ਜੇਐੱਨਐੱਨ, ਨਵੀਂ ਦਿੱਲੀ : Tata Motors ਭਾਰਤ ਦੀ ਮੁੱਖ ਆਟੋਮੋਟਿਵ ਬ੍ਰਾਂਡ ਟਾਟਾ ਮੋਟਰਜ਼ ਨੇ ਆਪਣੀ ਪ੍ਰੀਮਿਅਮ ਐੱਸਯੂਵੀ, ਆਲ ਨਿਊ ਸਫਾਰ ਨੂੰ ਰੀ-ਲਾਂਚ ਕੀਤਾ ਹੈ। ਸੱਤ ਸੀਟ ਦੇ ਵਰਜ਼ਨ ਵਾਲੇ ਨਿਊ ਸਫਾਰੀ ਨੂੰ ਆਕਰਸ਼ਿਤ ਡਿਜ਼ਾਈਨ, ਬੇਜੋੜ ਵਰਸੇਟਿਲਿਟੀ, ਸੁੰਦਰ ਤੇ ਆਰਾਮਦਾਇਕ ਇੰਟੀਰਿਅਰਸ ਤੇ ਦਮਦਾਰ ਪਰਫਾਰਮੈਂਸ ਵਾਲਾ ਹੈ।

ਕੰਪਨੀ ਪ੍ਰਬੰਧਨ ਦਾ ਕਹਿਣਾ ਹੈ ਕਿ ਨਵਾਂ ਐੱਸਯੂਵੀ ਗਾਹਕਾਂ ਦੀ ਆਧੁਨਿਕ, ਬਹੁਆਯਾਮੀ ਜੀਵਨਸ਼ੈਲੀ ਦੀਆਂ ਜ਼ਰੂਰਤਾਂ ਨੂੰ ਬਖ਼ੁਬੀ ਪੂਰਾ ਕਰਦੇ ਹਨ। ਨਵੀਂ ਸਫਾਰੀ ਹੁਣ ਗਾਹਕਾਂ ਦੇ ਨਜ਼ਦੀਕੀ ਟਾਟਾ ਮੋਟਰਜ਼ ਦੀ ਡੀਲਰਸ਼ਿਪ ਕੋਲ ਉਪਲਬੱਧ ਹੈ। ਸੱਤ ਸੀਟ ਵਾਲੇ ਇਸ ਨਵੇਂ ਵਰਜ਼ਨ ਵਾਲੇ ਟਾਟਾ ਸਫਾਰੀ ਦੀ ਸ਼ੁਰੂਆਤੀ ਕੀਮਤ 14.69 ਲੱਖ ਰੁਪਏ ਐਕਸ ਸ਼ੋਅਰੂਮ ਹੈ। ਟਾਟਾ ਮੋਟਰਜ਼ ਨੇ ਸਫਾਰੀ ਦੇ ਐਂਡਵੇਚਰ ਪਰਸੋਨਾ ਦਾ ਅਨਵੇਲਿੰਗ ਕੀਤੀ ਹੈ। ਇਸ ਦਾ ਲੁੱਕ ਬੇਹੱਦ ਪ੍ਰਭਾਵੀ ਤੇ ਮਜ਼ਬੂਤ ਹੈ ਜੋ ਗਾਹਕਾਂ ਨੂੰ ਐੱਸਯੂਵੀ ਚੁਣਨ ਦਾ ਵਿਕਲਪ ਦਿੰਦਾ ਹੈ। ਐਡਵੇਂਚਰ ਪਰਸੋਨਾ ਟ੍ਰਾਪਿਕਲ ਮਿਸਟ ਰੰਗ 'ਚ ਮੌਜੂਦ ਹੈ।

ਨਵੀਂ ਸਫਾਰੀ ਲਾਂਚ ਦੇ ਮੌਕੇ 'ਤੇ ਟਾਟਾ ਮੋਟਰਜ਼ ਦੇ ਐੱਮਡੀ ਸਹਿ ਸੀਈਓ ਗੁੰਏਟਰ ਬੁਸ਼ੇਕਕਾ ਕਹਿਣਾ ਹੈ ਕਿ ਸਾਡੀ ਨਵੀਂ ਫਲੈਗਸ਼ਿਪ ਸਫਾਰੀ ਐੱਸਯੂਵੀ ਨੂੰ ਪਸੰਦ ਕਰਨ ਵਾਲੇ ਗਾਹਕਾਂ ਦੀ ਹਰ ਲੋੜ ਨੂੰ ਪੂਰਾ ਕਰਦਾ ਹੈ। ਸਾਲ 2020 'ਚ ਲਾਂਚ ਕੀਤੀ ਗਈ ਕਾਰਾਂ ਤੇ ਐੱਸਯੂਵੀ ਦੀ ਨਿਊ ਫਾਰ ਏਵਰ ਰੇਂਜ਼ 'ਚ ਸਭ ਤੋਂ ਅੱਗੇ ਹੈ। ਟਾਟਾ ਮੋਟਰਜ਼ ਦੇ ਰਣਨੀਤਿਕ ਬਦਲਾਅ 'ਚ ਇਹ ਮਹੱਤਵਪੂਰਨ ਉਪਲਬੱਧੀਆਂ ਨਾਲ ਹੈ। ਨਵੀਂ ਸਫਾਰੀ ਤੇਜ਼ੀ ਨਾਲ ਵੱਧ ਰਹੇ ਐੱਸਯੂਵੀ ਮਾਰਕਿਟ ਸੈਗਮੈਂਟ 'ਚ ਮੌਜੂਦਾ ਸਮੇਂ 'ਚ ਗਾਹਕਾਂ ਨੂੰ ਨਵੀਂ ਆਪਸ਼ਨ ਦੇਵੇਗੀ। ਇਸ ਦੀ ਬੇਜੋੜ ਬਿਲਡ ਕਵਾਲਿਟੀ ਤੇ ਪ੍ਰੀਮਿਅਮ ਫਿਨਿਸ਼ ਪਾਵਰ ਤੇ ਪਰਫਾਰਮੈਂਸ ਬ੍ਰਾਂਡ ਸ਼ਾਨਦਾਰ ਖ਼ਾਸਿਅਤ ਨਾਲ ਹੈ। ਇਸ 'ਚ ਸੁਰੱਖਿਆ, ਸਟਾਈਲ, ਡ੍ਰਾਈਵੈਜਿਬਿਲਟੀ ਸਮੇਤ ਬਹਿਤਰ ਫੀਚਰ ਨਾਲ ਉਪਲਬੱਧ ਹੈ ਜੋ ਭਾਰਤੀ ਸੜਕਾਂ 'ਤੇ ਰਾਜ਼ ਕਰੇਗੀ।

Posted By: Amita Verma