ਨਵੀਂ ਦਿੱਲੀ, ਆਟੋ ਡੈਸਕ : ਭਾਰਤ ਵਿਚ ਸੁਜ਼ੂਕੀ ਨੇ ਆਪਣੀ 2021 ਹਾਇਆਬੂਸਾ ਨੂੰ ਹਾਲ ਹੀ ਵਿਚ ਲਾਂਚ ਕੀਤਾ ਹੈ, ਧਮਾਕੇਦਾਰ ਪਾਵਰ ਤੇ ਸਟਾਈਲਿਸ਼ ਲੁੱਕ ਨਾਲ ਲੈਸ ਇਸ ਬਾਈਕ ਦੀ ਕੀਮਤ 16.4 ਲੱਖ ਰੁਪਏ ਐਕਸਸ਼ੋਰੂਮ, ਦਿੱਲੀ ਤੈਅ ਕੀਤੀ ਗਈ ਹੈ। ਫਿਲਹਾਲ ਸੁਜ਼ੂਕੀ ਬਾਈਕ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਵਿਚ ਇਸ ਮਸ਼ਹੂਰ ਸੁਪਰਬਾਈਕ ਦੀ ਸਿਰਫ਼ ਦੋ ਦਿਨਾਂ ਅੰਦਰ ਹੀ ਯੂਨੀਟਰੱਸ ਵਿਕਰੀ ਹੋਈ ਹੈ।

ਫਿਲਹਾਲ ਕੰਪਨੀ ਨੇ ਪਹਿਲਾਂ ਹੀ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਦੂਜੇ ਬੈਚ 'ਚ ਆਉਣ ਤੋਂ ਬਾਅਦ 2021 ਹਾਇਆਬੂਸਾ ਲ਼ਈ ਫਿਰ ਤੋਂ ਬੁਕਿੰਗ ਸ਼ੁਰੂ ਹੋਵੇਗੀ। ਜੋ 2021 ਦੀ ਦੂਜੀ ਛਮਾਹੀ 'ਚ ਪੇਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਜਿਨ੍ਹਾਂ ਗਾਹਕਾਂ ਦੀ ਬੁਕਿੰਗ ਲਈ ਹੈ, ਉਨ੍ਹਾਂ ਨੂੰ ਰਿਅਰ ਸੀਟ ਕਾਊਲ ਦੇ ਨਾਲ ਡਿਲੀਵਰੀ ਦਿੱਤੀ ਜਾਵੇਗੀ। ਹਾਇਆਬੂਸਾ ਨੂੰ 13 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਜਿਸਤੋਂ ਬਾਅਦ ਹੁਣ ਕੰਪਨੀ ਨੇ ਅਪਡੇਟ ਦਿੱਤਾ ਹੈ।

ਨਵੀਂ ਸੁਜ਼ੂਕੀ ਹਾਇਆਸੂਬਾ ਨੂੰ 1,340cc ਫੋਰ.ਸਟ੍ਰੋਕ ਫਿਊਲਇੰਜੈਕਿਟਡ ਲਿਕਵਿਡ-ਕੂਲਡ ਡੀਓਐਚਸੀ ਇਨਲਾਈਨ ਫੋਰ ਇੰਜਨ ਨਾਲ ਲੈਸ ਕੀਤਾ ਗਿਆ ਹੈ, ਜੋ 7ਏ700 ਆਰਪੀਐਮ 'ਤੇ 187 ਬੀਐਚਪੀ ਦੀ ਪਾਵਰ ਤੇ 7,000 ਆਰਪੀਐਮ 'ਤੇ 150 ਐਨਐਮ ਪੀਕ ਟਾਰਕ ਜਨਰੇਟ ਕਰਦੀ ਹੈ। ਇਸਦੀ ਸਪੀਡ 299ਕਿਮੀ ਪ੍ਰਤੀਘੰਟਾ ਹੈ ਤੇ ਪੁਰਾਣੇ ਮਾਡਲ ਦੇ ਮੁਕਾਬਲੇ ਇਸਦੇ ਭਾਰ ਵਿਚ 2 ਕਿਲੋਗ੍ਰਾਮ ਦੀ ਗਿਰਾਵਟ ਦੇਖੀ ਗਈ ਹੈ। ਇਸਦਾ ਵਰਤਮਾਨ ਭਾਰ 264 ਕਿਲੋਗ੍ਰਾਮ ਹੈ।
Posted By: Sunil Thapa