ਟਾਟਾ ਮੋਟਰਜ਼ (Tata Motors) ਨੇ ਫੈਸਟਿਵ ਸੀਜ਼ਨ (Festive Season) ਦੀਆਂ ਆਪਣੀਆਂ ਤਿਆਰੀਆਂ ਨੂੰ ਨਵਾਂ ਬੂਸਟ ਦਿੰਦੇ ਹੋਏ ਅੱਜੇ ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tata Tiago EV ਲਾਂਚ ਕਰ ਦਿੱਤੀ। ਟਾਟਾ ਮੋਟਰਜ਼ ਦਾ ਘਰੇਲੂ ਇਲੈਕਟ੍ਰਿਕ ਕਾਰ ਬਾਜ਼ਾਰ (Indian Electric Car Market) 'ਚ ਪਹਿਲਾਂ ਤੋਂ ਦਬਦਬਾ ਹੈ ਤੇ ਹੁਣ ਪਹਿਲੀ ਹੈਚਬੈਕ ਇਲੈਕਟ੍ਰਿਕ ਵ੍ਹੀਕਲ ਦੇ ਲਾਂਚ ਹੋਣ ਨਾਲ ਕੰਪਨੀ ਦਾ ਵੱਕਾਰ ਹੋਰ ਵਧਣ ਦਾ ਅਨੁਮਾਨ ਹੈ। ਗਾਹਕ ਵੀ ਟਾਟਾ ਟਿਆਗੋ ਦੇ ਈਵੀ ਅਵਤਾਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।

ਪਹਿਲਾਂ ਤੋਂ ਟਾਟਾ ਦੀਆਂ ਇਹ ਦੋ ਇਲੈਕਟ੍ਰਿਕ ਕਾਰਾਂ

ਟਾਟਾ ਮੋਟਰਜ਼ ਪਹਿਲਾਂ ਹੀ ਐੱਸਯੂਵੀ ਤੇ ਸੇਡਾਨ ਕੈਟਾਗਰੀ 'ਚ ਇਲੈਕਟ੍ਰਿਕ ਵ੍ਹੀਕਲ ਉਤਾਰ ਚੁੱਕੀ ਹੈ। ਐੱਸਯੂਵੀ ਸੈਗਮੈਂਟ ਵਾਲੀ ਟਾਟਾ ਨੈਕਸੌਨ ਈਵੀ (Tata Nexom EV) ਨੂੰ ਖਾਸਾ ਪਸੰਦ ਵੀ ਕੀਤਾ ਗਿਆ ਹੈ ਤੇ ਇਸੇ ਨੇ ਈਵੀ ਬਾਜ਼ਾਰ 'ਚ ਟਾਟਾ ਮੋਟਰਜ਼ ਦਾ ਦਬਦਬਾ ਬਣਾਇਆ ਹੈ। ਉੱਥੇ ਹੀ ਕੰਪਨੀ ਨੇ ਕੁਝ ਸਮਾਂ ਪਹਿਲਾਂ ਸੇਡਨਾ ਕੈਟਾਗਰੀ 'ਚ ਟਾਟਾ ਟਿਗੋਰ ਈਵੀ (Tata Tigor EV) ਨੂੰ ਪੇਸ਼ ਕੀਤਾ ਸੀ। ਹੁਣ ਹੈਚਬੈਕ 'ਚ ਵੀ ਕੰਪਨੀ ਨੇ ਗਾਹਕਾਂ ਨੂੰ ਇਲੈਕਟ੍ਰਿਕ ਵ੍ਹੀਕਲ ਦਾ ਬਦਲ ਦਿੱਤਾ ਹੈ। ਕੀਮਤ ਦੇ ਲਿਹਾਜ਼ ਨਾਲ ਵੀ ਇਸ ਨਵੀਂ ਇਲੈਕਟ੍ਰਿਕ ਵ੍ਹੀਕਲ ਨੂੰ ਹੱਥੋਂ-ਹੱਥ ਲਏ ਜਾਣ ਦੀ ਉਮੀਦ ਹੈ।

ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਰਹੀ ਗੱਲ ਕੀਮਤ ਦੀ ਤਾਂ ਪਹਿਲਾਂ ਤੋਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਨਾ ਸਿਰਫ਼ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੋਵੇਗੀ, ਬਲਕਿ ਇਸ ਦੀ ਕੀਮਤ 10 ਲੱਖ ਰੁਪਏ ਦੇ ਆਸ-ਪਾਸ ਰਹਿ ਸਕਦੀ ਹੈ। ਕੰਪਨੀ ਨੇ ਕਿਹਾ ਕਿ ਪਹਿਲੇ 10 ਹਜ਼ਾਰ ਗਾਹਕਾਂ ਲਈ ਇਸ ਕਾਰ ਦੀ ਐਕਸ-ਸ਼ੋਅਰੂਮ ਕੀਮਤ 8.49 ਲੱਖ ਰੁਪਏ ਰੱਖੀ ਗਈ ਹੈ। ਉੱਥੇ ਹੀ ਇਸ ਦੇ ਟਾਪ ਵੇਰੀਐਂਡ ਦੀ ਐਕਸ-ਸ਼ੋਅਰੂਮ ਕੀਮਤ 11.79 ਲੱਖ ਰੁਪਏ ਹੈ। ਟਾਟਾ ਟਿਗੋਰ ਈਵੀ ਹੁਣ ਤਕ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਸੀ ਜਿਸ ਦੀ ਐਕਸ-ਸ਼ੋਅਰੂਮ ਕੀਮਤ 12.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹੋਰਨਾਂ ਕੰਪਨੀਆਂ ਦੀ ਗੱਲ ਕਰੀਏ ਤਾਂ ਕੋਈ ਵੀ ਕੰਪਨੀ 20 ਲੱਖ ਰੁਪਏ ਤੋਂ ਘੱਟ ਦੀ ਰੇਂਜ 'ਚ ਇਲੈਕਟ੍ਰਿਕ ਵ੍ਹੀਕਲ ਆਫਰ ਨਹੀਂ ਕਰਦੀਆਂ ਹਨ।

ਭਾਰਤੀ ਈਵੀ ਬਾਜ਼ਾਰ 'ਚ ਟਾਟਾ ਦਾ ਦਬਦਬਾ

ਟਾਟਾ ਮੋਟਰਜ਼ ਨੂੰ ਹੁਣ ਤਕ ਇਲੈਕਟ੍ਰਿਕ ਵ੍ਹੀਕਲ ਸੈਗਮੈਂਟ 'ਚ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਕੰਪਨੀ ਦੀ ਟਾਟਾ ਨੈਕਸੌਨ ਈਵੀ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ ਹੈ। ਟਾਟਾ ਮੋਟਰਜ਼ ਦਾ ਭਾਰਤੀ ਇਲੈਕਟ੍ਰਿਕ ਕਾਰ ਬਾਜ਼ਾਰ ਦੀ 88 ਫ਼ੀਸਦ ਹਿੱਸੇਦਾਰੀ 'ਤੇ ਕਬਜ਼ਾ ਹੈ। ਕੰਪਨੀ ਨੇ ਅਗਸਤ 2022 'ਚ ਨੈਕਸੌਨ ਈਵੀ ਪ੍ਰਾਈਮ, ਨੈਕਸੌਨ ਈਵੀ ਮੈਕਸ ਤੇ ਟਿਗੋਰ ਈਵੀ ਨੂੰ ਮਿਲਾ ਕੇ ਕੁੱਲ 3,845 ਇਲੈਕਟ੍ਰਿਕ ਕਾਰਾਂ ਦੀ ਵਿਕਰੀ ਕੀਤੀ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਜੁਲਾਈ 2022 'ਚ 4,022 ਇਲੈਕਟ੍ਰਿਕ ਕਾਰਾਂ ਵੇਚੀਆਂ ਸਨ। ਹੁਣ ਟਿਆਗੋ ਈਵੀ ਦੇ ਆ ਜਾਣ ਨਾਲ ਵਿਕਰੀ ਦੇ ਹੋਰ ਵਧਣ ਦੀ ਉਮੀਦ ਹੈ।

Posted By: Seema Anand