ਨਵੀਂ ਦਿੱਲੀ, ਜੇਐੱਨਐੱਨ : ਐਕਸਰਸਾਈਜ਼ (Excersie) ਸਿਹਤ ਲਈ ਕਾਫੀ ਫ਼ਾਇਦੇਮੰਦ ਹੁੰਦੀ ਹੈ। ਕਈ ਲੋਕ ਆਪਣੇ ਆਪ ਨੂੰ ਫਿਟ ਰੱਖਣ ਲਈ Gym ਜਾਂਦੇ ਹਨ ਤਾਂ ਦੂਜੇ ਪਾਸੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ Gym ਨਹੀਂ ਮਿਲਦਾ ਹੈ। ਉਨ੍ਹਾਂ ਲੋਕਾਂ ਲਈ ਅੱਜ ਅਸੀਂ ਇੱਥੇ ਇਕ ਲਿਸਟ ਲੈ ਕੇ ਆਏ ਹਾਂ। ਇਸ ਲਿਸਟ ’ਚ ਕੁਝ ਨਿਟਨੇਸ ਮੋਬਾਈਲ ਐਪ ਦੀ ਜਾਣਕਾਰੀ ਮਿਲੇਗੀ। ਇਨ੍ਹਾਂ ਮੋਬਾਈਲ ਦੇ ਜ਼ਰੀਏ ਘਰ ’ਚ ਰਹਿ ਕੇ ਐਕਸਰਸਾਈਜ਼ ਕੀਤੀ ਜਾ ਸਕਦੀ ਹੈ।

8fit Workouts & Meal Planner

8fit Workouts & Meal Planner ਦੇ ਰੂਪ ’ਚ ਕੰਮ ਕਰਦਾ ਹੈ। ਇਸ ਐਪ ’ਚ ਯੂਜ਼ਰ ਨੂੰ ਐਕਸਰਸਾਈਜ਼ ਚਾਰਟ ਦੇ ਨਾਲ-ਨਾਲ ਪਲਾਨ ਕਰਨ ਦੀ ਸਹੂਲਤ ਮਿਲਦੀ ਹੈ। ਇਹ ਐਪ ਭਾਰ ਘੱਟ ਕਰਨ ਤੇ ਵਧਾਉਣ ’ਚ ਮਦਦ ਕਰਦਾ ਹੈ। ਗੂਗਲੇ ਪਲੇ-ਸਟੋਰ ’ਤੇ ਇਸ ਐਪ ਨੂੰ 4.3 ਅੰਕ ਦੀ ਰੇਟਿੰਗ ਮਿਲੀ ਹੈ। ਇਸ ਐਪ ਦਾ ਸਾਈਜ਼ 70ਐੱਮਬੀ ਹੈ।

Sweat: Fitness App For Women

Sweat: Fitness App ਨੂੰ ਖ਼ਾਸ ਤੌਰ ’ਤੇ ਔਰਤਾਂ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਦਾ ਸਾਈਜ਼ 60ਐੱਮਬੀ ਹੈ ਤੇ ਇਸ ਨੂੰ ਪਲੇ-ਸਟੋਰ ’ਤੇ 3.9 ਅੰਕ ਦੀ ਰੇਟਿੰਗ ਮਿਲੀ ਹੈ। ਇਹ ਐਪ ਯੂਜ਼ਰ ਨੂੰ ਅੱਗੇ ਵਧਾਉਣ ਤੇ ਆਪਣੇ ਟੀਚੇ ਤਕ ਪਹੁੰਚਣ ’ਚ ਮਦਦ ਕਰਦਾ ਹੈ। ਯੂਜ਼ਰਜ਼ ਨੂੰ ਇਸ ਐਪ ’ਚ ਐਕਸਰਸਾਈਜ਼ ਪਲਾਨ ਮਿਲਣਗੇ।

Fastic Fasting App

ਇਸ ਮੋਬਾਈਲ ਐਪ ਦੀ ਮਦਦ ਨਾਲ ਯੂਜ਼ਰ ਆਪਣਾ ਭਾਰ ਆਸਾਨੀ ਨਾਲ ਘਟਾ ਸਕਦੇ ਹਨ। ਇਸ ਐਪ ’ਚ ਯੂਜ਼ਰਜ਼ ਨੂੰ ਤੰਦਰੁਸਤ ਰੱਖਣ ਲਈ ਕਈ ਸਾਰੇ ਤਰੀਕੇ ਦੱਸੇ ਜਾਂਦੇ ਹਨ। ਉੱਥੇ ਹੀ ਯੂਜ਼ਰ ਚੰਗੀ ਹੈਲਥ, ਲੰਬੀ ਉਮਰ, ਜ਼ਿਆਦਾ ਊਰਜਾ ਦੇ ਬਦਲ ਵੀ ਚੁਣ ਸਕਦੇ ਹਨ।

Posted By: Rajnish Kaur