ਨਵੀਂ ਦਿੱਲੀ, ਜੇਐੱਨਐੱਨ : WhatsApp ਦੀ New privacy policy ਨਾਲ ਆਉਣ ਵਾਲੇ Signal ਐਪ ਨੂੰ ਖੂਬ ਡਾਉਨਲੋਡ ਕੀਤਾ ਜਾ ਰਿਹਾ ਹੈ। ਹਾਲਾਂਕਿ ਯੂਜ਼ਰ ਨੂੰ Signal ਐਪ ’ਤੇ ਆਪਣੀ ਪ੍ਰਾਈਵੇਸੀ ’ਤੇ ਮੈਂਟੇਨ ਕਰਨ ਲਈ ਖੁਦ ਕੁਝ ਬਦਲਾਅ ਕਰਨੇ ਪੈਣਗੇ। ਦੱਸਣਯੋਗ ਹੈ ਕਿ Signal ਐਪ ਯੂਜ਼ਰ ਦੀ ਪ੍ਰਾਈਵੇਸੀ ਲਈ ਕਈ ਸਾਰੇ ਫੀਚਰ ਦਿੱਤੇ ਹਨ, ਜਿਨ੍ਹਾਂ ਨੂੰ ਯੂਜ਼ਰ ਨੂੰ Activate ਕਰਨਾ ਪਵੇਗਾ। ਇਸ ਤੋਂ ਬਾਅਦ ਕੋਈ ਵੀ ਤੁਹਾਡੀ ਚੈਟ ਦਾ Screen shot ਨਹੀਂ ਲੈ ਸਕੇਗਾ। ਇਸ ਤਰ੍ਹਾਂ ਕਈ ਸਾਰੇ ਫੀਚਰ Signal ਐਪ ’ਚ ਮੌਜੂਦ ਹਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਣ ਜਾ ਰਹੇ ਹਾਂ, ਜੋ ਯੂਜ਼ਰ ਪ੍ਰਾਈਵੇਸੀ ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ।


Relay Call


Signal ਐਪ ਦਾ Relay Call ਫੀਚਰ ਯੂਜ਼ਰ Security ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ। ਇਸ ਨੂੰ ਸੈਟਿੰਗ ਆਪਸ਼ਨ ’ਚ ਜਾ ਕੇ Activate ਕਰਨਾ ਪਵੇਗਾ। ਇਸ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਕੋਈ ਤੁਹਾਡੇ ਆਈਪੀ Address ਦੀ ਜਾਣਕਾਰੀ ਨਹੀਂ ਹਾਸਿਲ ਕਰ ਸਕੇਗਾ।


Screen Security


Signal ’ਚ ਦਿੱਤੇ ਜਾਣ ਵਾਲੇ Screen Security ਫੀਚਰ ਦੇ ਆਨ ਹੋਣ ਤੋਂ ਬਾਅਦ ਕੋਈ ਵੀ ਯੂਜ਼ਰ ਚੈਟ ਦਾ Screen shot ਨਹੀਂ ਲੈ ਸਕੇਗਾ। ਨਾਲ ਹੀ ਕੋਈ ਥਰਡ ਐਪ ਤੁਹਾਡੀ ਚੈਟ ਨੂੰ Access ਨਹੀਂ ਕਰ ਪਾਵੇਗਾ। ਇਸ ਫੀਚਰ ਨੂੰ ਵੀ Signal ਐਪ ਦੀ ਸੈਟਿੰਗ ’ਚ ਜਾ ਕੇ ਓਪਨ ਕਰਨਾ ਪਵੇਗਾ।


Fncognito Keyboard


ਗੂਗਲ ਸਰਚ ’ਚ ਤੁਸੀਂ ਅਕਸਰ Incognito Browser feature ਦਾ ਨਾਂ ਸੁਣਿਆ ਹੋਵੇਗਾ। ਆਮ ਤੌਰ ’ਤੇ ਜਦੋਂ ਤੁਸੀਂ ਕੋਈ ਟਾਈਪਿੰਗ ਕਰਦੇ ਹੋ, ਤਾਂ ਕੰਪਨੀ ਕੋਲ ਇਸ ਦਾ ਪੂਰਾ ਡੇਟਾ ਜਾਂਦਾ ਹੈ। ਇਸ ਦੇ ਸਹਾਰੇ ਟਾਈਪਿੰਗ ’ਚ ਤੁਹਾਨੂੰ Auto correct ਜਾਂ suggestion ਮਿਲਦੇ ਰਹਿੰਦੇ ਹਾਂ ਪਰ Signal ਐਪ ’ਚ ਇਸ ਨੂੰ ਬੰਦ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ, ਜਿਸ ਨਾਲ ਟਾਈਪਿੰਗ ਕੰਪਨੀਆਂ ਕੋਲ ਕੋਈ ਡੇਟਾ ਨਹੀਂ ਜਾਵੇਗਾ।

Posted By: Rajnish Kaur