ਜੇਐੱਨਐੱਨ, ਨਵੀਂ ਦਿੱਲੀ : Tata Sky SD ਸੈੱਟ-ਟਾਪ ਬਾਕਸ ਯੂਜ਼ਰਜ਼ ਲਈ ਇਕ ਬੁਰੀ ਖ਼ਬਰ ਹੈ। ਕੰਪਨੀ ਨੇ ਆਪਣਾ SD ਸੈੱਟ-ਟਾਪ ਬਾਕਸ ਬੰਦ ਕਰ ਦਿੱਤਾ ਹੈ। ਕੰਪਨੀ ਦੀ ਵੈੱਬਸਾਈਟ ਤੋਂ ਵੀ ਇਸ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੰਪਨੀ ਦੇ ਸਿਰਫ਼ 4 ਸੈੱਟ-ਟਾਪ ਬਾਕਸ ਹੀ ਰਹਿ ਗਏ ਹਨ। ਇਨ੍ਹਾਂ ਵਿਚ Tata Sky Binge+, Tata Sky HD, Tata Sky 4K ਤੇ Tata Sky+ HD ਸ਼ਾਮਲ ਹਨ। ਇਹ ਕਦਮ ਕੰਪਨੀ ਨੇ HD ਸੈੱਟ ਟਾਪ ਬਾਕਸ 'ਤੇ ਡਿਸਕਾਊਂਟ ਮੁਹੱਈਆ ਕਰਵਾਉਣ ਤੋਂ ਬਾਅਦ ਉਠਾਇਆ ਹੈ।

DreamDTH ਵੈੱਬਸਾਈਟ ਮੁਤਾਬਿਕ, Tata Sky ਨੇ ਇਸ ਸੈੱਟ-ਟਾਪ ਬਾਕਸ ਨੂੰ 5 ਫਰਵਰੀ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੰਪਨੀ ਆਪਣੇ ਮੌਜੂਦਾ SD ਸੈੱਟ-ਟਾਪ ਬਾਕਸ ਖਪਤਕਾਰਾਂ ਲਈ ਸਰਵਿਸ ਜਾਰੀ ਰੱਖੇਗੀ ਜਾਂ ਨਹੀਂ। ਇਸ ਸੈੱਟ-ਟਾਪ ਬਾਕਸ ਦੇ ਬੰਦ ਹੋਣ ਤੋਂ ਬਾਅਦ ਕੰਪਨੀ ਦਾ HD ਸੈੱਟ-ਟਾਪ ਬਾਕਸ ਸਭ ਤੋਂ ਸਸਤਾ ਬਦਲ ਰਹਿ ਗਿਆ ਹੈ। ਆਓ ਜਾਣਦੇ ਹਾਂ ਕਿ Tata Sky ਦੇ ਬਾਕੀ ਦੇ ਸਾਰੇ ਸੈੱਟ-ਟਾਪ ਬਾਕਸ ਦੀ ਕੀਮਤ ਕੀ ਹੈ?

Tata Sky ਦੇ HD ਸੈੱਟ-ਟਾਪ ਬਾਕਸ 'ਚ ਕੀਤੀ ਗਈ ਸੀ ਕਟੌਤੀ : ਤੁਹਾਨੂੰ ਦੱਸ ਦੇਈਏ ਕਿ ਕਟੌਤੀ ਤੋਂ ਬਾਅਦ ਟਾਟਾ ਸਕਾਈ ਦੇ ਐੱਚਡੀ ਸੈੱਟ-ਟਾਪ ਬਾਕਸ ਨੂੰ 1,399 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਨੂੰ ਇਕ ਸਪੈਸ਼ਲ ਆਫਰ ਦੇ ਤੌਰ 'ਤੇ ਪੇਸ਼ ਕੀਤਾ ਸੀ। Tata Sky Binge+ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 5,999 ਰੁਪਏ ਹੈ। ਉੱਥੇ ਹੀ Tata Sky 4K ਦੀ ਕੀਮਤ 6,400 ਰੁਪਏ ਤੇ Tata Sky +HD ਦੀ ਕੀਮਤ 9,300 ਰੁਪਏ ਹੈ।

ਹੋਰ ਆਪ੍ਰੇਟਰਜ਼ ਦੇ ਸੈੱਟ-ਟਾਪ ਬਾਕਸ ਦੀ ਕੀਮਤ : Dish NXT HD STB ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 1,590 ਰੁਪਏ ਹੈ। DishNXT SD ਬਾਕਸ ਦੀ ਕੀਮਤ 1,490 ਰੁਪਏ ਹੈ, ਉੱਥੇ ਹੀ D2h ਦੇ HD STB ਦੀ ਕੀਮਤ 1,699 ਰੁਪਏ ਹੈ। ਇਸ ਤੋਂ ਇਲਾਵਾ ਬੇਸਿਕ SD STB ਦੀ ਕੀਮਤ 1,599 ਰੁਪਏ ਹੈ ਤੇ ਇਸ ਦੇ HD RF STB ਦੀ ਕੀਮਤ 1,799 ਰੁਪਏ ਹੈ। Airtel Digital TV ਦੇ SD ਬਾਕਸ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1,100 ਰੁਪਏ ਹੈ। ਉੱਥੇ ਹੀ HD ਬਾਕਸ ਦੀ ਕੀਮਤ 1,300 ਰੁਪਏ ਹੈ।

Posted By: Seema Anand