ਨਵੀਂ ਦਿੱਲੀ, ਟੇਕ ਡੈਸਕ : ਆਨਲਾਈਨ ਗੇਮਿੰਗ, ਡੇਟਿੰਗ ਤੇ ਮਿਊਜਿਕ ਸਟ੍ਰੀਮਿੰਗ ਐਪ ਦੇ ਡਾਊਨ ਹੋਣ ਦੀ ਸ਼ਿਕਾਇਤ ਮਿਲ ਰਹੀ ਹੈ। ਅਜਿਹੀ ਖਬਰ ਹੈ ਕਿ iOS ਮੋਬਾਈਲ ਯੂਜ਼ਰਜ਼ ਨੂੰ ਪਾਪੂਲਰ ਐਪਸ ਵਰਗੇ PUBG Mobile, Spotify, tinder ਤੇ Tinder ਦੀ ਵਰਤੋਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਾਰੇ ਐਪਸ iOS ਪਲੇਟਫਾਰਮ 'ਤੇ ਲਗਾਤਾਰ ਕ੍ਰੈਸ਼ ਕਰ ਰਹੇ ਹਨ। ਹਾਲਾਂਕਿ ਹਾਲੇ ਤਕ ਇਨ੍ਹਾਂ ਐਪਸ ਦੇ ਕ੍ਰੈਸ਼ ਹੋਣ ਦੇ ਕਾਰਨ ਦਾ ਸਾਫ ਪਤਾ ਨਹੀਂ ਚਲ ਸਕਿਆ ਹੈ ਪਰ ਗਲਤ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਾਪੂਲਰ ਐਪਸ ਡਾਊਨ ਹੋਣ ਦੀ ਵਜ੍ਹਾ Facebook ਦੀ ਸਾਫਟਵੇਅਰ ਕਿੱਟ ਹੈ ਕਿਉਂਕਿ ਕਈ ਐਪ ਯੂਜ਼ਰ ਲਾਗਇੰਨ ਕਰਨ ਲਈ SDK ਦੀ ਵਰਤੋਂ ਕਰਦੇ ਹਨ।

DownDetector ਵੈੱਬਸਾਈਟ ਮੁਤਾਬਕ PUBG Mobile, Spotify ਤੇ Pinterest ਐਪ ਮੌਜੂਦਾ ਸਮੇਂ 'ਚ ਯੂਜ਼ਰਜ਼ ਦੇ ਲਈ ਡਾਊਨ ਚੱਲ ਰਿਹਾ ਹੈ। Facebook ਨੇ GitHub ਦੀ ਇਕ ਪੋਸਟ 'ਚ ਕਿਹਾ ਕਿ ਉਸ ਦੇ ਕੋਲ ਪੂਰੇ ਮਾਮਲੇ ਦੀ ਜਾਣਕਾਰੀ ਹੈ ਤੇ ਉਸ ਵੱਲੋਂ iOS ਯੂਜ਼ਰ ਦੀ ਸਮੱਸਿਆ ਜਲਦੀ ਹੱਲ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਾਪੂਲਰ ਐਪਸ ਦੇ ਡਾਊਨ ਦੀ ਸ਼ਿਕਾਇਤ ਯੂਜ਼ਰ ਵੱਲੋਂ ਸੋਸ਼ਲ ਨੈੱਟਵਰਕਿੰਗ ਸਾਈਟ Twitter 'ਤੇ ਦਰਜ ਕਰਵਾਈ ਜਾ ਰਹੀ ਹੈ। ਅਜਿਹੇ 'ਚ ਮਾਈਕ੍ਰੋ ਬਲਾਗਿੰਗ ਸਾਈਟ 'ਤੇ #Spotify ਦਾ ਟ੍ਰੇਂਡ ਨਿਕਲਿਆ ਹੈ। PUBG ਮੋਬਾਈਲ ਵੱਲੋਂ ਵੀ Twitter 'ਤੇ ਇਸ ਦੀ ਜਾਣਕਾਰੀ ਦਿੱਤੀ ਗਈ।

PUBG ਵੱਲੋਂ ਕਿਹਾ ਗਿਆ ਹੈ ਜ਼ਿਆਦਤਰ ਗੇਮਿੰਗ ਐਪਸ ਡਾਊਨ ਚੱਲ ਰਹੇ ਹਨ ਤੇ PUBG ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ ਤੇ ਮਾਮਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ 'ਚ ਲੋਕਾਂ ਨੂੰ ਧੀਰਜ ਬਣਾਏ ਰੱਖਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਐਂਡਰਾਈਡ ਤੇ ਵੈੱਬ ਯੂਜ਼ਰਜ਼ ਨੂੰ ਇਨ੍ਹਾਂ ਐਪਸ ਦੀ ਵਰਤੋਂ 'ਚ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।

Posted By: Ravneet Kaur