ਨਵੀਂ ਦਿੱਲੀ, ਆਈਏਐਨਐਸ : Google ਵੱਲੋਂ ਇਕ ਨਵਾਂ ਐਪ App Review ਲਾਂਚ ਕੀਤਾ ਗਿਆ ਹੈ।ਇਹ ਐਪ Google Play Store ਦੇ ਬਾਕੀ ਐਪ ਦੀ ਨਿਗਰਾਨੀ ਕਰੇਗਾ। ਮਤਲਬ ਜੇਕਰ ਐਪ ਡਿਵੈਲਪਰਜ਼ ਤੇ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨਿਯਮਾਂ ਦਾ ਉਲੰਘਣ ਕਰਦੀ ਹੈ ਤਾਂ Google ਦਾ ਨਵਾਂ ਐਪ ਤੁਰੰਤ ਉਸ ਐਪ ਦੀ ਪਛਾਣ ਕਰੇਗਾ। ਨਾਲ ਹੀ ਅਜਿਹਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ Google ਕਾਰਵਾਈ ਵੀ ਹੋਵੇਗੀ। Google ਵੱਲੋਂ ਐਪ ਰਿਵਿਊ ਪ੍ਰੋਸੈਸ ਲਈ ਨਵੇਂ ਐਪ ਨੂੰ ਲਾਂਚ ਕੀਤਾ ਗਿਆ ਹੈ।


ਯੂਜ਼ਰਜ਼ ਨੂੰ ਹੋਵੇਗੀ ਇਹ ਸਹੂਲਤ


Google ਨੇ ਕਿਹਾ ਕਿ ਨਵੇਂ ਪ੍ਰੋਸੈਸ ਦੇ ਆਉਣ ਤੋਂ ਬਾਅਦ ਮੋਬਾਈਲ ਐਪ ਇਵੈਂਟ੍ਰੀ ਕੁਆਲਿਟੀ ਬਿਹਤਰ ਹੋਵੇਗੀ। ਮੌਜੂਦਾ ਸਮੇਂ 'ਚ ਐਪ ਡਿਵੈਲਪਰਜ਼ ਪੈਸਿਆਂ ਲਈ AdMob ਤੇ Ad Manager ਦਾ ਚੌਣ ਕਰਦੇ ਹਨ। ਨਵੇਂ ਐਪ ਦੇ ਰਿਵਿਊ ਪ੍ਰੋਸੈਸ ਨਾਲ ਐਪ 'ਚ ਗਲਤ ਤਰੀਕੇ ਨਾਲ ਇਸ਼ਤਿਹਾਰ ਐਪ ਕਰਨ ਵਾਲਿਆਂ 'ਤੇ ਕਾਰਵਾਈ ਕਰੇਗਾ। ਇਸ ਯੂਜ਼ਰਜ਼ ਨੂੰ ਬਿਹਤਰ ਐਪ ਕੁਆਲਿਟੀ ਮਿਲੇਗੀ। ਕੰਪਨੀ ਨੇ ਮੰਗਲਵਾਰ ਨੂੰ ਇਕ ਬਲਾਗ ਪੋਸਟ 'ਚ ਕਿਹਾ ਇਸ ਪ੍ਰਕਿਰਿਆ ਨਾਲ ਲੰਘਣ 'ਤੇ ਡਿਵੈੱਲਪਰਜ਼ ਨੂੰ ਐਕਸ਼ਨ ਫੀਡਬੈਕ ਨਾਲ ਆਪਣੇ ਸਾਰੇ ਐਪ ਦੇ ਅਪ੍ਰੂਵਲ ਦੀ ਸਥਿਤੀ ਬਾਰੇ ਯੂਨੀਫਾਈਡ ਨਿਊ ਮਿਲੇਗਾ।


ਇਸ ਤਰ੍ਹਾਂ ਕਰੇਗਾ ਕੰਮ


App Reviews ਨੂੰ ਇਸ ਸਾਲ ਹੋਲੀ-ਹੋਲੀ ਦੋ ਫੀਚਰਜ਼ ਨਾਲ ਲਾਂਚ ਕੀਤਾ ਜਾਵੇਗਾ। ਇਸ 'ਚ app readings ਤੇ app claiming ਵਰਗੇ ਫੀਚਰਜ਼ ਮਿਲਣਗੇ। app readiness ਫੀਚਰਜ਼ ਤਹਿਤ ਪਬਲੀਸ਼ਰਜ਼ ਨੂੰ ਐਪ ਨੂੰ ਮਾਨੀਟਾਈਜ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਲਿੰਕ ਐਪ ਨੂੰ ਰਿਵਿਊ ਪ੍ਰੋਸੈਸ ਤੋਂ ਲੰਘਣਾ ਪਵੇਗਾ। app claiming ਫੀਚਰ 'ਚ ਪਬਲੀਸ਼ਰਜ਼ ਨੂੰ ਐਪ ਦੀ ਇਕ ਵਿਸਥਾਰਿਤ ਲਿਸਟ ਦੇਣੀ ਪਵੇਗੀ। Google ਨੇ ਕਿਹਾ ਸੀ ਕਿ ਉਸ ਪਾਸਿਓਂ ਇਨ੍ਹਾਂ ਐਪ ਪਰਚੇਜ 'ਤੇ ਸਾਰੇ ਡਿਵੈਲਪਰਜ਼ ਤੋਂ 15 ਫੀਸਦ ਰੇਟ ਚਾਰਜ ਲਿਆ ਜਾਵੇਗਾ। ਜਿਸ ਦੀ ਸਾਲਾਨਾ ਸੇਲ 1 ਮਿਲੀਅਨ ਡਾਲਰ ਤੋਂ ਜ਼ਿਆਦਾ ਹੋਵੇਗੀ। Google ਦੀ ਨਵੀਂ ਪਾਲਸੀ ਇਸ ਸਾਲ ਜੁਲਾਈ ਤੋਂ ਪ੍ਰਭਾਵੀ ਹੋ ਜਾਵੇਗੀ।

Posted By: Ravneet Kaur