ਨਵੀਂ ਦਿੱਲੀ, ਜੇਐੱਨਐੱਨ : Instant messaging app whatsapp ਨੂੰ Telegram ਵੱਲੋਂ ਜ਼ੋਰਦਾਰ ਟੱਕਰ ਮਿਲ ਰਹੀ ਹੈ। Telegram ਨੇ ਆਪਣੇ ਐਪ ’ਚ ਚਾਰ ਦਮਦਾਰ ਫੀਚਰਜ਼ ਨੂੰ ਐਡ ਕੀਤਾ ਹੈ। ਇਸ ’ਚ Voice chat schedule, voice chat ਲਈ ਮਿਨੀ ਪ੍ਰੋਫਾਈਲ, ਨਵੇਂ ਵੈੱਬ ਵਰਜਨ ਤੇ ਪੇਮੈਂਟਜ਼ 2.0 ਜਿਹੇ ਫੀਚਰਜ਼ ਦਿੱਤੇ ਗਏ ਹਨ। WhatsApp Privacy ਦੇ ਚੱਲਦੇ ਪਿਛਲੇ ਕੁਝ ਸਮੇਂ ’ਚ Telegram ਇਸਤੇਮਾਲ ’ਚ ਇਜਾਫਾ ਦਰਜ ਕੀਤਾ ਗਿਆ ਹੈ। ਅਜਿਹੇ ’ਚ Telegram ਵੱਲੋਂ Whatsapp ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਸ ਦੀ ਪੂਰੀ ਲਿਸਟ


Schedule Voice Chat: ਜਿਵੇਂ ਕਿ ਨਾਂ ਤੋਂ ਸਪੱਸ਼ਟ ਹੈ -Telegram ਦੇ ਇਸ ਫੀਚਰ ’ਚ ਯੂਜ਼ਰ ਡੇਟ ਤੇ ਟਾਈਮ ਦੇ ਹਿਸਾਬ ਨਾਲ ਮੈਸੇਜ Schedule ਕਰ ਸਕਣਗੇ। ਭਾਵ ਕਿਸੇ ਨੂੰ ਜਨਮਦਿਨ ਵਿਸ਼ ਕਰਨ ’ਚ ਆਸਾਨੀ ਹੋ ਜਾਵੇਗੀ। ਭਾਵ ਜੇ 30 ਅਪ੍ਰੈਲ ਦੀ ਦੁਪਹਿਰ 12 ਵਜੇ ਕਿਸੇ ਨੂੰ ਮੈਸੇਜ ਅੱਜ ਹੀ Schedule ਕੀਤਾ ਜਾ ਸਕੇਗਾ। ਇਸ ਤਰ੍ਹਾਂ ਤੁਹਾਡੇ ਵੱਲੋਂ ਭੇਜਿਆ ਗਿਆ ਮੈਸੇਜ 30 ਅਪ੍ਰੈਲ ਦੀ ਦੁਪਹਿਰ 12 ਵਜੇ ਆਪਣੇ ਆਪ Schedule ਹੋ ਜਾਵੇਗਾ। ਇਸ ਲਈ Android user ਨੂੰ 3 ਡੌਟਸ ’ਤੇ ਕਲਿੱਕ ਕਰਨਾ ਪਵੇਗਾ। ਸਟਾਰਟ ਵਾਇਸ ਚੈਟ ਦੇ ਆਪਸ਼ਨ ’ਤੇ ਕਲਿੱਕ ਕਰ ਕੇ Schedule voice chat ਦਾ ਆਪਸ਼ਨ ਮਿਲ ਜਾਵੇਗਾ।


Profile Photo: Telegram ਇਸ ਫੀਚਰ ’ਚ ਯੂਜ਼ਰ ਆਪਣੀ ਪ੍ਰੋਫਾਈਲ ਫੋਟੋ ਤੇ ਬਾਇਓ ਨੂੰ ਐਡਿਟ ਜਾਂ ਚੇਂਜ ਕਰ ਸਕਦੇ ਹਨ। ਇਸ ’ਚ ਚੈਟ ਸਕਰੀਨ ਨੂੰ ਬੈਕ ਕਰਨ ਦੀ ਜ਼ਰੂਰਤ ਨਹੀਂ ਪਵੇਗੀ। Telegram ਦੇ ਇਸ ਫੀਚਰ ਨੂੰ ਮਿਲੀ ਪ੍ਰੋਫਾਈਲ ਨਾਂ ਦਿੱਤਾ ਗਿਆ ਹੈ।


Telegram Web App: Telegram Web ਵਰਜਨ ’ਚ ਦੋ ਨਵੇਂ ਪੂਰੇ ਫੀਚਰਾਂ ਨਾਲ ਲੈਸ ਵੈੱਬ ਐਪ ਲਾਂਚ ਕੀਤਾ ਗਿਆ ਹੈ। ਇਹ ਦੋਵੇਂ ਨਵੇਂ ਵੈੱਬ ਐਪ ਡਾਰਕ ਮੋਡ, Animated stickers ਤੇ ਚੈਟ ਫੋਲਡਜ਼ ਜਿਹੇ ਫੀਚਰਜ਼ ਨੂੰ ਸਪੋਰਟ ਕਰਦੇ ਹਨ। ਇਸ ਨਵੇਂ ਵੈੱਬ ਐਪ ਦਾ ਇਸਤੇਮਾਲ ਕਿਸੇ ਵੀ ਡਿਵਾਇਸ ਜਾਂ ਡੈਸਕਟਾਪ ’ਤੇ ਕਰ ਸਕਦੇ ਹਨ।


Payment: Telegram ’ਚ ਪੇਮੈਂਟ ਫੀਚਰ ਦਿੱਤਾ ਗਿਆ ਹੈ। Telegram ਚੈਟ ’ਚ ਕਿਸੇ ਵੀ ਐਪ ਦਾ ਇਸਤੇਮਾਲ ਕਰਕੇ ਪੇਮੈਂਟ ਕਰ ਸਕਦੇ ਹਨ। ਇਸ ਫੀਚਰ ਦਾ ਇਸਤੇਮਾਲ ਡੈਸਕਟਾਪ ’ਤੇ ਵੀ ਕੀਤਾ ਜਾ ਸਕਦਾ ਹੈ। Telegram ਪੇਮੈਂਟ ਕਰਨ ’ਤੇ ਕਿਸੇ ਵੀ ਤਰ੍ਹਾਂ ਦਾ ਕਮੀਸ਼ਨ ਨਹੀਂ ਲਗਾਇਆ ਤੇ ਨਾ ਹੀ ਪੇਮੈਂਟ ਡਿਟੇਲਸ ਨੂੰ ਸੇਵ ਕਰੇਗਾ।

Posted By: Rajnish Kaur