ਜੇਐੱਨਐੱਨ, ਨਵੀਂ ਦਿੱਲੀ : ਈ-ਕਾਮਰਸ ਸਾਈਟ Flipkart 'ਤੇ ਅੱਜ ਯਾਨੀ 16 ਅਪ੍ਰੈਲ ਤੋਂ 'Flipkart Smartphone Carnival' ਸੇਲ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਲ 20 ਅਪ੍ਰੈਲ ਤਕ ਚੱਲੇਗੀ ਤੇ ਇਸ ਦੌਰਾਨ ਯੂਜ਼ਰਜ਼ ਕਈ ਬਰਾਂਡਸ ਦੇ ਸਮਾਰਟਫੋਨ ਨੂੰ ਘੱਟ ਕੀਮਤ 'ਚ ਘਰ ਲੈ ਕੇ ਜਾ ਸਕਦੇ ਹਨ। ਇਸ ਵਿਚ ਐਪਲ, ਰੀਅਲਮੀ, ਓਪੋ, ਸ਼ਾਓਮੀ ਤੇ ਪੋਕੋ ਜਿਹੇ ਪਸੰਦੀਦਾ ਬਰਾਂਡਸ ਦੇ ਸਮਾਰਟਫੋਨ ਸ਼ਾਮਲ ਹਨ। ਇਸ ਸੇਲ 'ਚ ਯੂਜ਼ਰਜ਼ ਸਮਾਰਟਫੋਨ ਨੂੰ ਨਾ ਸਿਰਫ ਘੱਟ ਕੀਮਤ 'ਚ, ਸਗੋਂ ਕਈ ਸ਼ਾਨਦਾਰ ਆਫਰਾਂ ਦੇ ਨਾਲ ਖਰੀਦ ਸਕਦੇ ਹਨ। ਜਿਨ੍ਹਾਂ ਦਾ ਲਾਭ ਉਠਾ ਕੇ ਸਮਾਰਟਫੋਨ ਦੀ ਕੀਮਤ ਮੌਜੂਦਾ ਕੀਮਤ ਨਾਲੋਂ ਬਹੁਤ ਘੱਟ ਹੋ ਜਾਵੇਗੀ। ਆਓ ਜਾਣਦੇ ਹਾਂ ਇਸ ਸੇਲ ਵਿਚ ਮਿਲਣ ਵਾਲੇ ਆਫਰਾਂ ਤੇ ਬੈਸਟ ਡੀਲਜ਼ ਬਾਰੇ ਵਿਸਥਾਰ 'ਚ...


Flipkart Smartphone Carnival: ਮਿਲੇਗਾ ਇੰਸਟੈਂਟ ਡਿਸਕਾਊਂਟ

Flipkart Smartphone Carnival ਸੇਲ ਵਿਚ ਯੂਜ਼ਰਜ਼ ਆਪਣੇ ਪਸੰਦੀਦਾ ਸਮਾਰਟਫੋਨ 'ਤੇ ਇੰਸਟੈਂਟ ਡਿਸਕਾਊਂਟ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਈ-ਕਾਮਰਸ ਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਯੂਜ਼ਰਜ਼ ਸਮਾਰਟਫੋਨ ਦੀ ਖਰੀਦਦਾਰੀ 'ਤੇ 1,000 ਰੁਪਏ ਤਕ ਦਾ ਇੰਸਟੈਂਟ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ ਪਰ ਇਸ ਡਿਸਕਾਊਂਟ ਦਾ ਲਾਭ ਸਿਰਫ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਕਾਰਡ ਤੇ ਈਐੱਮਆਈ ਟਰਾਂਜ਼ੈਕਸ਼ਨ 'ਤੇ ਪ੍ਰਾਪਤ ਹੋਵੇਗਾ। ਦੱਸ ਦਈਏ ਕਿ ਸਾਰੇ ਸਮਾਰਟਫੋਨ 'ਤੇ ਇੰਸਟੈਂਟ ਡਿਸਕਾਊਂਟ ਦੀ ਕੀਮਤ ਵੱਖ-ਵੱਖ ਹੈ। ਕੁਝ ਸਮਾਰਟਫੋਨ 'ਤੇ 500 ਰੁਪਏ ਤਂ ਕੁਝ 'ਤੇ 750 ਰੁਪਏ ਤੇ ਕਈ ਸਮਾਰਟ ਫੋਨਾਂ 'ਤੇ 1000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮੌਜੂਦ ਹੈ।

Posted By: Sunil Thapa