ਨਵੀਂ ਦਿੱਲੀ, ਸੌਰਭ ਵਰਮਾ : ਫਿੰਗਰ ਪ੍ਰਿੰਟ ਅੱਜ ਹਰ ਇਕ ਭਾਰਤੀ ਨਾਗਰਿਕ ਦੀ ਵਿਸ਼ੇਸ਼ ਪਛਾਣ ਹੈ। ਆਧਾਰ ਕਾਰਡ, ਰਾਸ਼ਨ ਕਾਰਡ ਤੋਂ ਲੈ ਕੇ ਫੋਨ 'ਚ ਫਿੰਗਰਪ੍ਰਿੰਟ ਸਕੈਨਿੰਗ ਦੀ ਵਰਤੋਂ ਹੁੰਦੀ ਹੈ। ਸ਼ਾਇਦ ਹੀ ਅਜਿਹਾ ਕੋਈ ਫੋਨ ਹੋਵੇ ਜਿਸ 'ਚ ਫਿਗੰਰ ਪ੍ਰਿੰਟ ਸਕੈਨਰ ਦੀ ਵਰਤੋਂ ਨਾ ਹੋਵੇ। ਮੌਜੂਦਾ ਸਮੇਂ 'ਚ ਦਫ਼ਤਰ 'ਚ ਐਂਟਰੀ ਲੈਣ ਤੋਂ ਲੈ ਕੇ ਘਰ ਦਾ ਡੋਰ ਓਪਨ ਕਰਨ ਤਕ ਹਰ ਜਗ੍ਹਾ ਫਿੰਗਰਪ੍ਰਿੰਟ ਸਕੈਨਰ ਦੀ ਵਰਤੋਂ ਹੁੰਦੀ ਹੈ। ਭਾਰਤ ਦੇ ਡਿਜੀਟਲ ਇੰਡੀਆ ਮੁਹਿੰਮ 'ਚ ਫਿੰਗਰਪ੍ਰਿੰਟ ਸਕੈਨਰ ਦਾ ਅਹਿਮ ਰੋਲ ਰਿਹਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਫਿੰਗਰਪ੍ਰਿੰਟ ਦੀ ਖੋਜ ਕਰਨ ਵਾਲਾ ਸਖ਼ਸ਼ ਕੋਣ ਸੀ।

ਫਿੰਗਰਪ੍ਰਿੰਟ ਦੀ ਖੋਜ ਵਿਲੀਅਮ ਜੇਮਸ ਹਸ਼ਰਲ ਨੇ ਕੀਤੀ ਸੀ। ਜੇਮਸ ਇਕ ਬ੍ਰਿਟਿਸ਼ ਨਾਗਰਿਕ ਸੀ ਜਿਨ੍ਹਾਂ ਦਾ ਜਨਮ ਅੱਜ ਤੋਂ ਲਗਪਗ 162 ਸਾਲ ਪਹਿਲਾਂ 28 ਜੁਲਾਈ 1858 ਨੂੰ ਹੋਇਆ ਸੀ। ਮਤਲਬ ਅੱਜ ਜੇਮਸ ਦਾ ਜਨਮਦਿਨ ਹੈ। ਜੇਮਸ ਉਹ ਸਖ਼ਸ਼ ਸੀ ਜਿਸਨੇ ਦੱਸਿਆ ਸੀ ਕਿ ਹਰ ਇਕ ਵਿਅਕਤੀ ਦੇ ਉਗਲਾਂ ਦੇ ਨਿਸ਼ਾਨ ਵੱਖ-ਵੱਖ ਹੁੰਦੇ ਹਨ। ਬ੍ਰਿਟਿਸ਼ ਜੇਮਸ ਖਗੋਲ ਵਿਗਿਆਨੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਜੇਮਸ ਸਿਰਫ਼ 20 ਸਾਲ ਦੀ ਉਮਰ 'ਚ ਭਾਰਤ ਆ ਗਏ ਸੀ ਤੇ ਭਾਰਤ 'ਚ ਈਸਟ ਇੰਡੀਆ ਕੰਪਨੀ ਦੇ ਕਮਰਚਾਰੀਆਂ ਦੇ ਤੌਰ 'ਤੇ ਕਾਰਜ ਸੰਭਾਲਿਆ ਤੇ ਲੋਕਲ ਭਾਰਤੀ ਬਿਜਨੈੱਸਮੈਨ ਨਾਲ ਕਈ ਤਰ੍ਹਾਂ ਦੇ ਕਾਨਟ੍ਰੈਕਟ ਸਾਈਨ ਕੀਤੇ ਪਰ ਉਸ ਸਮੇਂ ਜ਼ਿਆਦਾਤਰ ਭਾਰਤੀ ਅਨਪੜ੍ਹ ਸੀ। ਅਜਿਹੇ 'ਚ ਜੇਮਸ ਨੇ ਸਾਲ 1858 'ਚ ਪੂਰੀ ਹਥੇਲੀਆਂ ਦੀ ਛਾਪ ਦਸਤਾਵੇਜ 'ਤੇ ਇਕ ਦਸਤਖ਼ਤ ਦੇ ਤੌਰ 'ਤੇ ਲੈਣ ਲੱਗ ਪਏ।

ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪੂਰੀ ਹਥੇਲੀ ਦੀ ਛਾਪ ਲੈਣਾ ਜ਼ਰੂਰੀ ਨਹੀਂ ਹੈ ਕਿਉਂਕਿ ਉਂਗਲੀਆਂ ਦੇ ਨਿਸ਼ਾਨ ਲੰਬੇ ਸਮੇਂ ਤਕ ਨਹੀਂ ਬਦਲਦੇ। ਇਸ ਦੌਰਾਨ ਉਨ੍ਹਾਂ ਨੇ ਪਾਇਆ ਕਿ ਜਦੋਂ ਹਰ ਇਕ ਇਨਸਾਨ ਦੇ ਫਿੰਗਰਪ੍ਰਿੰਟ ਵੱਖ-ਵੱਖ ਹੁੰਦੇ ਹਨ ਤਾਂ ਕਿਉਂ ਨਾ ਇਸ ਨੂੰ ਪਛਾਣ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ICS ਅਧਿਕਾਰੀ ਰਹਿੰਦੇ ਹੋਏ ਦਸਤਖ਼ਤ ਦੀ ਬਜਾਏ ਅਧਿਕਾਰਕ ਦਸਤਾਵੇਜ਼ਾਂ 'ਚ ਫਿੰਗਰਪ੍ਰਿੰਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਸਾਲ 1800 'ਚ ਭਾਰਤ ਗੁਲਾਮੀ ਦੇ ਦੌਰ 'ਚੋਂ ਲੰਘ ਰਿਹਾ ਸੀ। ਇਸੇ ਸਮੇਂ ਬ੍ਰਿਟਿਸ਼ ਅਧਿਕਾਰੀਆਂ ਨੇ ਫਿੰਗਰਪ੍ਰਿੰਟ ਨੂੰ ਕੈਦੀਆਂ ਤੇ ਅਪਰਾਧੀਆਂ ਲਈ ਲਾਜ਼ਮੀ ਤੌਰ 'ਤੇ ਵਰਤਣ ਲਈ ਕਾਨੂੰਨ ਬਣਾ ਦਿੱਤਾ ਗਿਆ। ਇਸ ਤਰ੍ਹਾਂ ਗੁਲਾਮੀ ਦੇ ਦੌਰ 'ਚ ਭਾਰਤ 'ਚ ਪਛਾਣ ਦੇ ਤੌਰ 'ਤੇ ਫਿੰਗਰਪ੍ਰਿੰਟ ਦੀ ਵਰਤੋਂ ਹੋਣ 'ਤੇ ਫਿੰਗਰਪ੍ਰਿੰਟ ਹੋਣ ਲੱਗਾ ਜੋ ਅੱਜ ਵੀ ਜਾਰੀ ਹੈ।

Posted By: Ravneet Kaur