ਨਵੀਂ ਦਿੱਲੀ, ਰਾਇਟਰਜ਼ : ਸੋਸ਼ਲ ਮੀਡੀਆ ਪਲੇਟਫਾਰਮ Facebook ਦਾ ਇਸਤੇਮਾਲ ਲੋਗ ਸਿਰਫ਼ ਆਪਣੇ ਦੋਸਤਾਂ ਨਾਲ ਜੁੜਣ ਲਈ ਹੀ ਨਹੀਂ ਬਲਕਿ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਵੀ ਕਰਦੇ ਹਨ। ਪਰ ਕਈ ਅਜਿਹੀਆਂ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਜਿਵੇਂ ਕਿ Solomon Islands 'ਚ ਦੇਖਣ ਨੂੰ ਮਿਲਿਆ। Solomon Islands 'ਚ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ Facebook 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੋਲੋਮਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਰਕਾਰ ਦੀ ਸਖ਼ਤ ਚਿਤਾਵਨੀ ਤੋਂ ਬਾਅਦ Solomon Islands ਇਕ ਅਨਿਸ਼ਚਿਤ ਕਾਲ ਲਈ ਫੇਸਬੁੱਕ ਦੇ ਉਪਯੋਗ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ Solomon Islands (ਸੋਲੋਮਨ ਦੀਪ) ਦੇ ਪ੍ਰਧਾਨ ਮੰਤਰੀ ਮਨਸੇ ਸੋਗਾਬਰੇ ਦੀ ਅਗਵਾਈ ਵਾਲੀ ਸਰਕਾਰੀ ਫੇਸਬੁੱਕ 'ਤੇ ਲਗਾਏ ਜਾਣ ਵਾਲੀ ਪਾਬੰਦੀ ਨੂੰ ਲੈ ਕੇ ਅੱਜ ਭਾਵ 17 ਨਵੰਬਰ ਨੂੰ ਆਧਿਕਾਰਿਕ ਐਲਾਨ ਕਰੇਗੀ। ਲਗਪਗ 650,000 ਦੀ ਆਬਾਦੀ ਨਾਲ Solomon Islands 'ਚ ਫੇਸਬੁੱਕ ਇਕ ਬਹੁਤ ਹੀ ਹਰਮਨਪਿਆਰਾ ਮੰਚ ਹੈ। ਜਿੱਥੇ ਲੋਕ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਸ਼ੇਅਰ ਕਰਦੇ ਹਨ। ਪਰ ਹਾਲ ਹੀ 'ਚ ਇਸ ਮੰਚ ਦਾ ਇਸਤੇਮਾਲ ਉੱਥੇ ਦੀ ਮੌਜ਼ੂਦਾ ਸਰਕਾਰ ਖ਼ਿਲਾਫ਼ ਆਲੋਚਨਾਤਮਕ ਪ੍ਰਤੀਕਿਰਿਆ ਦੇਣ ਲਈ ਕੀਤਾ ਗਿਆ ਹੈ।

ਫੇਸਬੁੱਕ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਸੋਲੋਮਨ ਸਰਕਾਰ ਤੋਂ ਇਸ ਮੁੱਦੇ 'ਤੇ ਚਰਚਾ ਕਰਨ ਲਈ ਸੰਪਰਕ ਕਰ ਰਹੀ ਹੈ। ਕਿਉਂਕਿ ਸਰਕਾਰ ਦੇ ਇਸ ਕਦਮ ਨਾਲ ਸੋਲੋਮਨ ਦੀਪ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ ਜੋ ਸਾਡੀਆਂ ਸੇਵਾਵਾਂ ਦੀ ਵਰਤੋਂ ਪ੍ਰਸ਼ਾਂਤ ਖੇਤਰ 'ਚ ਮਹੱਤਵਪੂਰਨ ਚਰਚਾਵਾਂ ਨੂੰ ਜੋੜਨ ਲਈ ਕਰਦੇ ਹਾਂ।'

ਇਨ੍ਹਾਂ ਦੇਸ਼ਾਂ 'ਚ ਨਹੀਂ ਕਰ ਸਕਦੇ ਫੇਸਬੁੱਕ ਦਾ ਇਸਤੇਮਾਲ


ਦੱਸਣਯੋਗ ਹੈ ਕਿ ਸੋਲੋਮਨ ਦੀਪ ਇਕੱਲਾ ਅਜਿਹਾ ਦੇਸ਼ਾ ਨਹੀਂ ਹੈ ਜਿੱਥੇ ਫੇਸਬੁੱਕ 'ਤੇ ਪਾਬੰਦੀ ਲੱਗਣ ਜਾ ਰਿਹਾ ਹੈ। ਇਸ ਹਰਮਨਪਿਆਰਾ ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਪਾਬੰਦੀ ਹੈ। ਜਿਸ 'ਚ ਚੀਨ, ਈਰਾਨ ਤੇ ਉੱਤਰੀ ਕੋਰੀਆ ਸ਼ਾਮਲ ਹੈ। ਉੱਥਏ ਹੀ ਹੁਣ ਇਸ਼ ਲਿਸਟ 'ਚ ਜਲਦ ਹੀ ਸੋਲੋਮਨ ਦੀਪ ਵੀ ਐਡ ਹੋ ਜਾਵੇਗਾ। ਇਨ੍ਹਾਂ ਦੇਸ਼ਾਂ 'ਚ ਫੇਸਬੁੱਕ ਬੈਨ ਹੋਣ ਤੋਂ ਬਾਅਦ ਉੱਥੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਚਲਾਇਆ ਜਾ ਰਿਹਾ ਹੈ।

Posted By: Rajnish Kaur