ਨਵੀਂ ਦਿੱਲੀ : ਦੇਸ਼ ਦੀ ਮੰਨੀ-ਪ੍ਰਮੰਨੀ ਆਟੋਮੋਬਾਈਲ ਕੰਪਨੀ Tata Motors ਨੇ ਲੰਬੇ ਇੰਤਜ਼ਾਰ ਦੇ ਬਾਅਦ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਟਾਟਾ ਅਲਟਰੋਜ Tata Altroz ਨੂੰ ਪੇਸ਼ ਕਰ ਦਿੱਤਾ ਹੈ। ਭਾਰਤੀ ਬਾਜ਼ਾਰ 'ਚ ਇਸ ਕਾਰ ਨੂੰ ਜਨਵਰੀ 2020 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਪ੍ਰੀਮੀਅਮ ਹੈਚਬੈਕ ਕਾਰ ਕਿਸ ਤਰ੍ਹਾਂ ਦੀ ਹੈ ਤੇ ਇਸ ਦੇ ਫ਼ੀਚਰਜ਼ ਕਿਸ ਤਰ੍ਹਾਂ ਦੇ ਹਨ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Tata Altroz 'ਚ BS-VI ਕੰਪਲੇਂਟ ਪੈਟਰੋਲ ਤੇ ਡੀਜ਼ਲ ਇੰਜਣ ਦੀ ਆਪਸ਼ਨ ਦਿੱਤੀ ਗਈ ਹੈ। ਪਹਿਲੇ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ 'ਚ 1.2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 86 PS ਦੀ ਪਾਵਰ ਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। 1.5 ਲੀਟਰ ਦਾ ਇੰਜਣ ਦਿੱਤਾ ਗਿਆ ਹੈ। 90 PS ਦੀ ਪਾਵਰ ਤੇ 200 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਨੂੰ ਟਾਟਾ ਮੋਟਰਜ਼ ਦੇ ਲੇਟੈਸਟ ਅਲਫਾ ਪਲੇਟਫਾਰਮ 'ਤੇ ਬਣਾਇਆ ਗਿਆ ਹੈ।

ਸੇਫਟੀ ਫ਼ੀਚਰਜ਼

Tata Altroz 'ਚ ਡਿਊਲ ਏਅਰਬੈਗਸ, ਐਂਟੀ ਕਾਲ ਬ੍ਰੇਕਿੰਗ ਸਿਸਟਮ, ਈਬੀਡੀ ਪਾਰਕਿੰਗ ਸੇਂਸਰ, ਰੇਨ ਸੇਂਸਿੰਗ ਵਾਇਪਰ ਆਦਿ।


ਲੁੱਕ ਤੇ ਡਿਜ਼ਾਈਨ

Tata Altroz 'ਚ ਸੀ-ਪਿਲਰ 'ਤੇ ਰੀਅਰ ਡੋਰ ਹੈਂਡਲ ਦਿੱਤਾ ਗਿਆ ਹੈ। ਰੀਅਰ ਲਾਈਟ ਕਲਸਟਰ ਨੂੰ 'ALTROZ' ਬੈਜਿੰਗ ਦੇ ਨਾਲ ਰੀਅਰ 'ਚ ਰੱਖਿਆ ਗਿਆ ਹੈ।Tata ਨੇ Alt Altroz 'ਚ ਕਈ ਫਰਸਟ ਸੈਗਮੇਂਟ ਫ਼ੀਚਰਜ਼ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ Altroz 6 ਕਲਰ ਦੇ ਆਪਸ਼ਨ 'ਚ ਆਏਗੀ।

ਕੀਮਤ

Tata Altroz ਦੀ ਸ਼ੁਰੂਆਤੀ ਕੀਮਤ ਐਕਸ ਸ਼ੋਅ-ਰੂਮ ਕੀਮਤ 5.5 ਲੱਖ ਤੋਂ ਲੈ ਕੇ 8.5 ਲੱਖ ਰੁਪਏ ਹੈ।

Posted By: Sarabjeet Kaur