ਨਵੀਂ ਦਿੱਲੀ : ਰਿਲਾਇੰਸ ਜੀਓ ਨੇ ਆਪਣੀ ਸੁਪਰਫਾਸਟ ਹੋਮ ਬ੍ਰਾਡਬੈਂਡ ਸਰਵਿਸ ਲਈ ਇਕ ਨਵਾਂ ਪੈਕੇਜ ਪੇਸ਼ ਕੀਤਾ ਹੈ। ਇਸ ਪੈਕੇਜ 'ਚ ਯੂਜ਼ਰਜ਼ ਨੂੰ ਨਵੇਂ ਕੁਨੈਕਸ਼ਨ ਲੈਣ 'ਤੇ 2,000 ਦੀ ਬਚਤ ਹੋਵੇਗੀ। ਦਰਅਸਲ Jio GigaFiber ਹੋਮ ਬ੍ਰਾਡਬੈਂਡ ਸਰਵਿਸ ਲੈਣ ਲਈ ਯੂਜ਼ਰਜ਼ ਨੂੰ 4,500 ਦੀ ਸਕਿਉਰਿਟੀ ਜਮ੍ਹਾ ਕਰਵਾਉਣੀ ਪੈਂਦੀ ਹੈ। ਕੰਪਨੀ ਦੇ ਇਸ ਨਵੇਂ ਪੈਕੇਜ 'ਚ ਸਕਿਉਰਿਟੀ ਜਮ੍ਹਾ ਕਰਵਾਉਣ ਲਈ ਹੁਣ 2,500 ਦਾ ਭੁਗਤਾਨ ਕਰਨਾ ਪਵੇਗਾ। ਇਸ ਤਰ੍ਹਾਂ ਯੂਜ਼ਰਜ਼ ਨੂੰ 2,000 ਦੀ ਬਚਤ ਹੋਵੇਗੀ। ਇਸ ਗੱਲ ਦੀ ਜਾਣਕਾਰੀ ਇਕ ਟਵਿੱਟਰ ਯੂਜ਼ਰ ਦੇ ਜ਼ਰੀਏ ਮਿਲੀ ਹੈ।

ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜੀਓ ਦੇ ਇਸ ਆਪਟਿਕਲ ਨੈਟਵਰਕ ਟਰਮਿਨਲ (ONT) ਸਰਵਿਸ ਦੀ ਕੀਮਤ ਦੇ ਨਾਲ ਹੀ ਸਪੀਡ ਵੀ ਵੱਧ ਕਰ ਦਿੱਤੀ ਗਈ। 4,500 ਦੇ ਪੈਕੇਜ 'ਚ ਯੂਜ਼ਰ ਨੂੰ 100Mbps ਸਪੀਡ ਮਿਲਦੀ ਹੈ ਜਦਕਿ ਇਸ ਨਵੇਂ ਪੈਕੇਜ ਨਾਲ ਯੂਜ਼ਰ ਨੂੰ ਸਿਰਫ 50Mbps ਦੀ ਸਪੀਡ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਵੱਲੋਂ ਦਿੱਤੇ ਗਏ ਰਾਉਟਰ 'ਚ ਵੀ ਹੁਣ ਡਿਊਲ ਬੈਂਡ ਕਨੈਕਟੇਵਿਟੀ ਦੀ ਥਾਂ ਸਿੰਗਲ ਬੈਂਡ ਸਪੋਰਡ ਮਿਲੇਗਾ।

ਪਿਛਲੇ ਸਾਲ ਅਗਸਤ 'ਚ Jio GigaFiber ਸਬੰਧੀ ਜੋ ਐਲਾਨ ਕੀਤਾ ਗਿਆ ਸੀ ਉਸ 'ਚ 100Mbps ਦੀ ਸਪੀਡ ਤੋਂ 100GB ਡਾਟਾ ਦੇਣ ਦੀ ਗੱਲ ਕਹੀ ਗਈ ਸੀ। ਇਸ ਸਪੀਡ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਕਈ ਸ਼ਹਿਰਾਂ 'ਚ ਬੀਟਾ ਟੈਸਟਿੰਗ ਦਿੱਤੀ ਜਾ ਰਹੀ ਸੀ। ਇਸ ਲਈ ਯੂਜ਼ਰਸ ਨੂੰ 4,500 ਰੁਪਏ ਦੀ ਸਕਿਉਰਿਟੀ ਜਮ੍ਹਾ ਕਰਵਾਉਣ ਪੈਂਦੀ ਸੀ। ਇਹ ਸਕਿਉਰਿਟੀ ਡਿਪਾਜ਼ਿਟ ਯੂਜ਼ਰ ਦੇ ਵਨ ਟਾਈਮ ਡਿਪਾਜ਼ਿਟ ਦੇ ਤੌਰ 'ਤੇ ਲਿਆ ਜਾ ਰਿਹਾ ਹੈ। 2,500 ਵਾਲੇ Jio GigaFiber 'ਚ ਯੂਜ਼ਰ ਨੂੰ ਸਿੰਗਲ ਬੈਂਡ ਰਾਉਟਰ ਦਿੱਤਾ ਜਾਵੇਗਾ। ਇਸ 'ਚ ਯੂਜ਼ਰਸ ਨੂੰ 50Mbpsਦੀ ਸਪੀਡ ਲਿਮਿਟ ਦੇ ਨਾਲ 1,100GB ਡਾਟਾ ਦਾ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਫ੍ਰੀ ਵਾਇਸ ਕਾਲ ਦਾ ਵੀ ਲਾਭ ਮਿਲੇਗਾ।

Posted By: Jaskamal