ਜੇਐੱਨਐੱਨ, ਨਵੀਂ ਦਿੱਲੀ : ਹਰ ਤਨਖ਼ਾਹਭੋਗੀ ਮੁਲਾਜ਼ਮ, ਜਿਸ ਦਾ ਈਪੀਐੱਫ ਅਕਾਊਂਟ ਹੈ, ਉਸ ਨੂੰ ਆਪਣੇ ਅਕਾਊਂਟ ਲਈ ਕੇਵਾਈਸੀ ਪ੍ਰੋਸੈੱਸ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਤੁਹਾਨੂੰ ਆਨਲਾਈਨ ਕੇਵਾਈਸੀ ਪ੍ਰੋਸੈੱਸ ਪੂਰਾ ਕਰਨ ਦੀ ਸਹੂਲਤ ਦਿੰਦਾ ਹੈ। ਇਸ ਵਿਚ ਈ-ਕੇਵਾਈਸੀ ਵੈਰੀਫਿਕੇਸ਼ਨ ਲਈ ਆਧਾਰ ਤੇ ਪੈਨ ਨੰਬਰ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਡੇ ਕੋਲ ਵੀ ਈਪੀਐੱਫ ਅਕਾਊਂਟ ਹੈ ਤੇ ਤੁਹਾਡਾ ਕੇਵਾਈਸੀ (KYC) ਅਪਡੇਟ ਨਹੀਂ ਹੋਇਆ ਹੈ ਤਾਂ ਤੁਸੀਂ ਆਨਲਾਈਨ ਇਸ ਨੂੰ ਅਪਡੇਟ ਕਰਵਾ ਸਕਦੇ ਹੋ। ਜਾਣੋ ਕੀ ਹੈ ਤਰੀਕਾ-

  • ਸਭ ਤੋਂ ਪਹਿਲਾਂ ਤੁਸੀਂ ਈਪੀਐੱਫਓ ਪੋਰਟਲ 'ਤੇ ਜਾਣਾ ਹੈ ਤੇ ਯੂਏਐੱਨ (UAN) ਨੰਬਰ ਤੇ ਪਾਸਵਰਡ ਭਰ ਕੇ ਲੌਗਇਨ ਕਰਨਾ ਹੈ।
  • ਹੁਣ ਤੁਸੀਂ ਮੈਨੇਜ ਸੈਕਸ਼ਨ 'ਤੇ ਜਾਣਾ ਹੈ ਤੇ ਕੇਵਾਈਸੀ 'ਤੇ ਕਲਿੱਕ ਕਰਨਾ ਹੈ।
  • ਹੁਣ ਆਪਣੇ ਡਾਕਿਊਮੈਂਟਸ ਅਨੁਸਾਰ ਨਾਂ, ਬੈਂਕ ਅਕਾਊਂਟ, ਪੈਨ ਨੰਬਰ ਤੇ ਆਧਾਰ ਆਦਿ ਦੀ ਜਾਣਕਾਰੀ ਦੇ ਕੇ ਆਪਣਾ ਕੇਵਾਈਸੀ ਅਪਡੇਟ ਕਰੋ। ਹੁਣ ਸੇਵ 'ਤੇ ਕਲਿੱਕ ਕਰੋ। ਹੁਣ ਤੁਹਾਡਾ ਡੇਟਾ ਪੈਂਡਿੰਗ ਕੇਵਾਈਸੀ ਸੈਕਸਨ 'ਚ ਸੇਵ ਹੋ ਜਾਵੇਗਾ।
  • ਜਦੋਂ ਡੇਟਾ ਮਿਲਾਨ ਹੋ ਜਾਵੇਗਾ ਤਾਂ ਡਾਕਿਊਮੈਂਟਸ ਲਈ ਵੈਰੀਫਾਈ ਦਾ ਸਾਈਨ ਆ ਜਾਵੇਗਾ।
  • ਹੁਣ ਤੁਹਾਨੂੰ ਆਪਣੇ ਐਂਪਲਾਇਰ ਨੂੰ ਦਸਾਤਵੇਜ਼ ਪ੍ਰਮਾਣ ਸਬਮਿਟ ਕਰਨੇ ਪੈਣਗੇ।
  • ਈਪੀਐੱਫਓ ਕੇਵਾਈਸੀ ਲਈ ਤੁਹਾਡਾ ਬੈਂਕ ਅਕਾਊਂਟ, ਪੈਨ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਰਾਸ਼ਨ ਕਾਰਡ ਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਨਾਲ ਜੁੜੀ ਜਾਣਕਾਰੀ ਮੰਗਦਾ ਹੈ। ਇਕ ਵਾਰ ਜਦੋਂ ਕੇਵਾਈਸੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਉਦੋਂ ਤੁਸੀਂ ਇਸ ਨੂੰ ਈਪੀਐੱਫਓ ਦੇ ਯੂਏਐੱਨ ਪੋਰਟਲ ਦੇ ਕੇਵਾਈਸੀ ਸੈਕਸ਼ਨ 'ਤੇ ਦੇਖ ਸਕਦੇ ਹੋ।
  • ਈਪੀਐੱਫਓ ਪੋਰਟਲ ਮੈਂਬਰ ਨੂੰ ਆਨਲਾਈਨ ਕੇਵਾਈਸੀ ਡਿਟੇਲ ਅਪਡੇਟ ਕਰਨ ਜਾਂ ਬਦਲਣ ਦੀ ਸਹੂਲਤ ਵੀ ਦਿੰਦਾ ਹੈ। ਇਸ ਨੂੰ ਯੂਏਐੱਨ ਈਪੀਐੱਫਓ ਪੋਰਟਲ 'ਤੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰ ਕੇ ਕੀਤਾ ਜਾ ਸਕਦਾ ਹੈ ਜੋ ਮੈਂਬਰ ਆਪਣੀਆਂ ਕੇਵਾਈਸੀ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ, ਉਨ੍ਹਾਂ ਨੂੰ ਬਿਨਾਂ ਐਂਪਲਾਇਰ ਦੇ ਸਬੂਤਾਂ ਦੇ ਆਨਲਾਈਨ ਪੀਐੱਫ ਨਿਕਾਸੀ ਦਾ ਕਲੇਮ ਕਰਨ ਦੀ ਇਜਾਜ਼ਤ ਮਿਲਦੀ ਹੈ।
  • ਜੇਕਰ ਤੁਹਾਨੂੰ ਈਪੀਐੱਫ ਨਿਕਾਸੀ, ਟਰਾਂਸਫਰ ਜਾਂ ਕੇਵਾਈਸੀ ਸਬੰਧੀ ਕੋਈ ਸਮੱਸਿਆ ਹੈ ਤਾਂ ਤੁਹਾਡੇ ਲਈ ਈਪੀਐੱਫਓ ਦੀ ਈਪੀਐੱਫਆਈ ਸ਼ਿਕਾਇਤ ਪ੍ਰਬੰਧ ਪ੍ਰਣਾਲੀ ਹੈ। ਈਪੀਐੱਫ ਖਾਤਾਧਾਰਕ ਆਪਣੀ ਸ਼ਿਕਾਇਤ ਇੱਥੇ ਦਰਜ ਕਰਵਾ ਸਕਦੇ ਹਨ। ਇਹ ਪੋਰਟਲ ਈਪੀਐੱਫ ਖਾਤਾਧਾਰਕਾਂ, ਈਪੀਐੱਸ ਪੈਨਸ਼ਨਰਾਂ ਤੇ ਕੰਪਨੀ ਲਈ ਹੈ।

Posted By: Seema Anand