ਆਟੋ ਡੈਸਕ, ਨਵੀਂ ਦਿੱਲੀ : Tata Tigor Electric Facelift Launch : ਦੇਸ਼ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਭਾਰਤ ’ਚ ਆਪਣੀ Tigor EV ਫੇਸਲਿਫਟ ਦੀ ਲਾਂਚਿੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ’ਚ ਹੈ, ਇਸ ਕਾਰ ਨੂੰ ਭਾਰਤੀ ਸੜਕਾਂ ’ਤੇ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਇਸਦੇ ਡਿਜ਼ਾਈਨ ’ਚ ਮੌਜੂਦਾ ਮਾਡਲ ਦੀ ਝਲਕ ਦੇਖਣ ਨੂੰ ਮਿਲਦੀ ਹੈ। ਆਓ ਤੁਹਾਨੂੰ ਦੱਸਦੇ ਹਾਂ, ਇਸ ਅਪਕਮਿੰਗ ਟਾਟਾ ਟਿਗੋਰ ਈਵੀ ’ਚ ਕੰਪਨੀ ਕੀ ਨਵੇਂ ਫੀਚਰਜ ਨੂੰ ਸ਼ਾਮਿਲ ਕਰ ਸਕਦੀ ਹੈ।

ਦੋ ਵੇਰੀਐਂਟਸ ਨਾਲ ਇੰਨੀ ਹੋਵੇਗੀ ਰੇਂਜ : Tata Tigor EV ਫੇਸਲਿਫਟ ਨੂੰ ਦੋ ਵੇਰੀਐਂਟਸ ਨਾਰਮਲ ਅਤੇ ਐਕਸਟੇਂਡੇਡ ਰੇਂਜ ’ਚ ਪੇਸ਼ ਕੀਤਾ ਜਾ ਸਕਦਾ ਹੈ, ਇਸ ’ਚ ਕੰਪਨੀ ਦੋ ਬੈਟਰੀ ਪੈਕ 16.2kWh ਅਤੇ 21.5kWh ਦਾ ਇਸਤੇਮਾਲ ਕਰੇਗੀ। ਜਿਸਦੇ ਪਾਵਰਟ੍ਰੇਨ ਸਿਸਟਮ ’ਚ 70V 3 ਫੇਜ਼ ਇੰਡਕਸ਼ਨ ਮੋਟਰ ਦਿੱਤੀ ਜਾਵੇਗੀ। ਜੋ 41bhp ਦੀ ਪਾਵਰ ਅਤੇ 105Nm ਦਾ ਟਾਰਕ ਪ੍ਰਦਾਨ ਕਰਨ ’ਚ ਸਮਰੱਥ ਹੋਵੇਗੀ। ਡ੍ਰਾਈਵਿੰਗ ਰੇਂਜ ਦੀ ਗੱਲ ਕਰੀਏ ਤਾਂ ਇਸਦਾ ਸਟੈਂਡਰਡ ਮਾਡਲ 165km ਤਕ ਦੀ ਰੇਂਜ ਦੇਵੇਗਾ, ਉਥੇ ਹੀ ਐਕਸਟੇਂਡੇਡ ਮਾਡਲ ਸਿੰਗਲ ਚਾਰਜ ’ਚ 213 ਕਿਮੀ ਤਕ ਚੱਲਣ ’ਚ ਸਮਰੱਥ ਹੋਵੇਗਾ।

ਡਿਜ਼ਾਈਨ ’ਚ ਮਾਮੂਲੀ ਹੋਵੇਗਾ ਬਦਲਾਅ

ਟਾਟਾ ਟਿਗੋਰ ਈਵੀ ਫੇਸਲਿਫਟ ’ਚ ਨੀਲੇ ਰੰਗ ਦੀ ਹਾਈਲਾਈਟਸ ਅਤੇ ਤ੍ਰਿਕੋਣ ਏਰਾ ਪੈਟਰਨ ਗਰਿੱਲ ਦੇ ਨਾਲ ਆਵੇਗੀ। ਇਸਦੇ ਚਾਰਜਿੰਗ ਸਾਕੇਟ ਨੂੰ ਗਰਿੱਲ ’ਚ ਸਲਾਟ ਕੀਤਾ ਜਾਵੇਗਾ। ਉਥੇ ਹੀ ਕੈਬਿਨ ਸਟੈਂਡਰਡ ਟਿਗਾਰ ਨਾਲ ਕਾਫੀ ਮੇਲ ਖਾਵੇਗਾ। ਇਸਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ’ਚ ਪਰੰਪਾਰਿਕ ਆਰਪੀਐੱਮ ਗੇਜ ਦੇ ਸਥਾਨ ’ਤੇ ਕੰਪਨੀ ਚਾਰਜ ਮੀਟਰ ਦੇ ਨਾਲ ਕੈਬਿਨ ਦੇ ਅੰਦਰ ਨੀਲੀ ਹਾਈਲਾਈਟ ਦਾ ਪ੍ਰਯੋਗ ਕਰ ਸਕਦੀ ਹੈ।

Posted By: Ramanjit Kaur