ਨਵੀਂ ਦਿੱਲੀ, ਜੇਐੱਨਐੱਨ : ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ਨੂੰ ਧਿਆਨ 'ਚ ਰੱਖ ਕੇ ਆਨਲਾਈਨ ਸ਼ਾਪਿੰਗ ਸਾਈਟਜ਼ ਤੋਂ ਲੈ ਕੇ ਟੇਕ ਕੰਪਨੀਆਂ ਤਕ ਗਾਹਕਾਂ ਲਈ ਆਉਣ ਵਾਲੇ ਦਿਨਾਂ 'ਚ ਸੇਲ ਦਾ ਪ੍ਰਬੰਧ ਕਰਨ ਵਾਲੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ Electronic product ਤੋਂ ਲੈ ਕੇ ਹੋਮ ਤੇ Kitchen appliance 'ਤੇ ਸ਼ਾਨਦਾਰ ਆਫਰ ਮਿਲਣਗੇ। ਅਜਿਹੇ 'ਚ ਜੇਕਰ ਤੁਸੀਂ ਵੀ ਤਿਉਹਾਰ ਸੇਲ ਦੇ ਦੌਰਾਨ ਸ਼ਾਪਿੰਗ ਕਰਨ ਦਾ ਵਿਚਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਇੱਥੇ ਅਸੀਂ ਅੱਜ ਤੁਹਾਨੂੰ ਕੁਝ ਮਹੱਤਵਪੂਰਨ ਸ਼ਾਪਿੰਗ ਟਿਪਸ ਦੇਣ ਜਾ ਰਹੇ ਹਨ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਆਪਣੇ ਆਪ ਨੂੰ ਆਨ-ਲਾਈਨ ਹੋਣ ਵਾਲੀ ਧੋਖਾਧੜੀ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ...


ਕੈਸ਼ ਆਨ ਡਿਲੀਵਰੀ ਹੈ ਸਭ ਤੋਂ ਸੁਰੱਖਿਅਤ


ਆਨਲਾਈਨ ਧੋਖਾਧੜੀ ਤੋਂ ਬਚਣ ਲਈ ਤੁਸੀਂ ਸੀਓਡੀ ਭਾਵ ਕੈਸ਼ ਆਨ ਡਿਲੀਵਰੀ ਬਦਲ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਪਹਿਲਾ ਤੁਹਾਡੇ ਕੋਲ ਸਾਮਾਨ ਪਹੁੰਚ ਜਾਂਦਾ ਹੈ ਤੇ ਬਾਅਦ 'ਚ ਪੇਮੈਂਟ ਕਰਨੀ ਹੁੰਦੀ ਹੈ।


ਏਟੀਐੱਮ ਕਾਰਡ ਦੀ ਜਾਣਕਾਰੀ ਸ਼ਾਪਿੰਗ ਸਾਈਟ ਨਾ ਕਰੇ ਸੇਵ


ਜ਼ਿਆਦਾਤਕ ਲੋਕ ਸ਼ਾਪਿੰਗ ਸਾਈਟ 'ਤੇ ਆਪਣੇ ਏਟੀਐੱਮ ਕਾਰਡ ਦੀ ਜਾਣਕਾਰੀ ਸੇਵ ਕਰ ਦਿੰਦੇ ਹਨ ਪਰ ਤੁਸੀਂ ਅਜਿਹੀ ਗਲਤੀ ਨਾ ਕਰਨਾ। ਹਮੇਸ਼ਾ ਆਨਲਾਈਨ ਪੇਮੈਂਟ ਕਰਦੇ ਸਮੇਂ save card details ਬਦਲ ਤੋਂ ਪਹਿਲਾ ਉਸ ਟਿਕ ਨੂੰ ਯੇਸ ਤੋਂ ਹਟਾ ਕੇ ਨੋ ਕਰ ਦਿਓ। ਇਸ ਤੋਂ ਬਾਅਦ ਹੀ ਪੇਮੈਂਟ ਕਰੋ। ਇਸ ਨਾਲ ਤੁਹਾਡਾ ਬੈਂਕ ਖਾਤਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।


ਵੈੱਬਸਾਈਟ ਦਾ ਯੂਆਰਐੱਲ ਜ਼ਰੂਰ ਚੈੱਕ ਕਰੋ


ਵੈੱਬਸਾਈਟ ਦਾ ਯੂਆਰਐੱਲ ਜ਼ਰੂਰ ਚੈੱਕ ਕਰੋ। ਉਹ ਐੱਚਟੀਟੀਪੀ ਦੀ ਬਜਾਏ ਐੱਚਟੀਟੀਪੀਐੱਸ ਹੋਣਾ ਚਾਹੀਦਾ ਹੈ। ਆਖਰ 'ਚ ਐੱਸ ਦਾ ਮਤਲਬ ਹੈ ਕਿ ਗੂਗਲ ਨੇ ਉਸ ਨੂੰ Secured ਕੀਤਾ ਹੈ। ਇਸ ਨਾਲ ਤੁਸੀ ਧੋਖਾਧੜੀ ਤੋਂ ਬਚ ਸਕਦੇ ਹੋ। ਤੁਹਾਡਾ ਬੈਂਕ ਅਕਾਊਂਟ ਵੀ ਸੁਰੱਖਿਅਤ ਰਹੇਗਾ।


ਫਰਜੀ ਵੈੱਬਸਾਈਟ ਤੋਂ ਬਚ ਕੇ ਰਹੋ


ਅੱਜ-ਕੱਲ੍ਹ ਹੈਕਰਜ਼ ਫਰਜੀ ਵੈੱਬਸਾਈਟ ਜਾਂ ਮੋਬਾਈਲ ਐਪ ਬਣਾ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹੇ 'ਚ ਕਿਸੇ ਵੀ ਸਾਈਟ ਜਾਂ ਐਪ 'ਤੇ ਸ਼ਾਪਿੰਗ ਕਰਨ ਤੋਂ ਪਹਿਲਾ ਉਸ ਦੀ ਪੂਰੀ ਜਾਣਕਾਰੀ ਹਾਸਿਲ ਕਰੋ। ਅਜਿਹਾ ਕਰਨ ਨਾਲ ਤੁਸੀਂ ਆਨਲਾਈਨ ਧੋਖਾਧੜੀ ਤੋਂ ਬਚ ਜਾਣਗੇ।

Posted By: Rajnish Kaur