ਨਵੀਂ ਦਿੱਲੀ : ਦੇਸ਼ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ Tata Motors ਨੇ ਪ੍ਰਦੂਸ਼ਣ ਕੰਟਰੋਲ ਪ੍ਰਬੰਧਕੀ ਰੈਗੂਲੇਟਰੀ ਦੇ ਬਦਲਾਵਾਂ ਨੂੰ ਦੇਖਦੇ ਹੋਏ ਐਲਾਨ ਕੀਤਾ ਹੈ ਕਿ ਉਹ ਹੌਲੀ-ਹੌਲੀ ਆਪਣੇ ਪੋਰਟਫੋਲੀਓ ਤੋਂ ਛੋਟੀਆਂ ਡੀਜ਼ਲ ਕਾਰਾਂ ਹਟਾ ਦੇਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ BS-VI ਨਿਕਾਸੀ ਮਾਪਦੰਡ ਆਉਣ ਵਾਲੇ ਹਨ ਜਿਸ ਕਾਰਨ ਡੀਜ਼ਲ ਗੱਡੀਆਂ ਦੀਆਂ ਕੀਮਤਾਂ ਵਿਚ ਕਾਫ਼ੀ ਇਜਾਫਾ ਹੋ ਜਾਵੇਗਾ।

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਇੰਡੀਆ (MSI) ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ 1 ਅਪ੍ਰੈਲ 2020 ਤੋਂ ਆਪਣੇ ਪੋਰਟਫੋਲੀਓ ਤੋਂ ਡੀਜ਼ਲ ਗੱਡੀਆਂ ਹਟਾ ਦੇਵੇਗੀ। ਦੱਸ ਦੇਈਏ ਕਿ ਉਸੇ ਸਮੇਂ ਤੋਂ BS-VI ਲਾਗੂ ਹੋਣਾ ਹੈ। ਮਾਰੂਤੀ ਦਾ ਕਹਿਣਾ ਹੈ ਕਿ BS-VI ਲਾਗੂ ਹੋਣ ਤੋਂ ਬਾਅਦ ਡੀਜ਼ਲ ਕਾਰਾਂ ਕਾਫ਼ੀ ਮਹਿੰਗੀਆਂ ਹੋ ਜਾਣਗੀਆਂ ਅਤੇ ਇਹ ਛੋਟੀਆਂ ਕਾਰਾਂ ਦੇ ਖਰੀਦਦਾਰਾਂ ਤੋਂ ਕਾਫ਼ੀ ਦੂਰ ਪਹੁੰਚ ਜਾਣਗੀਆਂ।

Tata Motors ਦੀ ਐਂਟਰੀ ਲੈਵਲ ਹੈਚਬੈਕ Tiago ਇਕ ਲੀਟਰ ਡੀਜ਼ਲ ਇੰਜਣ ਨਾਲ ਵੇਚੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਕੰਪਨੀ ਸੇਡਾਨ ਕਾਰ ਟਿਗੋਰ ਨੂੰ 1.05 ਲੀਟਰ ਡੀਜ਼ਲ ਇੰਜਣ ਅਤੇ ਪੁਰਾਣੇ ਮਾਡਲ ਬੋਲਟ ਅਤੇ ਜ਼ੈਸਟ ਨੂੰ 1.3 ਲੀਟਰ ਡੀਜ਼ਲ ਇੰਜਣ ਨਾਲ ਵੇਚਦੀ ਹੈ। ਯਾਨੀ 1 ਅਪ੍ਰੈਲ 2020 ਤੋਂ ਕੰਪਨੀ ਇਨ੍ਹਾਂ ਡੀਜ਼ਲ ਕਾਰਾਂ ਦੀ ਪ੍ਰਡੋਕਸ਼ਨ ਬੰਦ ਕਰ ਦੇਵੇਗੀ।

Tata Motors ਦੇ ਪੈਸੰਜਰ ਵਹੀਕਲ ਯੂਨਿਟ ਦੇ ਪ੍ਰੈਜ਼ੀਡੈਂਟ ਮਯੰਕ ਪਾਰੀਕ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਛੋਟੀ ਅਤੇ ਮੱਧਮ ਅਕਾਰ ਦੀਆਂ ਡੀਜ਼ਲ ਇੰਜਣ ਵਾਲੀਆਂ ਕਾਰਾਂ ਦੀ ਮੰਗ ਹੌਲੀ ਹੋਣ ਕਾਰਨ ਘੱਟ ਸਮਰੱਥਾ ਦੇ ਨਵੇਂ ਇੰਜਣ ਦੇ ਵਿਕਾਸ ਦੀ ਲਾਗਤ ਮੁਕਾਬਲਤਨ ਕਾਫ਼ੀ ਉੱਚੀ ਬੈਠੇਗੀ।'

ਪਾਰੀਕ ਨੇ ਅੱਗੇ ਕਿਹਾ, 'BS-VI ਇੰਜਣ ਨਾਲ ਵਿਸ਼ੇਸ਼ ਰੂਪ 'ਚ ਛੋਟੀਆਂ ਡੀਜ਼ਲ ਕਾਰਾਂ ਦਾ ਨਿਰਮਾਣ ਕਾਫ਼ੀ ਮਹਿੰਗਾ ਹੋ ਜਾਵੇਗਾ ਅਤੇ ਅਖੀਰ ਵਧੀ ਲਾਗਤ ਦਾ ਬੋਝ ਖਪਤਕਾਰ 'ਤੇ ਪਾਉਣਾ ਪਵੇਗਾ, ਜਿਸ ਕਾਰਨ ਅਜਿਹੇ ਵਾਹਨਾਂ ਦੀ ਮੰਗ ਘਟੇਗੀ।'

Posted By: Seema Anand