ਨਈਂ ਦੁਨੀਆ, ਜੇਐੱਨਐੱਨ : ਵੈਸੇ ਤਾਂ ਲੋਕ ਆਪਣੇ ਫੋਨ 'ਚ Truecaller ਵਰਗੇ ਐਪ ਦੀ ਮਦਦ ਨਾਲ ਆਉਣ ਵਾਲੀਆਂ ਕਾਲਜ਼ ਨੂੰ ਕਰਨ ਵਾਲਿਆਂ ਦੀ ਪਛਾਣ ਕਰ ਲੈਂਦੇ ਹਨ। ਇਨ੍ਹਾਂ 'ਚ ਆਮ ਲੋਕਾਂ ਦੇ ਨਾਲ ਹੀ ਬਿਜਨੈੱਸਮੈਨ ਵੱਲੋਂ ਆਉਣ ਵਾਲੇ ਕਾਲਜ਼ ਵੀ ਸ਼ਾਮਲ ਹਨ। ਕਈ ਵਾਰ ਇਨ੍ਹਾਂ ਕਾਲਜ਼ ਦੀ ਵਜ੍ਹਾ ਕਾਰਨ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਐਪ 'ਚ ਤੁਸੀਂ ਅਣਚਾਹੇ ਕਾਲਜ਼ ਨੂੰ ਬਲਾਕ ਕਰ ਸਕੋਗੇ ਪਰ ਹੁਣ ਗੂਗਲ ਇਕ ਅਜਿਹਾ ਇਕ ਫੀਚਰ ਲੈ ਕੇ ਆਇਆ ਹੈ ਜੋ ਹੈ ਤਾਂ ਕੁਝ ਅਜਿਹਾ ਪਰ ਖਾਸੀਅਤ ਵੱਖ ਹੈ। Google ਦੇ ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਆਉਣ ਵਾਲੀਆਂ ਕਾਲਜ਼ 'ਚ ਤੁਹਾਨੂੰ ਨਾ ਸਿਰਫ਼ ਕਾਲ ਕਰਨ ਵਾਲੀ ਕੰਪਨੀ ਦਾ ਨਾਮ ਤੇ ਲੋਗੋ ਹੋਵੇਗਾ ਬਲਕਿ ਉਸ ਦਾ ਕਾਰਨ ਵੀ ਪਤਾ ਲੱਗੇਗਾ। ਖਬਰਾਂ ਮੁਤਾਬਕ ਇਹ ਫੀਚਰ ਦੂਜੇ ਕਾਲ ਸਕ੍ਰੀਨਿੰਗ ਫੀਚਰਜ਼ ਤੋਂ ਵੱਖ ਹੈ ਕਿਉਂਕਿ ਕਾਲ ਸਕ੍ਰੀਨਿੰਗ 'ਚ ਕਿਸੇ ਵੀ ਇਨਕਮਿੰਗ ਕਾਲ ਦੀ ਜਾਣਕਾਰੀ ਦਿੰਦਾ ਹੈ ਤੇ ਉਥੇ Google ਦੇ ਫੀਚਰ 'ਚ ਉਨ੍ਹਾਂ ਬਿਜਨੈੱਸ 'ਤੇ ਫਿੱਟ ਹੋਵੇਗਾ ਜੋ ਇਸ ਦੀ ਵੈਰੀਫਿਕੇਸ਼ਨ ਪ੍ਰੋਸੈੱਸ ਤੋਂ ਗੁਜ਼ਰਦੇ ਹਨ। ਜਦੋਂ ਇਹ ਅਪਰੂਵਡ ਬਿਜਨੈੱਸਸ ਤੋਂ ਕਾਲ ਆਵੇਗੀ ਤਾਂ ਯੂਜ਼ਰ ਨੂੰ ਉਸ ਬਿਜਨੈੱਸ ਦਾ ਨਾਮ ਲੋਗੋ ਤੇ ਕਾਲ ਦਾ ਕਾਰਨ ਪਤਾ ਚੱਲ ਜਾਵੇਗਾ। ਆਪਣੇ ਸਪੋਰਟ ਪੇਜ਼ 'ਤੇ ਗੂਗਲ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਇਹ ਫੀਚਰ ਬਾਏ ਡਿਫਾਲਟ ਆਨ ਹੋ ਜਾਵੇਗਾ। ਹਾਲਾਂਕਿ ਯੂਜ਼ਰ ਚਾਹੇ ਤਾਂ ਇਸ ਨੂੰ

ਬੰਦ ਕਰ ਸਕਦਾ ਹੈ। ਨਾਲ ਹੀ ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਗੂਗਲ ਕੰਪਨੀ ਦੇ ਕਾਲ ਨੂੰ ਵੈਰੀਫਾਈ ਕਰਦਾ ਹੈ। ਇਸ ਦੇ ਤਹਿਤ ਜਦੋਂ ਕੋਈ ਬਿਜਨੈੱਸ ਕਿਸੇ ਯੂਜ਼ਰ ਨੂੰ ਕਾਲ ਕੇ ਉਸ ਤੋਂ ਪਹਿਲਾਂ ਗੂਗਲ ਆਪਣੇ ਸਰਵਰ 'ਤੇ ਕਾਲ ਕਰਨ ਵਾਲੇ ਕਾਲ ਦਾ ਨੰਬਰ ਤੇ ਕਾਰਨ ਭੇਜੇਗਾ। ਮਸਲਨ ਵਰਗੇ ਫੂਡ ਡਲਿਵਰੀ ਜਾਂ ਫਿਰ ਇੰਟਰਨੈੱਟ ਇੰਸਟਾਲੇਸ਼ਨ। ਜਦੋਂ ਤੁਹਾਨੂੰ ਕਾਲ ਆਵੇਗਾ ਤਾਂ ਗੂਗਲ ਉਸ ਕਾਲ ਦੁਆਰਾ ਤੁਹਾਨੂੰ ਦਿੱਤੀ ਗਈ ਜਾਣਕਾਰੀ ਤੇ ਗੂਗਲ ਦੇ ਸਰਵਰ ਨੂੰ ਦਿੱਤੀ ਗਈ ਜਾਣਕਾਰੀ ਮੈਚ ਕਰੇਗਾ। ਜੇਕਰ ਇਹ ਦੋਵੇਂ ਮੈਚ ਹੋਏ ਤਾਂ ਹੀ ਤੁਹਾਡੇ ਫੋਨ 'ਤੇ ਕਾਲ ਆਵੇਗਾ।

Posted By: Ravneet Kaur