ਨਈ ਦੁਨੀਆ : 59 Chinese Apps 'ਤੇ ਪਾਬੰਦੀ ਤੋਂ ਹੁਣ ਕਈ ਭਾਰਤੀ ਐਪਸ ਨੇ ਧੂਮ ਮਚਾ ਦਿੱਤੀ ਹੈ। ਭਾਰਤੀ ਕੰਪਨੀਆਂ ਦੇ ਬਣਾਏ ਦੇਸ਼ੀ ਐਪ ਜਿਵੇਂ ਕਿ Sharechat, Roposo, Chingari ਤੇ Goshal ਦੇ ਡਾਊਨਲੋਡ ਤੇ ਯੂਜ਼ਰ Login 'ਚ ਕਾਫੀ ਵਾਧਾ ਹੋਇਆ ਹੈ। Sharechat ਨੇ ਤਾਂ ਡਾਊਨਲੋਡ ਦੇ ਮਾਮਲੇ 'ਚ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਹੈ, ਇਸ ਪਲੇਟਫਾਰਮ 'ਤੇ ਹਰ ਘੰਟੇ 5 ਲੱਖ ਲੋਕ ਡਾਊਨਲੋਡ ਦਾ ਅੰਕੜਾ ਛੋਹ ਰਿਹਾ ਹੈ।


ਭਾਰਤ 'ਚ ਸੋਮਵਾਰ ਨੂੰ ਕੇਂਦਰ ਸਰਕਾਰ ਦੇ 59 ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਦਾ ਲਾਭ ਭਾਰਤੀ ਐਪਜ਼ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। Sharechat ਨੂੰ ਤਾਂ ਹਰ ਘੰਟੇ ਕਰੀਬ ਪੰਜ ਲੱਖ ਡਾਊਨਲੋਡ ਕੀਤਾ ਜਾ ਰਿਹਾ ਹੈ। ਪਿਛਲੇ 36 ਘੰਟਿਆਂ 'ਚ ਕਰੀਬ 1.50 ਕਰੋੜ ਯੂਜ਼ਰ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ।

ShareChat ਐਪ ਨੂੰ ਖ਼ਾਸ ਭਾਰਤੀ ਯੂਜ਼ਰਜ਼ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਤੇ ਇਸ 'ਚ ਯੂਜ਼ਰਜ਼ ਨੂੰ ਫੋਲੋ ਕਰਨ ਦੇ ਨਾਲ ਸਟੇਟਸ ਤੇ ਫੋਟੋ ਸ਼ੇਅਰ ਕਰਨ ਦੀ ਸੁਵਿਧਾ ਮਿਲੀ ਹੈ। ਇਹ Android ਤੇ iOS ਦੋਵਾਂ ਪਲੇਟਫਾਰਮ 'ਤੇ ਉਪਲਬਧ ਹੈ, ਜਿੱਥੋਂ ਡਾਊਨਲੋਡ ਕਰ ਕੇ ਯੂਜ਼ਰਜ਼ ਇਸ ਦੀ ਵਰਤੋਂ ਕਰ ਸਕਦੇ ਹਨ। ਭਾਰਤੀ ਭਾਸ਼ਾਵਾਂ 'ਚ ਉਪਲਬਧ ਦੇਸ਼ ਦੀ ਸਭ ਤੋਂ ਵੱਡੀ ਸ਼੍ਰੇਣੀ ਸੋਸ਼ਲ ਮੀਡੀਆ ਸਾਈਟ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਦੋ ਦਿਨਾਂ 'ਚ ਇਤਿਹਾਸਕ ਵਾਧਾ ਦੇਖਣ ਨੂੰ ਮਿਲਿਆ ਹੈ। ਚੀਨੀ ਐਪਜ਼ 'ਤੇ ਪਾਬੰਦੀ ਲਾਉਣ ਤੋਂ ਬਾਅਦ Sharechat 'ਤੇ ਇਕ ਲੱਖ ਤੋਂ ਜ਼ਿਆਦਾ ਪੋਸਟ ਆ ਚੁੱਕੇ ਹਨ। ਇਨ੍ਹਾਂ posts ਨੂੰ 10 ਲੱਖ ਤੋਂ ਜ਼ਿਆਦਾ ਲਾਇਕ ਕੀਤਾ ਜਾ ਚੁੱਕਾ ਹੈ ਤੇ 5 ਲੱਖ ਸ਼ੇਅਰ ਕੀਤੇ ਗਏ ਹਨ।


ਇਸ ਤਰ੍ਹਾਂ ਹੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਦੀ ਹੈਪਰੈਂਪ ਦਾ ਵੀ ਕਹਿਣਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ Goshal 'ਚ ਵੀ ਕੁਝ ਹੀ ਦਿਨਾਂ 'ਚ 20 ਫੀਸਦੀ ਯੂਜ਼ਰਜ਼ ਦਾ ਇਜ਼ਾਫਾ ਹੋਇਆ ਹੈ। ਸੋਸ਼ਲ ਮੀਡੀਆ App Trail ਦਾ ਦਾਅਵਾ ਹੈ ਕਿ ਪਿਛਲੇ 24 ਘੰਟਿਆਂ 'ਚ ਉਸ ਦੇ ਐਪ ਦਾ ਨੈੱਟਵਰਕ 500 ਗੁਣਾ ਵੱਧ ਗਿਆ ਹੈ। ਉਸ ਦੇ 15 ਲੱਖ ਤੋਂ ਵੱਧ ਡਾਊਨਲੋਡ ਹੋਏ ਹਨ ਜੋ ਲਗਾਤਾਰ ਵੱਧਦੇ ਹੀ ਜਾ ਰਹੇ ਹਨ।

Posted By: Rajnish Kaur