ਨਵੀਂ ਦਿੱਲੀ : ਕੀ ਤੁਸੀਂ ਕਦੀ ਸੋਚਿਆ ਹੈ ਕਿ ਮੋਬਾਈਲ ਫੋਨ ਸਵਿੱਚ ਆਫ ਕਰਦਿਆਂ ਹੀ ਤੁਹਾਡੇ ਬੈਂਕ ਅਕਾਊਂਟ ਤੋਂ ਪੈਸੇ ਗ਼ਾਇਬ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਅਜਿਹਾ ਸੰਭਵ ਹੈ। ਹਾਲ ਹੀ 'ਚ ਬੈਂਕ ਫਰਾਡ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਵਿਚ ਹੈਕਰਜ਼ ਮੋਬਾਈਲ ਨੰਬਰ ਦੀ ਮਦਦ ਨਾਲ ਤੁਹਾਡੇ ਬੈਂਕ ਅਕਾਊਂਟਸ ਵਿਚ ਸੰਨ੍ਹ ਲਗਾ ਚੁੱਕੇ ਹਨ। ਹਾਲ ਹੀ 'ਚ ਮੁੰਬਈ ਦੇ ਇਕ ਵਪਾਰੀ ਨੇ 1.86 ਕਰੋੜ ਰੁਪਏ ਗੁਆ ਦਿੱਤੇ। ਵਪਾਰੀ ਦਾ ਮੋਬਾਈਲ ਫੋਨ ਉਸ ਦੇ ਹੱਥ ਵਿਚ ਹੀ ਸੀ। ਇਕਦਮ ਨੈੱਟਵਰਕ ਗਾਇਬ ਹੋਇਆ ਅਤੇ ਬੈਂਕ ਅਕਾਊਂਟ ਤੋਂ ਕਰੋੜਾਂ ਰੁਪਏ ਗ਼ਾਇਬ ਹੋ ਗਏ। ਉਂਜ ਅਸੀਂ ਪਹਿਲਾਂ ਵੀ ਤੁਹਾਨੂੰ ਸਿਮ ਸਵੈਪ (Sim Swap) ਬਾਰੇ ਦੱਸ ਚੁੱਕੇ ਹਾਂ। ਹੈਕਰਜ਼ ਨੇ ਚੰਦ ਸਕਿੰਟਾਂ ਵਿਚ ਵਪਾਰੀ ਦੇ ਅਕਾਊਂਟ ਤੋਂ ਸਿਮ ਸਵੈਪ ਦੀ ਮਦਦ ਨਾਲ ਕਰੋੜਾਂ ਰੁਪਏ ਲੁੱਟ ਲਏ।

ਤਕਨੀਕ ਦਾ ਵਿਕਸਤ ਹੋਣਾ ਸਾਡੇ ਕੰਮ ਨੂੰ ਜਿੰਨਾ ਸਰਲ ਬਣਾਉਂਦਾ ਜਾ ਰਿਹਾ ਹੈ ਓਨਾ ਹੀ ਇਸ ਦੀ ਦੁਰਵਰਤੋਂ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਪਰਾਧਕ ਬਿਰਤੀ ਵਾਲੇ ਲੋਕ ਇਸ ਤਕਨੀਕ ਦੀ ਦੁਰਵਰਤੋਂ ਕਰ ਕੇ ਆਮ ਲੋਕਾਂ ਲਈ ਮੁਸੀਬਤ ਪੈਦਾ ਕਰ ਰਹੇ ਹਨ। ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਡਿਜੀਟਲ ਯੁੱਗ ਵੱਲ ਵਧਦੇ ਹੋਏ ਦੇਸ਼ ਦੇ ਜ਼ਿਆਦਾਤਰ ਅਕਾਉਂਟ ਮੋਬਾਈਲ ਨੰਬਰ ਅਤੇ ਆਧਾਰ ਨੰਬਰ ਨਾਲ ਲਿੰਕ ਹਨ। ਅਜਿਹੇ ਵਿਚ ਹੈਕਰਜ਼ ਬੈਂਕ ਅਕਾਊਂਟ ਹੋਲਡਰ ਦਾ ਸਿਮ ਸਵੈਪ ਕਰ ਕੇ ਬੈਂਕ ਦੀ ਜਾਣਕਾਰੀ ਕੱਢ ਲੈਂਦੇ ਹਨ ਅਤੇ ਬੈਂਕ ਤੋਂ ਮੋਬਾਈਲ ਬੈਂਕਿੰਗ ਜ਼ਰੀਏ ਪੈਸੇ ਸਾਫ਼ ਕਰ ਦਿੰਦੇ ਹਨ। ਹੈਕਰਜ਼ ਅਜਿਹਾ ਇਸ ਲਈ ਕਰ ਲੈਂਦੇ ਹਨ ਕਿਉਂਕਿ ਬੈਂਕਿੰਗ ਸੇਵਾ ਵਿਚ ਲੈਣ-ਦੇਣ ਦੇ ਤੁਹਾਡੇ ਮੋਬਾਈਲ 'ਤੇ ਹੀ OTP (ਵਨ ਟਾਈਮ ਪਾਸਵਰਡ) ਆਉਂਦਾ ਹੈ। ਹੈਕਰਜ਼ ਨੇ ਇਸ ਦੇ ਲਈ ਸਿਮ ਸਵੈਪ ਦਾ ਤਰੀਕਾ ਲੱਭ ਲਿਆ ਹੈ।


ਇਹ ਹੁੰਦਾ ਹੈ Sim Swap

ਇਕ ਨੰਬਰ ਲਈ ਮੌਜੂਦਾ ਸਿਮ ਨੂੰ ਬਦਲ ਕੇ ਉਸ ਦੀ ਜਗ੍ਹਾ ਇਕ ਨਵਾਂ ਸਿਮ ਕਾਰਡ ਲਵਲੇਗਾ। ਅਮੂਮਨ ਸਿਮ ਕਾਰਡ ਖ਼ਰਾਬ ਹੋਣ 'ਤੇ ਜਾਂ ਫਿਰ ਨੈੱਟਵਰਕ ਦੀ ਸਮੱਸਿਆ ਆਉਣ 'ਤੇ ਯੂਜ਼ਰਜ਼ ਆਪਣੇ ਸਿਮ ਕਾਰਡ ਨੂੰ ਬਦਲਵਾਉਂਦੇ ਹਨ ਪਰ ਹੈਕਰਜ਼ ਨੇ ਇਸ Sim Swap ਤਰੀਕੇ ਦਾ ਇਸਤੇਮਾਲ ਕਰ ਕੇ ਕਈ ਰਲੋਕਾਂ ਦੇ ਬੈਂਕ ਅਕਾਊਂਟ ਨੂੰ ਸੰਨ੍ਹ ਲਗਾਈ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਬਿਨਾਂ ਤੁਹਾਡੇ ਡਾਕਿਊਮੈਂਟ ਵੈਰੀਫਿਕੇਸ਼ਨ ਦੇ ਟੈਲੀਕਾਮ ਕੰਪਨੀਆਂ ਤੁਹਾਨੂੰ ਨਵਾਂ ਸਿਮ ਕਾਰਡ ਇਸ਼ੂ ਨਹੀਂ ਕਰਦੀਆਂ ਹਨ ਪਰ ਹੈਕਰਜ਼ ਨੇ ਇਸ ਦੇ ਲਈ ਵੀ ਇਕ ਤਰੀਕਾ ਕੱਢ ਲਿਆ ਹੈ।


ਇਸ ਤਰ੍ਹਾਂ ਕਰਦੇ ਨੇ ਧੋਖਾਧੜੀ

ਹੈਕਰਜ਼ ਜਾਂ ਧੋਖਾਧੜੀ ਕਰਨ ਵਾਲੇ ਲੋਕ ਤੁਹਾਨੂੰ ਫੋਨ ਕਾਲ ਕਰਦੇ ਹਨ ਅਤੇ ਖ਼ੁਦ ਨੂੰ ਤੁਹਾਡੇ ਸਿਮ ਦੀ ਕੰਪਨੀ ਦਾ ਕਸਟਮਰ ਐਗਜ਼ੀਕਿਊਟਿਵ ਦੱਸਦੇ ਹਨ। ਉਹ ਕੋਈ ਬਹਾਨਾ ਬਣਾ ਕੇ ਤੁਹਾਡੇ ਕੋਲੋਂ ਤੁਹਾਡੀ ਸਿਮ ਦਾ ਨੰਬਰ ਮੰਗਦੇ ਹਨ ਜਿਵੇਂ ਕਿ ਨੈਟਵਰਕ ਕਮਜ਼ੋਰ ਹੋਣ ਕਾਰਨ ਉਹ ਤੁਹਾਡੇ ਸਿਮ ਨੂੰ ਅਪਗ੍ਰੇਡ ਕਰਨ ਦਾ ਆਫਰ ਦੇ ਰਹੇ ਹਨ ਜਾਂ ਫਿਰ ਤੁਹਾਡੇ ਨੰਬਰ 'ਤੇ ਕਿਸੇ ਖ਼ਾਸ ਪਲਾਨ ਦਾ ਆਫਰ ਆਇਆ ਹੈ ਅਤੇ ਤੁਹਾਨੂੰ ਨਵੀਂ ਸਿਮ ਖ਼ਰੀਦਣੀ ਪਵੇਗੀ। ਜ਼ਿਆਦਾਤਰ ਲੋਕ ਇਸ ਬਹਿਕਾਵੇ ਵਿਚ ਆ ਜਾਂਦੇ ਹਨ ਅਤੇ ਆਪਣਾ ਸਿਮ ਨੰਬਰ ਦੱਸ ਦਿੰਦੇ ਹਨ। 20 ਅੰਕਾਂ ਵਾਲਾ ਸਿਮ ਨੰਬਰ ਦੱਣ ਤੋਂ ਬਾਅਦ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਨੰਬਰ ਨੂੰ ਕਨਫਰਸਮ ਕਰਨ ਲਈ 1 ਦਬਾਓ।ਇਸ ਤਰ੍ਹਾਂ ਬੈਂਕ ਅਕਾਊਂਟ ਤੋਂ ਕੱਢਦੇ ਹਨ ਪੈਸੇ

ਜਿਉਂ ਹੀ ਤੁਸੀਂ 1 ਦਬਾਉਂਦੇ ਹੋ, ਉਵੇਂ ਹੀ ਤੁਹਾਡੇ ਨੰਬਰ 'ਤੇ ਖ਼ੁਦ-ਬ-ਖ਼ੁਦ ਨਵੇਂ ਸਿਮ ਲਈ ਰਿਕਵੈਸਟ ਪਾ ਦਿੱਤੀ ਜਾਂਦੀ ਹੈ। ਜਿਵੇਂ ਹੀ ਤੁਸੀਂ 1 ਨੰਬਰ ਪ੍ਰੈੱਸ ਕਰਦੇ ਹੋ, ਤੁਹਾਡੀ ਸਿਮ ਕਾਰਡ ਕੰਪਨੀ ਕੋਲ ਨਵੇਂ ਸਿਮ ਦੀ ਰਿਕਵੈਸਟ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਕੋਲ ਜੋ ਸਿਮ ਹੈ ਉਹ ਬੰਦ ਹੋ ਜਾਂਦੀ ਹੈ ਅਤੇ ਧੋਖਾਧੜੀ ਕਰਨ ਵਾਲੇ ਲੋਕਾਂ ਕੋਲ ਜੋ ਸਿਮ ਹੈ ਉਹ ਚਾਲੂ ਹੋ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਨੰਬਰ ਨਾਲ ਜਿੰਨੇ ਵੀ ਬੈਂਕ ਖਾਤੇ ਜੁੜੇ ਹਨ ਉਨ੍ਹਾਂ ਤੋਂ ਪੈਸਾ ਕੱਢ ਲਿਆ ਜਾਂਦਾ ਹੈ।

ਮੋਬਾਈਲ ਸਵਿਚ ਆਫ ਕਰਨਾ ਹੈ ਖ਼ਤਰਨਾਕ

ਕਈ ਵਾਰ ਠੱਗ ਤੁਹਾਡੇ ਕੋਲੋਂ ਮੋਬਾਈਲ ਨੰਬਲ ਦੇ ਨਾਲ ਆਧਾਰ ਨੰਬਰ ਵੀ ਮੰਗਦੇ ਹਨ ਕਿਉਂਕਿ ਬੈਂਕ ਖਾਤੇ ਤੇ ਹੋਰ ਕਈ ਯੋਜਨਾਵਾਂ ਆਧਾਰ ਕਾਰਡ ਨਾਲ ਜੁੜੀਆਂ ਹਨ। ਕਈ ਵਾਰ ਅਸੀਂ ਆਪਣੇ ਫੋਨ ਨੂੰ ਸਵਿਚ ਆਫ ਕਰ ਦਿੰਦੇ ਹਾਂ। ਅਜਿਹੇ ਵਿਚ ਤੁਹਾਡੇ ਸਿਮ ਕਾਰਡ ਬਦਲਣ ਨਾਲ ਜੁੜੇ ਮੈਸੇਜ ਜਾਂ ਫਿਰ ਬੈਂਕ ਦੇ ਲੈਣ-ਦੇਣ ਦੀ ਜਾਣਕਾਰੀ ਵੀ ਤੁਹਾਨੂੰ ਨਹੀਂ ਮਿਲਦੀ ਹੈ। ਇਸ ਲਈ ਤੁਸੀਂ ਆਪਣੇ ਫੋਨ ਨੂੰ ਸਵਿੱਚ ਆਫ ਕਰਨ ਤੋਂ ਬਚੋ।

Posted By: Seema Anand