ਨਵੀਂ ਦਿੱਲੀ, ਟੈੱਕ ਡੈਸਕ: ਸੈਮਸੰਗ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਆਪਣੇ ਸਮਾਰਟਫੋਨ 'ਤੇ ਬੰਪਰ ਡਿਸਕਾਊਂਟ ਦੇਣ ਜਾ ਰਿਹਾ ਹੈ। ਇਸ ਸੇਲ ਦੌਰਾਨ ਗਾਹਕਾਂ ਨੂੰ 57 ਫੀਸਦੀ ਤਕ ਘੱਟ ਕੀਮਤ 'ਤੇ ਸਮਾਰਟਫੋਨ ਖਰੀਦਣ ਦਾ ਮੌਕਾ ਮਿਲੇਗਾ। ਇਹ ਸੇਲ 23 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ 'ਚ ਕੰਪਨੀ ਦੇ ਬਜਟ ਫੋਨਾਂ ਤੋਂ ਲੈ ਕੇ ਫਲੈਗਸ਼ਿਪ ਫੋਨਾਂ 'ਤੇ ਭਾਰੀ ਛੋਟ ਮਿਲੇਗੀ। ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੈਮਸੰਗ ਨੇ ਆਪਣੇ ਫੋਨਾਂ 'ਤੇ ਮਿਲਣ ਵਾਲੀ ਛੋਟ ਦਾ ਵੀ ਐਲਾਨ ਕਰ ਦਿੱਤਾ ਹੈ। ਅਸੀਂ ਤੁਹਾਨੂੰ ਸੈਮਸੰਗ ਦੇ ਉਨ੍ਹਾਂ ਹੀ ਫੋਨਾਂ ਦੇ ਫੀਚਰਜ਼ ਅਤੇ ਕੀਮਤ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ ਸੇਲ ਲਈ ਉਪਲਬਧ ਹਨ

ਕਿਹੜੇ ਹਨ ਉਹ ਸਮਾਰਟਫ਼ੋਨ ?

Samsung Galaxy S22: ਇਹ ਸੈਮਸੰਗ ਫੋਨ Qualcomm Snapdragon 8 Gen 1 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਹਾਲਾਂਕਿ Samsung Galaxy S22 ਦੀ ਕੀਮਤ 1,01,999 ਰੁਪਏ ਹੈ ਪਰ ਫਲਿੱਪਕਾਰਟ ਸੇਲ ਦੌਰਾਨ ਗਾਹਕਾਂ ਨੂੰ ਇਸ ਫੋਨ ਨੂੰ 59,999 ਰੁਪਏ 'ਚ ਖਰੀਦਣ ਦਾ ਆਪਸ਼ਨ ਮਿਲ ਰਿਹਾ ਹੈ।

Samsung Galaxy F23 5G: ਸੈਮਸੰਗ ਦੇ Galaxy F23 5G ਸਮਾਰਟਫੋਨ ਦੀ ਕੀਮਤ 22,999 ਰੁਪਏ ਹੈ। ਪਰ ਇਸ ਸੇਲ ਦੌਰਾਨ ਇਹ ਫੋਨ 10,999 ਰੁਪਏ 'ਚ ਮਿਲੇਗਾ। ਇਸ ਫੋਨ 'ਚ Qualcomm Snapdragon 750G ਪ੍ਰੋਸੈਸਰ ਹੈ ਅਤੇ ਨਾਲ ਹੀ ਇਸ 'ਚ 120 Hz ਦਾ ਰਿਫਰੈਸ਼ ਰੇਟ ਵੀ ਦਿੱਤਾ ਗਿਆ ਹੈ। ਇਸ ਫੋਨ 'ਚ ਫੁੱਲ HD ਡਿਸਪਲੇਅ ਮੌਜੂਦ ਹੈ।

Samsung Galaxy S21 FE 5G: ਇਸ ਸੇਲ ਦੌਰਾਨ ਕੰਪਨੀ Galaxy S21 FE 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ। ਇਸ ਫੋਨ ਦੀ ਕੀਮਤ 74,999 ਰੁਪਏ ਹੈ ਪਰ ਤੁਹਾਨੂੰ ਇਹ ਸੇਲ 'ਚ 31,999 ਰੁਪਏ 'ਚ ਮਿਲਣ ਜਾ ਰਹੇ ਹਨ।

Samsung Galaxy F13: ਬਜਟ ਸੈਗਮੈਂਟ 'ਚ ਵੀ ਕੰਪਨੀ ਨੇ ਆਪਣੇ Galaxy F13 ਨੂੰ ਰੱਖਿਆ ਹੈ। ਹਾਲਾਂਕਿ ਫੋਨ ਦੀ ਕੀਮਤ 14,999 ਰੁਪਏ ਹੈ ਪਰ ਇਸ ਸੇਲ ਦੌਰਾਨ ਗਾਹਕਾਂ ਨੂੰ ਇਹ 8,499 ਰੁਪਏ 'ਚ ਮਿਲੇਗਾ। ਇਸ 'ਚ 6.6 ਇੰਚ ਦੀ ਫੁੱਲ HD ਡਿਸਪਲੇਅ ਹੈ। ਫ਼ੋਨ ਵਿੱਚ 50 MP ਦਾ ਮੁੱਖ ਬੈਕ ਕੈਮਰਾ ਉਪਲਬਧ ਹੈ।

Posted By: Sandip Kaur