ਮੁੰਬਈ : ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ Reliance Jio ਤੇ PUBG Lite ਗੇਮਸ ਦੇ ਨਿਰਮਾਤਾਵਾਂ ਨੇ ਭਾਰਤੀ ਗਾਹਕਾਂ ਲਈ ਵੱਡਾ ਐਲਾਨ ਕੀਤਾ ਹੈ। PUBG Lite os ਬੀਟਾ ਵਰਜਨ ਭਾਰਤ 'ਚ ਲਾਂਤ ਹੋ ਗਿਆ ਹੈ। ਇਸ ਫ੍ਰੀ ਟੂਪਲੇ ਗੇਮ ਦਾ ਬਿਹਤਰ ਤਜੁਰਬਾ ਦੇਣ ਲਈ ਰਿਲਾਇੰਸ ਤੇ ਪਬਜੀ ਨੇ ਹੱਥ ਮਿਲਾਇਆ ਹੈ। ਇਸ ਪਾਟਨਰਸ਼ਿਪ ਦੇ ਤਹਿਤ ਪਬਜੀ ਲਾਈਟ ਲਈ ਰਜਿਸਟਰ ਕਰਨ ਵਾਲੇ ਜੀਓ ਯੂਜ਼ਰ ਨੂੰ ਐਕਸਕਲੂਸਿਵ ਰਿਵਾਰਡ ਪੁਆਇੰਟਸ ਦਿੱਤੇ ਜਾਣਗੇ। ਇਸ ਰਿਵਾਰਡ 'ਚ ਯੂਜ਼ਰ ਨੂੰ ਇਮੇਲ ਦੇ ਜ਼ਰੀਏ ਯੂਨੀਕ ਰਿਡੀਮਪਸ਼ਨ ਕੋਡ ਦਾ ਇਸਤੇਮਾਲ ਕਰਕੇ ਇਨ-ਗੇਮ ਮਰਚੇਡਾਈਜ਼ ਲਈ ਫ੍ਰੀ ਸਕਰੀਨ ਪਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ- ਇਕ ਵਾਰ ਫਿਰ ਨਾਲ ਆਏ Amazon ਤੇ Google Youtube, ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਵੱਡਾ ਫਾਇਦਾ

ਪੂਰੀ ਪ੍ਰਕਿਰਿਆ ਨੂੰ ਇੰਜ ਸਮਝੋ

ਸਭ ਤੋਂ ਪਹਿਲਾਂ ਆਪਣੇ ਪੀਸੀ ਜਾਂ ਫਿਰ ਮੋਬਾਈਲ ਡਿਵਾਈਜ਼ 'ਤੇ https://gamesarena.jio.com ਓਪਨ ਕਰੋ। ਇਤੇ ਪੇਜ਼ ਦੇ ਨੀਚੇ ਨਜ਼ਰ ਆ ਰਹੇ ਰਜਿਸਟਰ ਨਾਓ ਦੇ ਬਟਨ 'ਤੇ ਕਲਿਕ ਕਰੋ। ਆਪਣੀ ਸਾਰੀ ਡਿਟੋਲ ਭਰ ਕੇ ਰਜਿਸਟਰ ਬਟਨ 'ਤੇ ਕਲਿਕ ਕਰੋ। ਤੁਹਾਨੂੰ ਰਜਿਸਟਰਡ ਈਮੇਲ ਆਈਡੀ 'ਤੇ ਵੈਰੀਫਿਕੇਸ਼ਨ ਲਿੰਗ ਮਿਲੇਗਾ। ਵੈਰੀਫਿਕੇਸ਼ਨ ਪੂਰਾ ਹੁੰਦਿਆਂ ਹੀ ਤੁਹਾਨੂੰ ਇਕ ਯੂਨੀਕ ਰਿਡੇਮਪਸ਼ਨ ਕੋਡ ਮਿਲੇਗਾ, ਜਿਸ ਦੇ ਜ਼ਰੀਏ ਤੁਸੀਂ ਰਿਵਾਰਡ ਨੂੰ ਕਲੇਮ ਕਰ ਸਕੋਗੇ।

ਇਹ ਵੀ ਪੜ੍ਹੋ- ਹੁਣ ਰੇਲਵੇ ਯਾਤਰੀਆਂ ਨਾਲ ਕਰੇਗਾ ਸਬਸਿਡੀ ਛੱਡਣ ਦਾ ਅਪੀਲ, ਜਲਦ ਸ਼ੁਰੂ ਕਰੇਗਾ Give it Up ਅਭਿਆਨ

ਰਿਵਾਰਡ ਰਿਡੀਮ ਕਰਨ ਲਈ ਇਹ ਕਰੋ

PUBG Lite ਗੇਮ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਆਪਣੇ ਪੀਸੀ 'ਚ ਰਨ ਕਰਵਾਓ। ਇਸ ਤੋਂ ਬਾਅਦ ਮੈਨਿਊ ਸਟੋਰ 'ਤੇ ਜਾਓ। ਮੈਨਿਊ ਆਪਸ਼ਨ 'ਚ ਜਾ ਕੇ ਐਡ ਬੋਨਸ/ਗਿਫਟ ਕੋਟ ਬਟਨ ਕਲਿਕ ਕਰੋ। ਬਲੈਂਕ ਸਪੇਸ 'ਚ ਰਿਡੇਮਪਸ਼ਨ ਕੋਡ ਐਂਟਰ ਕਰ ਕੇ ਰਿਡੀਮ ਕਰੋ। ਦੱਸ ਦਈਏ ਕਿ ਹਾਲ ਹੀ 'ਚ ਪਬਜੀ ਕਾਰਪ ਨੇ ਪਬਜੀ ਲਾਈਟ ਦੀ ਬੀਟਾ ਸਰਵਿਸ ਲਾਂਚ ਕੀਤੀ ਹੈ।

Posted By: Jaskamal