀਂ ਦਿੱਲੀ, ਜੇਐੱਨਐੱਨ : 1 December Rule Change: ਦਸੰਬਰ ਮਹੀਨੇ 'ਚ ਮਹਿੰਗਾਈ ਵਧਦੀ ਨਜ਼ਰ ਆ ਸਕਦੀ ਹੈ। ਖਾਸ ਤੌਰ 'ਤੇ ਇੰਟਰਨੈੱਟ ਉਪਭੋਗਤਾਵਾਂ ਲਈ ਦਸੰਬਰ ਦੀ ਸ਼ੁਰੂਆਤ ਚੰਗੀ ਨਹੀਂ ਕਹੀ ਜਾ ਸਕਦੀ। ਦਰਅਸਲ, 1 ਦਸੰਬਰ ਤੋਂ Jio ਰੀਚਾਰਜ ਸਮੇਤ ਕੁੱਲ 4 ਸੇਵਾਵਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਤੁਹਾਡੇ ਮਹੀਨਾਵਾਰ ਖਰਚਿਆਂ 'ਤੇ ਪਵੇਗਾ। ਇਨ੍ਹਾਂ ਸਾਰੀਆਂ ਆਨਲਾਈਨ ਸੇਵਾਵਾਂ ਦੀ ਕੀਮਤ ਕਰੀਬ 20 ਤੋਂ 50 ਫੀਸਦੀ ਤੱਕ ਵਧਣ ਜਾ ਰਹੀ ਹੈ। ਇਸ ਵਿੱਚ ਜੀਓ ਰੀਚਾਰਜ, ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ, ਡੀਟੀਐਚ ਰੀਚਾਰਜ ਅਤੇ ਐਸਬੀਆਈ ਕ੍ਰੈਡਿਟ ਕਾਰਡ ਵਰਗੀਆਂ ਸਹੂਲਤਾਂ ਸ਼ਾਮਲ ਹਨ।

Jio ਰਿਚਾਰਜ ਪਲਾਨ

ਰਿਲਾਇੰਸ Jio ਦੇ ਨਵੇਂ ਟੈਰਿਫ ਪਲਾਨ 1 ਦਸੰਬਰ 2021 ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਜਾ ਰਹੇ ਹਨ। ਇਸ 'ਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ 'ਚ JioPhone ਦੇ 75 ਰੁਪਏ ਵਾਲੇ ਪਲਾਨ ਦੀ ਬਜਾਏ 91 ਰੁਪਏ ਦੇਣੇ ਹੋਣਗੇ। ਜਦੋਂ ਕਿ 129 ਰੁਪਏ ਦਾ ਅਨਲਿਮਟਿਡ ਪਲਾਨ 155 ਰੁਪਏ ਵਿੱਚ ਆਵੇਗਾ। jio ਨੇ ਆਪਣੇ ਸਾਲਾਨਾ ਰੀਚਾਰਜ ਪਲਾਨ ਵਿੱਚ ਸਭ ਤੋਂ ਵੱਧ 480 ਰੁਪਏ ਦਾ ਵਾਧਾ ਕੀਤਾ ਹੈ। ਜੀਓ ਦੇ 365 ਦਿਨਾਂ ਦੀ ਵੈਲੀਡਿਟੀ ਪਲਾਨ ਦੀ ਕੀਮਤ 2399 ਰੁਪਏ ਦੀ ਬਜਾਏ 2879 ਰੁਪਏ ਹੋਵੇਗੀ।

Amazon Prime ਰਿਚਾਰਜ

Amazon Prime ਮੈਂਬਰਸ਼ਿਪ ਪਲਾਨ ਦੀਆਂ ਨਵੀਆਂ ਦਰਾਂ 14 ਦਸੰਬਰ ਤੋਂ ਦੇਸ਼ ਭਰ ਵਿਚ ਲਾਗੂ ਹੋਣਗੀਆਂ। Amazon Prime ਸਬਸਕ੍ਰਿਪਸ਼ਨ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਸਾਲਾਨਾ ਸਬਸਕ੍ਰਿਪਸ਼ਨ ਪਲਾਨ 1,499 ਰੁਪਏ ਹੋ ਜਾਵੇਗਾ, ਜੋ ਇਸ ਸਮੇਂ 999 ਰੁਪਏ ਵਿੱਚ ਆਉਂਦਾ ਹੈ। ਉਸੇ ਤਿੰਨ ਮਹੀਨਿਆਂ ਦੇ ਪਲਾਨ ਲਈ 329 ਰੁਪਏ ਦੀ ਬਜਾਏ 459 ਰੁਪਏ ਦੇਣੇ ਹੋਣਗੇ। ਜਦੋਂ ਕਿ ਮਹੀਨਾਵਾਰ ਪਲਾਨ 129 ਰੁਪਏ ਦੀ ਬਜਾਏ 179 ਰੁਪਏ ਵਿੱਚ ਆਵੇਗਾ। Amazon Prime ਮੈਂਬਰਸ਼ਿਪ ਦੀਆਂ ਵਧੀਆਂ ਕੀਮਤਾਂ ਉਨ੍ਹਾਂ ਗਾਹਕਾਂ 'ਤੇ ਪ੍ਰਭਾਵਤ ਨਹੀਂ ਹੋਣਗੀਆਂ ਜਿਨ੍ਹਾਂ ਨੇ Amazon Prime ਮੈਂਬਰਸ਼ਿਪ ਪਲਾਨ ਲਈ ਆਟੋ-ਰੀਨਿਊ ਵਿਕਲਪ ਦੀ ਚੋਣ ਕੀਤੀ ਹੈ।

DTH ਰਿਚਾਰਜ

1 ਦਸੰਬਰ ਤੋਂ ਦੇਸ਼ 'ਚ ਚੋਣਵੇਂ ਚੈਨਲਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਅਜਿਹੇ 'ਚ ਯੂਜ਼ਰਸ ਨੂੰ ਇਨ੍ਹਾਂ ਚੈਨਲਾਂ ਨੂੰ ਦੇਖਣ ਲਈ 50 ਫੀਸਦੀ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। STAR PLUS, COLORS, SONY, ZEE ਵਰਗੇ ਚੈਨਲਾਂ ਨੂੰ ਦੇਖਣ ਲਈ ਗਾਹਕਾਂ ਨੂੰ 35 ਤੋਂ 50 ਫੀਸਦੀ ਜ਼ਿਆਦਾ ਦੇਣੇ ਪੈਣਗੇ। ਇਸ ਸਮੇਂ ਇਨ੍ਹਾਂ ਚੈਨਲਾਂ ਦੀ ਔਸਤ ਕੀਮਤ 49 ਰੁਪਏ ਪ੍ਰਤੀ ਮਹੀਨਾ ਹੈ, ਜਿਸ ਨੂੰ ਵਧਾ ਕੇ 69 ਰੁਪਏ ਪ੍ਰਤੀ ਮਹੀਨਾ ਕੀਤਾ ਜਾ ਸਕਦਾ ਹੈ। ਸੋਨੀ ਚੈਨਲ ਦੇਖਣ ਲਈ 39 ਰੁਪਏ ਦੀ ਬਜਾਏ 71 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਇਸੇ ਤਰ੍ਹਾਂ ZEE ਚੈਨਲ ਲਈ 39 ਰੁਪਏ ਦੀ ਬਜਾਏ 1 ਦਸੰਬਰ ਤੋਂ 49 ਰੁਪਏ ਪ੍ਰਤੀ ਮਹੀਨਾ ਵਸੂਲੇ ਜਾਣਗੇ। ਜਦੋਂ ਕਿ Viacom18 ਚੈਨਲਾਂ ਲਈ, ਤੁਹਾਨੂੰ 25 ਰੁਪਏ ਦੀ ਬਜਾਏ 39 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ।

ਐੱਸਬੀਆਈ ਕ੍ਰੈਡਿਟ ਕਾਰਡ

SBI ਦੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, 1 ਦਸੰਬਰ ਤੋਂ, ਐਸਬੀਆਈ ਕ੍ਰੈਡਿਟ ਕਾਰਡਾਂ ਨਾਲ ਕੁਝ ਬੀ ਖਰੀਦਦਾਰੀ ਮਹਿੰਗੀ ਹੋ ਜਾਵੇਗੀ, ਕਿਉਂਕਿ ਹਰ ਖਰੀਦ 'ਤੇ 99 ਰੁਪਏ ਅਤੇ ਟੈਕਸ ਵੱਖਰੇ ਤੌਰ 'ਤੇ ਅਦਾ ਕਰਨਾ ਹੋਵੇਗਾ। ਇਹ ਪ੍ਰੋਸੈਸਿੰਗ ਚਾਰਜ ਹੋਵੇਗਾ।

Posted By: Rajnish Kaur