ਨਵੀਂ ਦਿੱਲੀ, ਜੇਐੱਨਐੱਨ : ਐਪਲ ਨੇ ਹਾਲ ਹੀ ’ਚ world wide developers conference 2021 ਦੌਰਾਨ ਆਈਓਐੱਸ 15, iPadOS 15, macOS ਤੇ watchOS 8 ਓਪਰੇਟਿੰਗ ਸਿਸਟਮ ਨੂੰ ਲਾਂਚ ਕੀਤਾ ਸੀ। ਇਨ੍ਹਾਂ ਸਾਰਿਆਂ ’ਚ Upgraded Features ਦੇ ਨਾਲ-ਨਾਲ ਸ਼ਾਨਦਾਰ privacy feature ਦਿੱਤੇ ਗਏ ਹਨ, ਜਿਨ੍ਹਾਂ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਸੁਰੱਖਿਅਤ ਹੋਵੇਗਾ। ਅੱਜ ਅਸੀਂ ਤੁਹਾਨੂੰ ਇੱਥੇ Apple ਦੇ ਖ਼ਾਸ privacy feature ਬਾਰੇ ’ਚ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ...


Apple ਦਾ Mail Privacy Protection ਫੀਚਰ


ਯੂਜ਼ਰਜ਼ ਨੂੰ latest operating system ’ਚ ਮੇਲ ਐਪ ’ਚ Mail Privacy Protection ਫੀਚਰ ਮਿਲੇਗਾ। ਇਸ ਫੀਚਰ ਦੀ ਖੂਬੀ ਹੈ ਕਿ ਇਹ ਈ-ਮੇਲ ਭੇਜਣ ਵਾਲਿਆਂ ਨੂੰ ਨਿੱਜੀ ਡਾਟਾ ਕਲੈਕਟ ਕਰਨ ਤੋਂ ਰੋਕੇਗਾ। ਇਨ੍ਹਾਂ ਹੀ ਨਹੀਂ ਇਹ ਫੀਚਰ ਸੈਂਡਰਜ਼ ਨੂੰ ਇਹ ਜਾਣਨ ਤੋਂ ਵੀ ਰੋਕੇਗਾ ਕਿ ਕਦੋਂ ਈ-ਮੇਲ ਓਪਨ ਕੀਤਾ ਗਈ ਹੈ। ਨਾਲ ਹੀ ਇਸ ਫੀਚਰ ਦੇ ਮਾਧਿਅਮ ਨਾਲ ip address ਨੂੰ ਵੀ ਛਾਪਿਆ ਜਾ ਸਕੇਗਾ, ਤਾਂਕਿ ਇਸ ਨੂੰ ਹੋਰ ਆਨਲਾਈਨ ਗਤੀਵਿਧੀਆਂ ਨਾਲ ਲਿੰਕ ਨਾ ਕੀਤਾ ਜਾ ਸਕੇ।


Apple ਨੇ ਕਿਹਾ ਕਿ ਸਾਡੇ ਮੁੱਖ ਕੇਂਦਰ ਯੂਜ਼ਰਜ਼ ਦੀ privacy ਹੈ। ਕੰਪਨੀ ਨੇ ਅੱਗੇ ਕਿਹਾ ਕਿ ਅਸੀਂ ਹਰ ਸਾਲ ਨਵੀਂ ਤਕਨੀਕ ਇਜਾਤ ਕਰਦੇ ਹਾਂ, ਜਿਸ ਨਾਲ ਯੂਰਜ਼ ਦਾ ਪੂਰਾ ਕੰਟਰੋਲ ਉਨ੍ਹਾਂ ਦੇ ਡਾਟੇ ’ਤੇ ਬਣਿਆ ਰਹੇ। ਇਸ ਵਾਰ ਅਸੀਂ ਆਪਣੇ latest operating system ’ਚ ਕਈ ਸਾਰੇ ਖ਼ਾਸ Security Features ਦਿੱਤੇ ਹਨ, ਜਿਨ੍ਹਾਂ ਨਾਲ ਯੂਜ਼ਰਜ਼ ਦਾ ਡਾਟਾ ਪੂਰੀ ਤਰ੍ਹਾਂ ਨਾਲ secure ਰਹੇਗਾ।


Intelligent Tracking Prevention


Apple ਮੁਤਾਬਕ, ਸਫਾਰੀ browser ’ਚ Fntelligent Tracking Prevention ਟੂਲ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਜ਼ ਆਪਣੇ ਆਈਪੀ Address ਨੂੰ ਹਾਈਡ ਕਰ ਸਕਣਗੇ ਤੇ ਉਨ੍ਹਾਂ ਡਾਟਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇਗਾ। ਕੰਪਨੀ ਦਾ ਮੰਨਣਾ ਹੈ ਕਿ Tracking Prevention Tool Activated ਹੋਣ ’ਤੇ ਕੋਈ ਵੀ ਆਈਪੀ Address ਦਾ ਗ਼ਲਤ ਇਸਤੇਮਾਲ ਨਹੀਂ ਕਰ ਪਾਏਗਾ।


ਆਈਓਐੱਸ ਦੇ ਸ਼ਾਨਦਾਰ ਫੀਰਚਜ਼


ਦੱਸਣਯੋਗ ਹੈ ਕਿ ਡਬਲਯੂਡਬਲਯੂਡੀਸੀ 2021 event ’ਚ ਆਈਓਐੱਸ 15 Operating System ਤੋਂ ਪਰਦਾ ਚੁੱਕ ਦਿੱਤਾ ਹੈ। ਆਈਓਐੱਸ 15 ਦੀ ਗੱਲ ਕਰੀਏ ਤਾਂ ਇਹ ਬੇਹੱਦ ਸ਼ਾਨਦਾਰ Operating System ਹੈ। ਇਸ ਓਐੱਸ ’ਚ ਕਾਫੀ ਗਿਣਤੀ ’ਚ ਨਵੇਂ ਫੀਚਰ ਦਿੱਤੇ ਗਏ ਹਨ, ਜੋ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣਗੇ ਤੇ ਉਨ੍ਹਾਂ ਦੇ ਨਿੱਜੀ ਡਾਟਾ ਨੂੰ ਸੁਰੱਖਿਅਤ ਰੱਖਣਗੇ।

Posted By: Rajnish Kaur