ਜੇਐੱਨਐੱਨ, ਨਵੀਂ ਦਿੱਲੀ : DTH ਆਪਰੇਟਰ Tata Sky ਨੇ ਆਪਣੇ HD ਸੈਟ-ਟਾਪ ਬਾਕਸ ਦੀ ਕੀਮਤ 'ਚ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਕਟੌਤੀ ਕੀਤੀ ਸੀ ਤੇ ਹੁਣ ਇਕ ਵਾਰ ਫਿਰ ਤੋਂ ਇਸ ਦੀ ਕੀਮਤ ਨੂੰ ਘੱਟ ਕੀਤਾ ਗਿਆ ਹੈ। ਕਟੌਤੀ ਤੋਂ ਬਾਅਦ Tata Sky ਦੇ ਸੈਟ ਟਾਪ ਬਾਕਸ ਨੂੰ 1,399 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਨੂੰ ਇਕ ਸਪੈਸ਼ਲ ਆਫਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਹ ਆਫਰ ਕਦੋਂ ਤਕ ਵੈਧ ਹੈ, ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਹੈ।

1,399 ਰੁਪਏ 'ਚ ਖਰੀਦ ਪਾਓਗੇ Tata Sky ਦਾ HD ਸੈਟ-ਟਾਪ ਬਾਕਸ: ਕੰਪਨੀ ਇਸ ਸਮੇਂ 31.61 ਫੀਸਦੀ ਮਾਰਕਿਟ ਸ਼ੇਅਰ ਨਾਲ ਸਭ ਤੋਂ ਵੱਡੀ DTH ਆਪਰੇਟਰ ਕੰਪਨੀ ਹੈ। ਕੰਪਨੀ ਬੇਹੱਦ ਘੱਟ ਕੀਮਤ 'ਚ ਆਪਣੇ HD ਸੈਟ-ਟਾਪ ਬਾਕਸ 'ਚ ਉੁਪਲਬੱਧ ਕਰਵਾ ਰਹੀ ਹੈ। ਸੈਪਸ਼ਲ ਆਫਰ ਤਹਿਤ ਕੰਪਨੀ 1,399 ਰੁਪਏ 'ਚ HD STB ਨੂੰ ਖਰੀਦਿਆ ਜਾ ਸਕਦਾ ਹੈ, ਜੋ ਕਿ SD STB ਦੀ ਕੀਮਤ ਵਰਗੀ ਹੈ। ਕੰਪਨੀ ਦੇ ਇਸ ਫ਼ੈਸਲੇ ਤੋਂ HD ਕੁਨੈਕਸ਼ਨ ਦੀ ਗਿਣਤੀ ਵੱਧ ਸਕਦੀ ਹੈ। ਹਾਲਾਂਕਿ, ਇਹ ਧਿਆਨ ਰਹੇ ਕਿ ਇਹ ਸਿਰਫ਼ STB ਦੀ ਕੀਮਤ ਹੈ। ਜੇ ਤੁਸੀਂ ਕੁਨੈਕਸ਼ਨ ਲੈਂਦੇ ਹੋ ਤਾਂ ਤੁਹਾਡੇ ਐਡੀਸ਼ਨਲ ਇੰਸਟਾਲੇਸ਼ਨ ਤੇ ਇੰਜੀਨੀਅਰ ਵਿਜ਼ਿਟ ਚਾਰਜ ਦੇਣਾ ਹੋਵੇਗਾ।

Tata Sky SD/HD ਸੈਟ ਟਾਪ ਬਾਕਸ ਤੋਂ ਇਲਾਵਾ ਹੋਰ STBs ਦੀ ਗੱਲ ਕਰੀਏ ਤਾਂ Tata Sky Binge+ ਦੀ ਕੀਮਤ 5,999 ਰੁਪਏ ਹੈ। Tata Sky 4K ਦੀ ਕੀਮਤ 6,400 ਰੁਪਏ ਤੇ Tata Sky +4D ਦੀ ਕੀਮਤ 9,300 ਰੁਪਏ ਹੈ। ਜੇ ਕੰਪਨੀ ਤੁਹਾਡੇ ਇੰਨ੍ਹਾਂ ਤਿੰਨਾਂ STBs ਦੀ ਕੀਮਤ 'ਚ ਜੋ ਵੀ ਕਟੌਤੀ ਕਰਦੀ ਹੈ ਤਾਂ ਇਹ ਯੂਜ਼ਰਸ ਲਈ ਇਕ ਚੰਗੀ ਖ਼ਬਰ ਸਾਬਿਤ ਹੋ ਸਕਦੀ ਹੈ।

Posted By: Amita Verma