ਨਵੀਂ ਦਿੱਲੀ, ਟੈੱਕ ਡੈਸਕ : Vivo S9e ਸਮਾਰਟਫੋਨ ਦੀ ਲਾਂਚਿੰਗ ਤੋਂ ਪਹਿਲਾਂ ਡਿਟੇਲ ਲੀਕ ਹੋ ਗਈ ਹੈ। ਫੋਨ ਨੂੰ ਚੀਨ 'ਚ ਲਾਂਚ ਕੀਤਾ ਜਾਵੇਗਾ। ਇਸ ਦਾ ਖੁਲਾਸਾ ਚੀਨ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਹੋਇਆ ਹੈ। Vivo S9e ਨੂੰ ਇਸ ਸਾਲ 6 ਮਾਰਚ ਤਕ ਲਾਂਚ ਕੀਤਾ ਜਾ ਸਕਦਾ ਹੈ। Vivo S9e ਸਮਾਰਟਫੋਨ 'ਚ 4,100mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਅਪਕਮਿੰਗ ਸਮਾਰਟਫੋਨ Vivo S9 ਦੀ ਬੈਟਰੀ ਤੋਂ ਵੱਡੀ ਹੋਵੇਗੀ।


ਸੰਭਾਵਿਤ ਕੀਮਤ


Vivo S9e ਦੀ ਕੀਮਤ CNY 2,298 (ਲਗਪਗ 25,700) ਹੋ ਸਕਦੀ ਹੈ। ਇੱਥੇ Vivo S9e ਦੇ 8GB ਰੈਮ 128GB ਸਟੋਰੇਜ ਮਾਡਲ ਦੀ ਕੀਮਤ ਹੈ। ਫੋਨ ਦੇ 8GB ਤੇ 256GB ਮਾਡਲ ਦੀ ਕੀਮਤ CNY 2,598 (ਲਗਪਗ 29,000 ਰੁਪਏ) ਹੈ।


Vivo S9e ਸਪੈਸੀਫਿਕੇਸ਼ਨਜ਼


Vivo S9e ਸਮਾਰਟਫੋਨ 'ਚ 6.44 ਇੰਚ ਅਮੋਲਿਡ ਡਿਸਪਲੇਅ ਦਿੱਤਾ ਗਿਆ ਹੈ। ਫੋਨ ਵ੍ਹਟਸਅੱਪ ਸਟਾਈਲ ਨਾਚ ਡਿਸਪਲੇਅ ਨਾਲ ਆਵੇਗਾ। ਇਸ ਦਾ ਰਿਫ੍ਰੈਸ਼ਡ ਰੇਟ 90Hz ਹੋਵੇਗਾ। Vivo S9e ਸਮਾਰਟਫੋਨ MediaTek Dimensity 820 SoC ਨਾਲ ਆਵੇਗੀ। ਫੋਨ 4,100mAh ਬੈਟਰੀ ਸਪੋਰਟ ਨਾਲ ਆਵੇਗਾ। Vivo S9e ਸਮਾਰਟਫੋਨ 'ਚ ਇਕ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ ਦਾ ਪ੍ਰਾਇਮਰੀ ਕੈਮਰਾ 64MP ਅਲਟਰਾ ਵਾਈਡ ਐਂਗਲ ਹੋਵੇਗਾ। ਫੋਨ ਦੇ ਫਰੰਟ ਪੈਨਲ 'ਤੇ 32MP Samsung GD1 ਸੈਂਸਰ ਦਾ ਸਪੋਰਟ ਦਿੱਤਾ ਗਿਆ ਹੈ। Samsung Vivo S9e ਸਮਾਰਟਫੋਨ MediaTek Dimensity 1100 SoC ਹੈ। ਫੋਨ ਦੋ ਸਟੋਰੇਜ ਨਾਲ ਆਵੇਗਾ। Vivo S9 ਸਮਾਰਟਫੋਨ ਦੇ ਫਰੰਟ ਪੈਨਲ 44MP Samsung GH1 ਸੈਂਸਰ ਨਾਲ ਆਵੇਗਾ। ਫੋਨ ਟ੍ਰਿਪਲ ਕੈਮਰਾ ਸੈਟਅਪ ਨਾਲ ਆਵੇਗਾ ਪਾਵਰਬੈਕਅਪ ਲਈ 4,000mAh ਬੈਟਰੀ ਦਿੱਤੀ ਗਈ ਹੈ।

Posted By: Ravneet Kaur