ਨਵੀਂ ਦਿੱਲੀ : ਅਸੀਂ ਜਦੋਂ ਵੀ ਨਵਾਂ ਸਮਾਰਟਫੋਨ ਖਰੀਦੇ ਹਾਂ ਤਾਂ ਉਸ 'ਚ ਕਈ ਖੂਬੀਆਂ ਵੀ ਹੁੰਦੀਆਂ ਹਨ। ਉਨ੍ਹਾਂ 'ਚੋਂ ਇਕ ਲੇਟੈਸਟ ਆਪਰੇਟਿੰਗ ਸਿਸਟਮ (ਓਐੱਸ) ਹੁੰਦਾ ਹੈ ਜੋ ਕਈ ਨਵੇਂ ਫੀਚਰਜ਼ ਦੇ ਨਾਲ ਆਉਂਦਾ ਹੈ। ਇਸੇ ਓਐੱਸ ਦੇ ਨਾਲ ਸਮਾਰਟਫੋਨ 'ਚ ਕੁਝ ਪ੍ਰੀ-ਇੰਸਟਾਲ ਐਪਸ ਵੀ ਆਉਂਦੀ ਹੈ। ਇਨ੍ਹਾਂ ਨੂੰ ਤੁਸੀਂ ਅਨਇੰਸਟਾਲ ਵੀ ਨਹੀਂ ਕਰ ਸਕਦੇ। ਇਹ ਐਪਸ ਤੁਹਾਡੇ ਫੋਨ ਦੀ ਸਟੋਰੇਜ ਨੂੰ ਘੇਰਦੀ ਹੈ ਨਾਲ ਹੀ ਪ੍ਰੋਸੈਸਰ ਦੀ ਵਰਤੋਂ ਵੀ ਕਰਦੀ ਹੈ। ਇਸੇ ਤਰ੍ਹਾਂ ਦੀਆਂ ਐਪਸ ਨੂੰ ਬਲਾਟਵੇਅਪ ਵੀ ਕਹਿੰਦੇ ਹਨ। ਇਨ੍ਹਾਂ 'ਚੋਂ ਕਈ ਅਜਿਹੀਆਂ ਐਪਸ ਵੀ ਹੁੰਦੀਆਂ ਹਨ ਜੋ ਯੂਜ਼ਰ ਨੂੰ ਕਿਸੇ ਵੀ ਕੰਮ ਦੀਆਂ ਨਹੀਂ ਹੁੰਦੀਆਂ। ਜੇਕਰ ਤੁਸੀਂ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ ਤਾਂ ਵੀ ਇਹ ਤੁਹਾਡੇ ਫੋਨ 'ਚ ਵਾਈ-ਫਾਈ, ਮੋਬਾਈਲ ਡਾਟਾ ਤੇ ਪ੍ਰੋਸੈਸਰ ਆਦਿ ਦੀ ਵਰਤੋਂ ਕਰਦੀ ਹੈ। ਇਸ ਪੋਸਟ 'ਚ ਅਸੀਂ ਤੁਹਾਨੂੰ ਇਨ੍ਹਾਂ ਨੂੰ ਘਟਾਉਣ ਦਾ ਤਰੀਕਾ ਦੱਸ ਦਈਆਂ ਰਹੀਆਂ ਹਨ।

ਪਹਿਲਾ ਤਰੀਕਾ

1. ਤੁਹਾਨੂੰ ਦੱਸ ਦਈਏ ਕਿ ਪ੍ਰੀ-ਇੰਸਟਾਲ ਐਪਸ ਨੂੰ ਡਿਲੀਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਨੂੰ ਆਫ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਫੋਨ ਸੈਟਿੰਗਸ 'ਚ ਜਾ ਕੇ ਜਨਰਲ ਟੈਬ 'ਤੇ ਟੈਪ ਕਰਨਾ ਪਵੇਗਾ। ਇਸ ਤੋਂ ਬਾਅਦ Apps and Notifications ਨੂੰ ਸਿਲੈਕਟ ਕਰਨਾ ਹੋਵੇਗਾ।

2. ਇਥੇ ਤੁਹਾਨੂੰ ਦੋ ਤਰੀਕੇ ਮਿਲਣਗੇ। ਇਨ੍ਹਾਂ 'ਚ ਇਕ Uninstall ਤੇ ਦੂਸਰਾ Force Stop ਹੋਵੇਗਾ। ਉਥੇ ਹੀ ਕੁਝ ਐਪਸ ਲਈ Uninstall ਤਰੀਕਾ ਫੇਡ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਸ ਐਪ ਨੂੰ Uninstall ਨਹੀਂ ਕੀਤਾ ਜਾ ਸਕਦਾ।

3. ਇਸ ਹਾਲਤ 'ਚ ਤੁਸੀਂ ਐਪ ਨੂੰ Force Stop ਕਰ ਸਕਦੇ ਹੋ।

4. ਇਸ ਤੋਂ ਬਾਅਦ ਐਪ ਸਵਿਚ ਆਫ ਹੋ ਜਾਵੇਗਾ ਤੇ ਫੋਨ 'ਚ ਦਿਖਾਈ ਨਹੀਂ ਦੇਵੇਗਾ।

ਦੂਸਰਾ ਤਰੀਕਾ

1. ਜੇਕਰ ਸਟੈਡਿੰਗ ਨਾਲ ਤੁਸੀਂ ਐਪ ਨੂੰ ਡਿਸੇਬਲ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਗੂਗਲ ਪਲੇਅ ਸਟੋਰ 'ਤੇ ਜਾ ਸਕਦੇ ਹੋ।

2. ਪਲੇ ਸਟੋਰ 'ਤੇ ਜਾ ਕੇ ਤੁਹਾਨੂੰ ਟਾਪ ਲੈਫਟ ਕਾਰਨਰ 'ਚ ਮੈਨਿਊ 'ਤੇ ਟੈਪ ਕਰਨਾ ਪਵੇਗਾ।

3. ਇਸ ਤੋਂ ਬਾਅਗ My Apps and Games 'ਤੇ ਟੈਪ ਕਰਨਾ ਪਵੇਗਾ।

4. ਇਥੇ ਤੁਹਾਨੂੰ ਫੋਨ 'ਚ ਮੌਜੂਦ ਸਾਰੇ ਐਪਸ ਮੌਜੂਦ ਹੋਵੇਗੀ। ਜਿਸ ਨੂੰ ਵੀ ਤੁਸੀਂ ਹਟਾਉਣਾ ਚਾਹੁੰਦੇ ਹੋ ਉਸ ਲਈ Uninstall ਜਾਂ Disable ਸਿਲੈਕਟ ਕਰ ਸਕਦੇ ਹੋ।

Posted By: Jaskamal